ਹਰਭਜਨ ਸਿੰਘ ਦਾ ਆਲੋਚਕਾਂ ਨੂੰ ਕਰਾਰਾ ਜਵਾਬ, ਕਿਹਾ- ਮੈਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ

Thursday, Apr 01, 2021 - 02:55 PM (IST)

ਹਰਭਜਨ ਸਿੰਘ ਦਾ ਆਲੋਚਕਾਂ ਨੂੰ ਕਰਾਰਾ ਜਵਾਬ, ਕਿਹਾ- ਮੈਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ

ਨਵੀਂ ਦਿੱਲੀ (ਭਾਸ਼ਾ)– ਭਾਰਤੀ ਆਫ ਸਪਿਨਰ ਹਰਭਜਨ ਸਿੰਘ ਨੇ ਆਪਣੇ ਆਲੋਚਕਾਂ ਨੂੰ ਮੂੰਹਤੋੜ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਅਜੇ ਵੀ ਇਸ ਲਈ ਖੇਡ ਰਹੇ ਹਨ, ਕਿਉਂਕਿ ਉਹ ਖੇਡਣਾ ਚਾਹੁੰਦੇ ਹਨ ਤੇ ਉਸ ਨੂੰ ਕਿਸੇ ਦੇ ਸਾਹਮਣੇ ਕੁਝ ਸਾਬਤ ਕਰਨ ਦੀ ਲੋੜ ਨਹੀਂ ਹੈ। ਹਰਭਜਨ ਆਈ. ਪੀ. ਐੱਲ. ਵਿਚ ਕੋਲਕਾਤਾ ਨਾਈਟ ਰਾਈਡਰਜ਼ ਵਲੋਂ ਖੇਡਣਗੇ ਤੇ ਉਸ ਵਿਚ ਜਿੰਨੀ ਵੀ ਕ੍ਰਿਕਟ ਬਚੀ ਹੋਈ ਹੈ, ਉਹ ਉਸਦਾ ਪੂਰਾ ਮਜ਼ਾ ਲੈਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ: ਕੋਹਲੀ ਵਨਡੇ ਰੈਂਕਿੰਗ ’ਚ ਚੋਟੀ ’ਤੇ ਬਰਕਰਾਰ, ਬੁਮਰਾਹ ਚੌਥੇ ਸਥਾਨ ’ਤੇ ਖਿਸਕਿਆ

ਹਰਭਜਨ ਨੇ ਕਿਹਾ, ‘ਕਈ ਲੋਕ ਸੋਚਦੇ ਹਨ ਕਿ ‘ਭਰਾ ਇਹ ਕਿਉਂ ਖੇਡ ਰਿਹਾ ਹੈ।’ ਉਹ ਭਰਾ ਇਹ ਉਸ ਦੀ ਸੋਚ ਹੈ, ਮੇਰੀ ਨਹੀਂ। ਮੇਰੀ ਸੋਚ ਹੈ ਕਿ ਮੈਂ ਅਜੇ ਖੇਡ ਸਕਦਾ ਹਾਂ ਤੇ ਮੈਂ ਖੇਡਾਂਗਾ।’ ਉਨ੍ਹਾਂ ਕਿਹਾ, ‘ਮੈਨੂੰ ਹੁਣ ਕਿਸੇ ਦੇ ਸਾਹਮਣੇ ਕੁੱਝ ਸਾਬਤ ਕਰਨ ਦੀ ਜ਼ਰੂਰਤ ਨਹੀਂ ਹੈ। ਮੇਰਾ ਇਰਾਦਾ ਚੰਗੀ ਖੇਡ ਦਿਖਾਉਣਾ ਅਤੇ ਮੈਦਾਨ ’ਤੇ ਖੇਡ ਦਾ ਪੂਰਾ ਮਜ਼ਾ ਲੈਣਾ ਹੈ। ਕ੍ਰਿਕਟ ਖੇਡ ਕੇ ਮੈਨੂੰ ਹੁਣ ਵੀ ਸੰਤੁਸ਼ਟੀ ਮਿਲਦੀ ਹੈ।’  ਇਸ ਆਫ ਸਪਿਨਰ ਨੇ ਕਿਹਾ, ‘ਮੈਂ ਆਪਣੇ ਲਈ ਮਾਪਦੰਡ ਸਥਾਪਤ ਕੀਤੇ ਹਨ ਤੇ ਜੇਕਰ ਮੈਂ ਉਨ੍ਹਾਂ ਨੂੰ ਪੂਰਾ ਨਹੀਂ ਕਰਦਾ ਤਾਂ ਕਿਸੇ ਹੋਰ ਨੂੰ ਨਹੀਂ ਸਗੋਂ ਖੁਦ ਨੂੰ ਦੋਸ਼ ਦੇਵਾਂਗਾ। ਮੈਂ ਉਦੋਂ ਖੁਦ ਨੂੰ ਪ੍ਰਸ਼ਨ ਕਰਾਂਗਾ ਕਿ ਕੀ ਮੈਂ ਲੋੜੀਂਦੀ ਕੋਸ਼ਿਸ਼ ਕੀਤੀ ਹੈ ਕਿ ਨਹੀਂ।’

ਇਹ ਵੀ ਪੜ੍ਹੋ: ਬ੍ਰਿਟੇਨ ਦੇ ਸਕੂਲਾਂ ’ਚ ਤੇਜ਼ੀ ਨਾਲ ਵੱਧ ਰਹੇ ਹਨ ਰੇਪ ਕੇਸ, ਸੈਕਸ ਸ਼ੋਸ਼ਣ ਦੇ 5800 ਮਾਮਲਿਆਂ ਦਾ ਹੋਇਆ ਖੁਲਾਸਾ

ਹਰਭਜਨ ਨੇ 1998 ਵਿਚ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦੇ ਨਾਮ ’ਤੇ ਹੁਣ 700 ਤੋਂ ਜ਼ਿਆਦਾ ਅੰਤਰਰਾਸ਼ਟਰੀ ਵਿਕਟਾਂ ਦਰਜ ਹਨ। ਉਨ੍ਹਾਂ ਕਿਹਾ, ‘ਹਾਂ, ਮੈਂ ਹੁਣ 20 ਸਾਲ ਦਾ ਨਹੀਂ ਹਾਂ ਅਤੇ ਮੈਂ ਉਸ ਤਰ੍ਹਾਂ ਦਾ ਅਭਿਆਸ ਨਹੀਂ ਕਰਾਂਗਾ, ਜਿਸ ਤਰ੍ਹਾਂ ਉਦੋਂ ਕਰਦਾ ਸੀ। ਹਾਂ, ਮੈਂ 40 ਸਾਲ ਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਮੈਂ ਹੁਣ ਵੀ ਫਿੱਟ ਹਾਂ ਅਤੇ ਇਸ ਪੱਧਰ ’ਤੇ ਸਫ਼ਲ ਹੋਣ ਲਈ ਜੋ ਕਰਨਾ ਹੈ ਉਹ ਜ਼ਰੂਰ ਕਰਾਂਗਾ।’

ਇਹ ਵੀ ਪੜ੍ਹੋ: ਭਾਰਤ ਨੇ ਫਿਜੀ ਨੂੰ ਭੇਜੀਆਂ ਕੋਰੋਨਾ ਵੈਕਸੀਨ ਦੀਆਂ 1 ਲੱਖ ਖ਼ੁਰਾਕਾਂ, ਹੁਣ ਤੱਕ 80 ਤੋਂ ਜ਼ਿਆਦਾ ਦੇਸ਼ਾਂ ਦੀ ਕੀਤੀ ਮਦਦ

ਹਰਭਜਨ ਨੇ ਪਿਛਲੇ ਸਾਲ ਆਈ.ਪੀ.ਐਲ. ਨਾ ਖੇਡਣ ਦੇ ਬਾਰੇ ਵਿਚ ਕਿਹਾ, ‘ਪਿਛਲੇ ਸਾਲ ਜਦੋਂ ਆਈ.ਪੀ.ਐਲ. ਹੋਇਆ ਤਾਂ ਭਾਰਤ ਵਿਚ ਕੋਵਿਡ-19 ਆਪਣੇ ਸਿਖ਼ਰ ’ਤੇ ਸੀ। ਮੈਂ ਆਪਣੇ ਪਰਿਵਾਰ ਨੂੰ ਲੈ ਕੇ ਪਰੇਸ਼ਾਨ ਸੀ ਅਤੇ ਫਿਰ ਭਾਰਤ ਪਰਤਣ ’ਤੇ ਇਕਾਂਤਵਾਸ ਵਿਚ ਰਹਿਣਾ ਸੀ ਪਰ ਇਸ ਸਾਲ ਟੂਰਨਾਮੈਂਟ ਭਾਰਤ ਵਿਚ ਹੋ ਰਿਹਾ ਹੈ ਅਤੇ ਅਸੀਂ ਨਵੀਂਆਂ ਆਦਤਾਂ ਦੇ ਆਦੀ ਹੋ ਚੁੱਕੇ ਹਾਂ।’ ਉਨ੍ਹਾਂ ਕਿਹਾ, ‘ਟੀਕ ਆ ਚੁੱਕਾ ਹੈ। ਇਸ ਲਈ ਇਲਾਵਾ ਮੇਰੇ ਪਰਿਵਾਰ ਨੇ ਮੈਨੂੰ ਖੇਡਣ ਲਈ ਕਿਹਾ। ਮੇਰੀ ਪਤਨੀ (ਗੀਤਾ) ਨੇ ਕਿਹਾ ਕਿ ਮੈਨੂੰ ਖੇਡਣਾ ਚਾਹੀਦਾ ਹੈ।’

ਇਹ ਵੀ ਪੜ੍ਹੋ: ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਕੀਤੀ ਮਹਿਲਾ ਸਹਾਇਕ ਨਾਲ ਘਟੀਆ ਕਰਤੂਤ ਕਰਨ ਦੀ ਕੋਸ਼ਿਸ਼, ਵੀਡੀਓ ਵਾਇਰਲ


author

cherry

Content Editor

Related News