IPL 2022 : ਇਸ ਟੀਮ ਨੇ ਕੇ. ਐੱਲ. ਰਾਹੁਲ ਨੂੰ 20 ਕਰੋੜ ਤੇ ਰਾਸ਼ਿਦ ਖ਼ਾਨ ਨੂੰ 16 ਕਰੋੜ ਦੀ ਦਿੱਤੀ ਆਫ਼ਰ

11/30/2021 2:33:49 PM

ਸਪੋਰਟਸ ਡੈਸਕ- ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਫ੍ਰੈਂਚਾਈਜੀਆਂ ਕੋਲ ਖਿਡਾਰੀਆਂ ਨੂੰ ਰਿਟੇਨ ਕਰਨ ਲਈ ਅੱਜ ਸ਼ਾਮ ਦਾ ਸਮਾਂ ਹੈ। ਅੱਜ ਸ਼ਾਮ ਆਈ. ਪੀ. ਐੱਲ. 2022 ਰਿਟੇਂਸ਼ਨ ਈਵੈਂਟ ਦੌਰਾਨ ਆਈ. ਪੀ. ਐੱਲ. ਟੀਮਾਂ ਨੂੰ ਉਨ੍ਹਾਂ ਚਾਰ ਖਿਡਾਰੀਆਂ ਦੇ ਨਾਵਾਂ ਬਾਰੇ ਦਸਣਾ ਹੋਵੇਗਾ ਜਿਨ੍ਹਾਂ ਨੂੰ ਉਹ ਰਿਟੇਨ ਤੇ ਰਿਲੀਜ਼ ਕਰਨਾ ਚਾਹੁੰਦੀਆਂ ਹਨ। ਆਈ. ਪੀ. ਐੱਲ. ਰਿਟੇਂਸ਼ਨ ਤੋਂ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਨਵੀਂ ਟੀਮ ਲਖਨਊ ਨੇ ਕੇ. ਐੱਲ. ਰਾਹੁਲ ਨੂੰ 20 ਕਰੋੜ ਜਦਕਿ ਰਾਸ਼ਿਦ ਖ਼ਾਨ ਨੂੰ 16 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ।

ਇਹ ਵੀ ਪੜ੍ਹੋ : IPL 2022 : KL ਰਾਹੁਲ ਤੇ ਰਾਸ਼ਿਦ ਖ਼ਾਨ 'ਤੇ ਲੱਗ ਸਕਦੈ ਇਕ ਸਾਲ ਦਾ ਬੈਨ, ਜਾਣੋ ਵਜ੍ਹਾ

ਭਾਰਤ ਦੇ ਟੀ-20 ਕੌਮਾਂਤਰੀ ਉਪ ਕਪਤਾਨ ਕੇ. ਐਲ. ਰਾਹੁਲ ਨੂੰ ਪੰਜਾਬ ਕਿੰਗਜ਼ ਨੇ 11 ਕਰੋੜ ਦੀ ਸੈਲਰੀ ਦਿੱਤੀ ਸੀ। ਉਨ੍ਹਾਂ ਨੂੰ ਕਥਿਤ ਤੌਰ 'ਤੇ 9 ਕਰੋੜ ਰੁਪਏ ਦੇ ਵਾਧੇ ਦੀ ਪੇਸ਼ਕਸ਼ ਕੀਤੀ ਗਈ ਹੈ। ਰਾਹੁਲ 2018 ਦੇ ਬਾਅਦ ਆਈ. ਪੀ. ਐੱਲ. 'ਚ ਸਰਵਸ੍ਰੇਸ਼ਠ ਬੱਲੇਬਾਜ਼ ਦੇ ਰੂਪ 'ਚ ਉਭਰੇ ਹਨ ਤੇ ਪਿਛਲੇ 4 ਸੈਸ਼ਨਾਂ 'ਚ ਕ੍ਰਮਵਾਰ 659, 593, 670 ਤੇ 626 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਲਖਨਊ ਨੇ ਰਾਸ਼ਿਦ ਖਾਨ ਨੂੰ ਟੀਮ 'ਚ ਸ਼ਾਮਲ ਹੋਣ ਲਈ 16 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਸਨਰਾਈਜ਼ਰਜ਼ ਹੈਦਰਾਬਦ ਨੇ 2018 'ਚ ਰਾਸ਼ਿਦ ਖ਼ਾਨ ਨੂੰ 9 ਕਰੋੜ ਰੁਪਏ 'ਚ ਰਿਟੇਨ ਕੀਤਾ ਸੀ।  

ਇਹ ਵੀ ਪੜ੍ਹੋ : ਅਸ਼ਵਿਨ ਨੇ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਤੀਜਾ ਭਾਰਤੀ ਬਣਨ ਮਗਰੋਂ ਕਿਹਾ, ਕੁੱਝ ਖ਼ਾਸ ਮਹਿਸੂਸ ਨਹੀਂ ਹੋ ਰਿਹਾ

PunjabKesari

ਇਸ ਵਾਰ ਮੈਚ ਦਾ ਅਧਿਕਾਰੀ (ਆਰ. ਟੀ. ਐੱਮ.) ਕਾਰਡ ਨਹੀਂ ਹੈ, ਇਸ ਲਈ ਫ੍ਰੈਂਚਾਈਜ਼ੀ ਖਿਡਾਰੀ ਨੂੰ ਇਕ ਵਾਰ ਰਿਲੀਜ਼ ਕਰਨ 'ਤੇ ਉਸ ਨੂੰ ਰਿਟੇਨ ਨਹੀਂ ਕਰ ਸਕੇਗੀ। ਹਾਲਾਂਕਿ ਕਿਸੇ ਵੀ ਆਈ. ਪੀ. ਐੱਲ. ਫ੍ਰੈਂਚਾਈਜ਼ੀ ਨੇ ਅਜੇ ਤਕ ਆਪਣੀ ਆਖ਼ਰੀ ਸੂਚੀ ਜਾਰੀ ਨਹੀਂ ਕੀਤੀ ਹੈ, ਪਰ ਕਈ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕੇ. ਐੱਲ. ਰਾਹੁਲ ਨੇ ਪੰਜਾਬ ਕਿੰਗਜ਼ (ਪੀਬੀਕੇਐੱਸ) ਨਾਲ ਨਾਤਾ ਤੋੜ ਲਿਆ ਹੈ। ਉਨ੍ਹਾਂ ਦੇ ਨਿਲਾਮੀ 'ਚ ਵਾਪਸ ਜਾਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਆਈ. ਪੀ. ਐੱਲ. ਦੀਆਂ ਦੋ ਨਵੀਆਂ ਟੀਮਾਂ ਉਨ੍ਹਾਂ ਦੀਆਂ ਸੇਵਾਵਾਂ ਲੈਣ ਦਾ ਟੀਚਾ ਰੱਖਣਗੀਆਂ। ਨਿਯਮਾਂ ਮੁਤਾਬਕ ਦੋ ਨਵੀਆਂ ਫ੍ਰੈਂਚਾਈਜੀਆਂ ਨੂੰ ਮੇਗਾ ਨਿਲਾਮੀ ਤੋਂ ਪਹਿਲਾਂ 3 ਖਿਡਾਰੀਆਂ ਨੂੰ ਚੁਣਨ ਦੀ ਇਜਾਜ਼ਤ ਹੋਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News