IPL 2021 : ਪੁਆਇੰਟ ਟੇਬਲ 'ਚ ਦੇਖੋ ਆਪਣੀ ਪਸੰਦੀਦਾ ਟੀਮ ਦੀ ਸਥਿਤੀ, ਆਰੇਂਜ ਤੇ ਪਰਪਲ ਕੈਪ ਲਿਸਟ ਵੀ ਦੇਖੋ
Tuesday, Oct 05, 2021 - 11:50 AM (IST)
ਸਪੋਰਟਸ ਡੈਸਕ- ਦਿੱਲੀ ਕੈਪੀਟਲਸ ਨੇ ਸੋਮਵਾਰ ਨੂੰ ਖੇਡੇ ਗਏ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦੇ 50ਵੇਂ ਮੈਚ 'ਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਖ਼ਿਲਾਫ਼ 3 ਵਿਕਟਾਂ ਨਾਲ ਜਿੱਤ ਦਰਜ ਕੀਤੀ ਤੇ ਪੁਆਇੰਟ ਟੇਬਲ 'ਚ ਇਕ ਵਾਰ ਫਿਰ ਚੋਟੀ ਦਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਟੀ20 ਵਿਸ਼ਵ ਕੱਪ 'ਚ ਸਾਰੇ ਸਟੇਡੀਅਮਾਂ 'ਤੇ 70 ਫੀਸਦੀ ਦਰਸ਼ਕਾਂ ਦੀ ਹੋਵੇਗੀ ਮਨਜ਼ੂਰੀ
ਦੋਵੇਂ ਟੀਮਾਂ ਪਹਿਲਾਂ ਹੀ ਪਲੇਅ ਆਫ਼ ਲਈ ਕੁਆਲੀਫ਼ਾਈ ਕਰ ਚੁੱਕੀਆਂ ਹਨ ਤੇ ਇਹ ਜੰਗ ਚੋਟੀ ਦੇ ਸਥਾਨ ਲਈ ਸੀ। ਦਿੱਲੀ ਦੇ 13 ਮੈਚਾਂ 'ਚ 10 ਜਿੱਤ ਦੇ ਨਾਲ ਕੁਲ 20 ਅੰਕ ਹੋ ਗਏ ਹਨ। ਜਦਕਿ ਸੀ. ਐੱਸ. ਕੇ. ਦੀ ਗੱਲ ਕਰੀਏ ਤਾਂ ਉਹ 13 ਮੈਚਾਂ 'ਚ 9 ਜਿੱਤ ਦੇ ਨਾਲ ਦੂਜੇ ਸਥਾਨ 'ਤੇ ਆ ਗਈ ਹੈ।
ਆਰੇਂਜ ਕੈਪ
ਸੀ. ਐੱਸ. ਕੇ. ਦੇ ਰਿਤੂਰਾਜ ਗਾਇਕਵਾੜ ਤੇ ਦਿੱਲੀ ਦੇ ਓਪਨਰ ਸ਼ਿਖਰ ਧਵਨ ਨੇ ਆਰੇਂਜ ਕੈਪ ਲਿਸਟ 'ਚ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ ਪਰ ਪੰਜਾਬ ਦੇ ਕਪਤਾਨ ਕੇ. ਐੱਲ. ਰਾਹੁਲ 528 ਦੌੜਾਂ ਦੇ ਨਾਲ ਅਜੇ ਵੀ ਆਰੇਂਜ ਕੈਪ 'ਤੇ ਕਬਜ਼ਾ ਜਮਾਏ ਹਨ। ਗਾਇਕਵਾੜ 521 ਦੌੜਾਂ ਦੇ ਨਾਲ ਦੂਜੇ ਤੇ ਧਵਨ 501 ਦੌੜਾਂ ਦੇ ਨਾਲ ਤੀਜੇ ਸਥਾਨ 'ਤੇ ਆ ਗਏ ਹਨ ਜੋ ਪਹਿਲਾਂ ਚੌਥੇ ਸਥਾਨ 'ਤੇ ਖ਼ਿਸਕ ਗਏ ਸਨ। ਚੌਥੇ ਨੰਬਰ 'ਤੇ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਹਨ ਜਿਨ੍ਹਾਂ ਦੀਆਂ 480 ਦੌੜਾਂ ਹਨ। ਚੋਟੀ ਦੇ ਪੰਜ 'ਚ ਸੀ. ਐੱਸ. ਕੇ. ਦੇ ਬੱਲੇਬਾਜ਼ ਫਾਫ ਡੁਪਲੇਸਿਸ ਹਨ।
ਪਰਪਲ ਕੈਪ
ਦਿੱਲੀ ਦੇ ਅਵੇਸ਼ ਖ਼ਾਨ ਨੇ ਥੋੜ੍ਹਾ ਫ਼ਾਸਲਾ ਘੱਟ ਕੀਤਾ ਹੈ ਪਰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਹਰਸ਼ਲ ਪਟੇਲ ਅਜੇ ਵੀ ਪਰਪਲ ਕੈਪ 'ਤੇ ਕਬਜ਼ਾ ਜਮਾਏ ਹਨ। ਹਰਸ਼ਲ ਦੀਆਂ 26 ਵਿਕਟਾਂ ਹਨ। ਜਦਕਿ ਅਵੇਸ਼ ਖ਼ਾਨ 22 ਵਿਕਟਾਂ ਦੇ ਨਾਲ ਦੂਜੇ ਸਥਾਨ 'ਤੇ ਹਨ। ਪੰਜਾਬ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ 18 ਵਿਕਟਾਂ ਦੇ ਨਾਲ ਤੀਜੇ ਸਥਾਨ 'ਤੇ ਆ ਗਏ ਹਨ। ਮੁੰਬਈ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 17 ਵਿਕਟਾਂ ਦੇ ਨਾਲ ਚੌਥੇ ਤੇ ਪੰਜਾਬ ਦੇ ਅਰਸ਼ਦੀਪ 16 ਵਿਕਟਾਂ ਦੇ ਨਾਲ ਚੋਟੀ ਦੇ ਪੰਜ 'ਚ ਬਣੇ ਹੋਏ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।