IPL ’ਚ ਸਭ ਤੋਂ ਜ਼ਿਆਦਾ ਵਾਈਡ ਗੇਂਦ ਸੁੱਟਣ ਵਾਲੇ ਖਿਡਾਰੀ, ਸੂਚੀ ’ਚ ਸ਼ਾਮਲ ਹਨ ਤਿੰਨ ਭਾਰਤੀ

05/10/2021 6:21:27 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਨੂੰ ਪਿਛਲੇ ਹਫ਼ਤੇ ਬਾਇਓ-ਬਬਲ ’ਚ ਖਿਡਾਰੀਆਂ ਦੇ ਇਕ ਤੋਂ ਬਾਅਦ ਇਕ ਕਰਕੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਅਸੀਂ ਤੁਹਾਨੂੰ ਆਈ. ਪੀ. ਐੱਲ. ’ਚ ਸਭ ਤੋਂ ਜ਼ਿਆਦਾ ਵਾਈਡ ਗੇਂਦਾਂ ਸੁੱਟਣ ਵਾਲੇ ਟਾਪ 6 ਖਿਡਾਰੀਆਂ ਬਾਰੇ ਦਸਣ ਜਾ ਰਹੇ ਹਾਂ। ਵੱਡੀ ਗੱਲ ਇਹ ਹੈ ਕਿ ਇਸ ਸੂਚੀ ’ਚ ਤਿੰਨ ਭਾਰਤੀ ਗੇਂਦਬਾਜ਼ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਪਿਊਸ਼ ਚਾਵਲਾ ਦੇ ਪਿਤਾ ਦਾ ਕੋਰੋਨਾ ਨਾਲ ਹੋਇਆ ਦਿਹਾਂਤ

ਆਈ. ਪੀ. ਐੱਲ. ’ਚ ਸਭ ਤੋਂ ਜ਼ਿਆਦਾ ਵਾਈਡ ਗੇਂਦ ਸੁੱਟਣ ਦੇ ਮਾਮਲੇ ’ਚ ਡਵੇਨ ਬ੍ਰਾਵੋ ਉਰਫ਼ ਡੀਜੇ ਬ੍ਰਾਵੋ ਦਾ ਨਾਂ ਆਉਂਦਾ ਹੈ ਜਿਨ੍ਹਾਂ ਨੇ 134 ਵਾਈਡ ਗੇਂਦ ਸੁੱਟੀਆਂ ਹਨ। ਜਦਕਿ ਦੂਜੇ ਸਥਾਨ ’ਤੇ ਮੁੰਬਈ ਇੰਡੀਅਨਜ਼ ਲਈ ਖੇਡ ਚੁੱਕੇ ਸ਼੍ਰੀਲੰਕਾਈ ਯਾਰਕਰ ਲਸਿਥ ਮਲਿੰਗਾ ਦਾ ਨਾਂ ਹੈ ਜਿਨ੍ਹਾਂ ਨੇ 129 ਵਾਈਡ ਸੁੱਟੀਆਂ।

PunjabKesari

ਇਸ ਤੋਂ ਬਾਅਦ ਇਸ ਸੂਚੀ ’ਚ ਤਿੰਨ ਖਿਡਾਰੀ ਭਾਰਤ ਦੇ ਹਨ ਜਿਸ ’ਚ ਤੀਜੇ ਨੰਬਰ ’ਤੇ 112 ਵਾਈਡ ਗੇਂਦ ਸੁੱਟਣ ਦੇ ਨਾਲ ਸਾਬਕਾ ਕ੍ਰਿਕਟਰ ਪ੍ਰਵੀਣ ਕੁਮਾਰ, ਚੌਥੇ ਸਥਾਨ ’ਤੇ ਉਮੇਸ਼ ਯਾਦਵ (111 ਵਾਈਡ ਗੇਂਦ) ਤੇ ਪੰਜਵੇਂ ਸਥਾਨ ’ਚ ਰਵੀਚੰਦਰਨ ਅਸ਼ਵਿਨ (96 ਵਾਈਡ ਗੇਂਦ) ਹਨ। ਇਸ ਸੂਚੀ ’ਚ ਛੇਵੇਂ ਸਥਾਨ ’ਤੇ ਸ਼ੇਨ ਵਾਟਸਨ ਹਨ ਜਿਨ੍ਹਾਂ ਨੇ ਆਈ. ਪੀ. ਐੱਲ. ਕਰੀਅਰ ਦੇ ਦੌਰਾਨ 95 ਵਾਈਡ ਗੇਂਦ ਸੁੱਟੀਆਂ।

PunjabKesari
ਹ ਵੀ ਪੜ੍ਹੋ : ਉਨਮੁਕਤ ਚੰਦ ਨੇ ਅਮਰੀਕਾ ’ਚ ਕ੍ਰਿਕਟ ਖੇਡਣ ਦੇ ਪਾਕਿ ਖਿਡਾਰੀ ਦੇ ਦਾਅਵੇ ’ਤੇ ਤੋੜੀ ਚੁੱਪੀ, ਜਾਣੋ ਕੀ ਹੈ ਸੱਚ

ਆਈ. ਪੀ. ਐੱਲ. ’ਚ ਸਭ ਤੋਂ ਜ਼ਿਆਦਾ ਵਾਈਡ ਗੇਂਦ ਸੁੱਟਣ ਵਾਲੇ ਖਿਡਾਰੀ
134 - ਡਵੇਨ ਬ੍ਰਾਵੋ
129 - ਲਸਿਥ ਮਲਿੰਗਾ
112 - ਪ੍ਰਵੀਨ ਕੁਮਾਰ
101 - ਉਮੇਸ਼ ਯਾਦਵ
96  - ਰਵੀਚੰਦਰਨ ਅਸ਼ਵਿਨ
95  - ਸ਼ੇਨ ਵਾਟਸਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News