IPL 2022 : ਮਯੰਕ ਅਗਰਵਾਲ ਨੇ ਪੰਜਾਬ ਦੀ ਜਿੱਤ ਦਾ ਸਿਹਰਾ ਬੱਲੇਬਾਜ਼ਾਂ ਨੂੰ ਦਿੰਦੇ ਹੋਏ ਕਹੀ ਇਹ ਗੱਲ
Monday, Mar 28, 2022 - 05:10 PM (IST)
ਮੁੰਬਈ- ਪੰਜਾਬ ਕਿੰਗਜ਼ ਦੇ ਕਪਤਾਨ ਮਯੰਕ ਅਗਰਵਾਲ ਨੇ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਖ਼ਿਲਾਫ਼ ਐਤਵਾਰ ਨੂੰ ਇੱਥੇ 2022 ਆਈ. ਪੀ. ਐੱਲ. ਦੇ ਆਪਣੇ ਪਹਿਲੇ ਮੈਚ 'ਚ ਰੋਮਾਂਚਕ ਜਿੱਤ ਦੇ ਬਾਅਦ ਕਿਹਾ ਕਿ ਟੀਮ ਦੀ ਇਸ ਜਿੱਤ ਦਾ ਸਿਹਰਾ ਬੱਲੇਬਾਜ਼ਾਂ ਨੂੰ ਜਾਂਦਾ ਹੈ।
ਇਹ ਵੀ ਪੜ੍ਹੋ : ਪ੍ਰੀਤੀ ਜ਼ਿੰਟਾ ਦੇ ਜੌੜੇ ਬੱਚਿਆਂ ਨੇ ਉਠਾਇਆ IPL ਦਾ ਆਨੰਦ, ਅਦਾਕਾਰਾ ਨੇ ਸਾਂਝੀ ਕੀਤੀ ਤਸਵੀਰ
ਮਯੰਕ ਨੇ ਮੈਚ ਦੇ ਬਾਅਦ ਕਿਹਾ, 'ਸਾਡੇ ਲਈ ਦੋ ਅੰਕ ਬਹੁਤ ਮਹੱਤਵਪੂਰਨ ਹਨ। ਬਹੁਤ ਚੰਗਾ ਵਿਕਟ ਸੀ, ਇਸ ਲਈ ਦੋਵੇਂ ਟੀਮਾਂ ਨੇ 200 ਤੋਂ ਵੱਧ ਦੌੜਾਂ ਬਣਾਈਆਂ। ਇਕ ਜਾਂ ਦੋ ਗੇਂਦ ਰੁਕ ਕੇ ਆਈਆਂ, ਪਰ ਇਹ ਵੱਡੀ ਗੱਲ ਨਹੀਂ ਹੈ ਜਿਸ ਤਰ੍ਹਾਂ ਨਾਲ ਅਸੀਂ ਖੇਡ ਸਮਾਪਤ ਕੀਤੀ, ਖਿਡਾਰੀਆਂ ਨੂੰ ਉਨ੍ਹਾਂ ਦਾ ਸਿਹਰਾ ਦੇਣਾ ਬਣਦਾ ਹੈ।'
ਇਹ ਵੀ ਪੜ੍ਹੋ : ਈਸ਼ਾਨ ਕਿਸ਼ਨ ਦੀ ਖੇਡ ਦੇਖ ਕੇ ਬੋਲੇ ਇਰਫ਼ਾਨ ਪਠਾਨ, ਮੁੰਬਈ ਨੂੰ ਹੁਣ ਅਫ਼ਸੋਸ ਨਹੀਂ ਹੋਵੇਗਾ
ਕਪਤਾਨ ਨੇ ਕਿਹਾ, 'ਅਸੀਂ ਸਹੀ ਮੌਕੇ ਲਏ ਤੇ ਮੈਨੂੰ ਖ਼ੁਸ਼ੀ ਹੈ ਕਿ ਅਸੀਂ ਇਸ 'ਚ ਸਫਲ ਰਹੇ। ਮੈਨੂੰ ਲਗਦਾ ਹੈ ਕਿ ਅਸੀਂ ਬੈਂਗਲੁਰੂ ਨੂੰ 15 ਤੋਂ 20 ਦੌੜਾਂ ਫਾਲਤੂ ਦੇ ਦਿੱਤੀਆਂ। ਵਿਰਾਟ ਤੇ ਫਾਫ ਨੇ ਸਾਥੋਂ ਮੈਚ ਖੋਹ ਲਿਆ ਸੀ, ਪਰ ਇੰਨੇ ਵੱਡੇ ਟੀਚੇ ਦਾ ਪਿੱਛਾ ਕਰਨ ਦਾ ਸਿਹਰਾ ਸਾਡੇ ਬੱਲੇਬਾਜ਼ਾਂ ਨੂੰ ਜਾਂਦਾ ਹੈ। ਸਾਨੂੰ ਆਪਣੇ ਕੌਸ਼ਲ 'ਤੇ ਭਰੋਸਾ ਹੈ। ਬੇਸ਼ੱਕ ਕਈ ਵਾਰ ਦਿਨ ਚੰਗਾ ਨਹੀਂ ਹੁੰਦਾ ਹੈ, ਪਰ ਅਸੀਂ ਘਬਰਾਉਣ ਵਾਲੇ ਨਹੀਂ ਹਾਂ ਤੇ ਇਸ ਮੈਚ ਨੂੰ ਦੇਖਦੇ ਹੋਏ ਅੱਗੇ ਵਧਾਂਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।