ਅਹਿਮ ਖ਼ਬਰ : IPL 2022 ''ਚ ਖੇਡਣਗੀਆਂ 10 ਟੀਮਾਂ, ਇਸ ਮਹੀਨੇ ਹੋਵੇਗੀ ਨਿਲਾਮੀ

Sunday, Mar 14, 2021 - 03:27 PM (IST)

ਅਹਿਮ ਖ਼ਬਰ : IPL 2022 ''ਚ ਖੇਡਣਗੀਆਂ 10 ਟੀਮਾਂ, ਇਸ ਮਹੀਨੇ ਹੋਵੇਗੀ ਨਿਲਾਮੀ

ਨਵੀਂ ਦਿੱਲੀ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ ਵਿਚ 10 ਟੀਮਾਂ ਹਿੱਸਾ ਲੈਣਗੀਆਂ, ਜਿਸ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਆਗਾਮੀ ਸੈਸ਼ਨ (2021) ਦੇ ਆਖ਼ਰੀ ਗੇੜ ਦੌਰਾਨ ਮਈ ਦੇ ਮਹੀਨੇ ਵਿਚ ਨਿਲਾਮੀ ਕਰਨ ਦਾ ਫ਼ੈਸਲਾ ਕੀਤਾ ਹੈ। ਮੁਖੀ ਸੌਰਭ ਗਾਂਗੁਲੀ, ਸਕੱਤਰ ਜੈ ਸ਼ਾਹ ਸਮੇਤ ਬੀ.ਸੀ.ਸੀ.ਆਈ. ਦੇ ਚੋਟੀ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਸਾਲ ਦੀ ਸ਼ੁਰੂਆਤ ਵਿਚ ਆਈ.ਪੀ.ਐੱਲ. ਸੰਚਾਲਨ ਕਮੇਟੀ ਵੱਲੋਂ ਕਈ ਨੀਤੀਗਤ ਫੈ਼ਸਲਿਆਂ ਨੂੰ ਪ੍ਰਵਾਨਗੀ ਦੇਣ ਲਈ ਸ਼ਨੀਵਾਰ ਨੂੰ ਇਕ ਮੀਟਿੰਗ ਕੀਤੀ। 

ਇਹ ਵੀ ਪੜ੍ਹੋ: ਕ੍ਰਿਕਟ ਮੈਦਾਨ ’ਤੇ ਮੁੜ ਚੱਲਿਆ ਯੁਵਰਾਜ ਸਿੰਘ ਦਾ ਬੱਲਾ, ਲਗਾਤਾਰ 4 ਛੱਕੇ ਲਗਾ ਕੇ ਸੋਸ਼ਲ ਮੀਡੀਆ ’ਤੇ ਛਾਏ (ਵੀਡੀਓ) 

ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, 'ਅਗਲੇ ਸਾਲ ਤੋਂ ਆਈ.ਪੀ.ਐੱਲ. ਵਿਚ 10 ਟੀਮਾਂ ਹੋਣਗੀਆਂ ਅਤੇ ਇਸ ਸਾਲ ਮਈ ਦੇ ਮਹੀਨੇ ਤੱਕ ਨਵੀਂਆਂ ਫਰੈਂਚਾਇਜ਼ੀਆਂ ਦੀ ਬੋਲੀ ਪ੍ਰਕਿਰਿਆ ਅਤੇ ਇਸ ਨਾਲ ਜੁੜੀਆਂ ਵੱਖ-ਵੱਖ ਚੀਜ਼ਾਂ ਨੂੰ ਆਖ਼ਰੀ ਰੂਪ ਦੇ ਦਿੱਤਾ ਜਾਵੇਗਾ। ਉਸ ਨੇ ਕਿਹਾ ਕਿ ਇਕ ਵਾਰ ਟੀਮਾਂ ਤੈਅ ਹੋ ਜਾਣਗੀਆਂ ਤਾਂ ਉਹ ਆਪਣਾ ਕੰਮ ਸ਼ੁਰੂ ਕਰ ਸਕਦੀਆਂ ਹਨ, ਜਿਸ ਵਿਚ ਕਾਫ਼ੀ ਸਮਾਂ ਲੱਗਦਾ ਹੈ।

ਇਹ ਵੀ ਪੜ੍ਹੋ: IPL 2021 ਤੋਂ ਪਹਿਲਾਂ ਧੋਨੀ ਦੇ ਇਸ ਅਵਤਾਰ ਨੇ ਚੱਕਰਾਂ ’ਚ ਪਾਏ ਪ੍ਰਸ਼ੰਸਕ, ਤਸਵੀਰ ਵਾਇਰਲ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News