IPL 2021 ਲਈ ਇਸ ਤਾਰੀਖ਼ ਨੂੰ ਚੇਨਈ ’ਚ ਹੋਵੇਗੀ ਖਿਡਾਰੀਆਂ ਦੀ ਨਿਲਾਮੀ

Wednesday, Jan 27, 2021 - 05:29 PM (IST)

ਨਵੀਂ ਦਿੱਲੀ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ ਦੇ ਆਯੋਜਕਾਂ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ 2021 ਸੀਰੀਜ਼ ਤੋਂ ਪਹਿਲਾਂ ਆਈ.ਪੀ.ਐਲ. ਖਿਡਾਰੀਆਂ ਦੀ ਨਿਲਾਮੀ 18 ਫਰਵਰੀ ਨੂੰ ਚੇਨਈ ਵਿਚ ਹੋਵੇਗੀ। ਇਹ ਘੋਸ਼ਣਾ ਆਈ.ਪੀ.ਐਲ. ਦੇ ਟਵਿਟਰ ਹੈਂਡਲ ’ਤੇ ਕੀਤੀ ਗਈ। ਠੀਕ ਇਕ ਹਫ਼ਤਾ ਪਹਿਲਾਂ ਪੀ.ਟੀ.ਆਈ. ਨੇ ਇਸ ਤਾਰੀਖ਼ ਦੀ ਖ਼ਬਰ ਦਿੱਤੀ ਸੀ। ਪੋਸਟ ਮੁਤਾਬਕ, ‘ਆਈ.ਪੀ.ਐਲ. 2021 ਖਿਡਾਰੀ ਨਿਲਾਮੀ 18 ਫਰਵਰੀ ਨੂੰ ਹੋਵੇਗੀ।’ ‘ਮਿਨੀ ਨਿਲਾਮੀ’ ਭਾਰਤ ਅਤੇ ਇੰਗਲੈਂਡ ਵਿਚਾਲੇ ਚੇਨਈ ਵਿਚ ਪਹਿਲੇ ਦੋ ਟੈਸਟ ਮੈਚਾਂ ਦੇ ਬਾਅਦ ਹੋਵੇਗੀ। ਸੀਰੀਜ਼ 5 ਫਰਵਰੀ ਨੂੰ ਸ਼ੁਰੂ ਹੋ ਰਹੀ ਹੈ, ਜਦੋਂਕਿ ਦੂਜਾ ਟੈਸਟ 13 ਤੋਂ 17 ਫਰਵਰੀ ਤੱਕ ਖੇਡਿਆ ਜਾਵੇਗਾ। 

ਇਹ ਵੀ ਪੜ੍ਹੋ: ਮੁੜ ਸੌਰਵ ਗਾਂਗੁਲੀ ਦੀ ਸਿਹਤ ਹੋਈ ਖ਼ਰਾਬ, ਹਸਪਤਾਲ ’ਚ ਦਾਖ਼ਲ

PunjabKesari

ਭਾਤਰੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੂੰ ਅਜੇ ਫ਼ੈਸਲਾ ਕਰਣਾ ਹੈ ਕਿ ਆਈ.ਪੀ.ਐਲ. ਭਾਰਤ ਵਿਚ ਹੋਵੇਗਾ ਜਾਂ ਨਹੀਂ, ਹਾਲਾਂਕਿ ਬੋਰਡ ਪ੍ਰਧਾਨ ਸੌਰਵ ਗਾਂਗੁਲੀ ਨੇ ਵਾਰ-ਵਾਰ ਦੁਹਰਾਇਆ ਹੈ ਕਿ ਇਸ ਲੁਭਾਵਨੀ ਲੀਗ ਨੂੰ ਘਰੇਲੂ ਮੈਦਾਨ ’ਤੇ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਕਵਿਡ-19 ਮਹਾਮਾਰੀ ਦੇ ਚੱਲਦੇ 2020 ਸੀਰੀਜ਼ ਸਤੰਬਰ-ਨਵੰਬਰ ਵਿਚ ਸੰਯੁਕਤ ਅਰਬ ਅਮੀਰਾਤ ਵਿਚ ਕਰਾਈ ਗਈ ਸੀ। ਅਗਲੇ ਮਹੀਨੇ ਤੋਂ ਇੰਗਲੈਂਡ ਖ਼ਿਲਾਫ਼ ਸ਼ੁਰੂ ਹੋਣ ਵਾਲੀ ਭਾਰਤ ਦੀ ਘਰੇਲੂ ਸੀਰੀਜ਼ ਦੇ ਸੁਚਾਰੂ ਆਯੋਜਨ ਨਾਲ ਘਰੇਲੂ ਸਰਜਮੀਨ ’ਤੇ ਲੁਭਾਵਨੀ ਲੀਗ ਦੇ ਆਯੋਜਨ ਦਾ ਰਸਤਾ ਖੁੱਲ੍ਹਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਅਤੇ ਅਦਾਕਾਰਾ ਤਮੰਨਾ ਭਾਟੀਆ ਨੂੰ ਕੇਰਲ ਹਾਈਕੋਰਟ ਵੱਲੋਂ ਨੋਟਿਸ ਜਾਰੀ

ਖਿਡਾਰੀਆਂ ਨੂੰ ਰਿਟੇਨ ਰੱਖਣ ਦੀ ਮਿਆਦ 20 ਜਨਵਰੀ ਨੂੰ ਖ਼ਤਮ ਹੋਈ ਸੀ ਅਤੇ ‘ਟੇਡਿੰਗ ਵਿੰਡੋ’ 4 ਫਰਵਰੀ ਨੂੰ ਬੰਦ ਹੋ ਜਾਵੇਗੀ। ਸਿਖ਼ਰ ਆਸਟਰੇਲੀਆਈ ਖਿਡਾਰੀਆਂ ਜਿਵੇਂ ਸਟੀਵ ਸਮਿਥ ਅਤੇ ਗਲੇਨ ਮੈਕਸਵੇਲ ਨੂੰ ਕਰਮਵਾਰ ਰਾਜਸਥਾਨ ਰਾਇਲਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਨੇ ਰਿਟੇਨ ਕਰਣ ਦੀ ਆਖ਼ਰੀ ਤਾਰੀਖ਼ ਨੂੰ ਰਿਲੀਜ਼ ਕਰ ਦਿੱਤਾ ਸੀ। ਕ੍ਰਿਸ ਮੋਰਿਸ, ਹਰਭਜਨ ਸਿੰਘ ਅਤੇ ਆਰੋਨ ਫਿੰਚ ਵਰਗੇ ਖਿਡਾਰੀਆਂ ਨੂੰ ਵੀ ਰਿਲੀਜ਼ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਭਾਰਤੀ ਖਿਡਾਰੀਆਂ ’ਤੇ ਨਸਲੀ ਟਿੱਪਣੀ ਮਾਮਲਾ, ਆਸਟਰੇਲੀਆ ਨੇ ਆਪਣੇ ਦਰਸ਼ਕਾਂ ਨੂੰ ਦਿੱਤੀ ‘ਕਲੀਨ ਚਿੱਟ’

ਫਰੈਂਚਾਇਜ਼ੀ ਟੀਮਾਂ ਨੇ ਕੁੱਲ 139 ਖਿਡਾਰੀਆਂ ਨੂੰ ਰਿਟੇਨ ਰੱਖਿਆ, ਜਦੋਂਕਿ 57 ਖਿਡਾਰੀਆਂ ਨੂੰ ਰਿਲੀਜ਼ ਕੀਤਾ। ਨਿਲਾਮੀ ਲਈ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਕੋਲ ਸਭ ਤੋਂ ਜ਼ਿਆਦਾ ਰਾਸ਼ੀ (53.20 ਕਰੋੜ ਰੁਪਏ) ਹੈ, ਜਿਸ ਦੇ ਬਾਅਦ ਰਾਇਲ ਚੈਂਲੇਜਰਸ ਬੈਂਗਲੁਰੂ ਕੋਲ 35.90 ਕਰੋੜ ਰੁਪਏ ਅਤੇ ਰਾਜਸਥਾਨ ਰਾਇਲਸ ਕੋਲ 34.85 ਕਰੋੜ ਰੁਪਏ ਹਨ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਕੋਲ ਨਿਲਾਮੀ ਲਈ ਇਕ ਸਮਾਨ 10.75 ਕਰੋੜ ਰੁਪਏ ਹਨ।

ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਪਹਿਲਵਾਨ ਵਰਿੰਦਰ ਸਿੰਘ ਸਮੇਤ 6 ਖਿਡਾਰੀ ਪਦਮ ਸ਼੍ਰੀ ਪੁਰਸਕਾਰ ਲਈ ਨਾਮਜ਼ਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


cherry

Content Editor

Related News