IPL 2021: ਸਮਿਥ ਨੂੰ ਦਿੱਲੀ ਕੈਪੀਟਲਸ ਨੂੰ ਖ਼ਿਤਾਬ ਦਿਵਾਉਣ ਦੀ ਉਮੀਦ
Tuesday, Feb 23, 2021 - 03:45 PM (IST)
ਨਵੀਂ ਦਿੱਲੀ (ਭਾਸ਼ਾ) : ਆਸਟਰੇਲੀਆ ਦੇ ਬੱਲੇਬਾਜ਼ ਸਟੀਵ ਸਮਿਥ ਨੇ ਪਿਛਲੇ ਸਾਲ ਦੇ ਉਪ-ਜੇਤੂ ਦਿੱਲੀ ਕੈਪੀਟਲਸ ਨਾਲ ਜੁੜਨ ’ਤੇ ਖੁਸ਼ੀ ਜ਼ਾਹਰ ਕਰਦੇ ਹੋਏ ਉਮੀਦ ਜਤਾਈ ਕਿ ਉਹ ਆਗਾਮੀ ਸੀਜ਼ਨ ਵਿਚ ਇਸ ਟੀਮ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਪਹਿਲਾ ਖ਼ਿਤਾਬ ਦਿਵਾਉਣ ਵਿਚ ਸਫ਼ਲ ਰਹਿਣਗੇ। ਇਸ 31 ਸਾਲਾ ਖਿਡਾਰੀ ਨੂੰ ਰਾਜਸਥਾਨ ਰਾਇਲਸ ਨੇ ‘ਰਿਲੀਜ਼’ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਜੱਸੀ ਗਿੱਲ ਦੀ ਅਗਲੀ ਮਿਊਜ਼ਿਕ ਵੀਡੀਓ ’ਚ ਨਜ਼ਰ ਆ ਸਕਦੀ ਹੈ ਇਸ ਭਾਰਤੀ ਕ੍ਰਿਕਟਰ ਦੀ ਪਤਨੀ
ਹਾਲ ਹੀ ਵਿਚ ਹੋਈ ਨੀਲਾਮੀ ਵਿਚ ਦਿੱਲੀ ਕੈਪੀਟਲਸ ਨੇ ਉਨ੍ਹਾਂ ਨੂੰ 2.2 ਕਰੋੜ ਵਿਚ ਖ਼ਰੀਦਿਆ। ਸਮਿਥ ਨੇ ਕਿਹਾ, ‘ਮੈਂ ਅਸਲ ਵਿਚ ਇਸ ਸਾਲ ਟੀਮ ਨਾਲ ਜੁੜਨ ਨੂੰ ਲੈ ਕੇ ਉਤਸ਼ਾਹਿਤ ਹਾਂ। ਟੀਮ ਵਿਚ ਬਹੁਤ ਚੰਗੇ ਖਿਡਾਰੀ ਅਤੇ ਸ਼ਾਨਦਾਰ ਕੋਚ (ਰਿਕੀ ਪੋਂਟਿੰਗ) ਹਨ। ਮੈਂ ਟੀਮ ਨਾਲ ਜੁੜਨ ਅਤੇ ਉਸ ਦੇ ਨਾਲ ਕੁੱਝ ਸੁਖ਼ਦ ਯਾਦਾਂ ਜੋੜਨ ਨੂੰ ਲੈ ਕੇ ਉਤਸ਼ਾਇਤ ਹਾਂ। ਉਮੀਦ ਹੈ ਕਿ ਮੈਂ ਟੀਮ ਨੂੰ ਪਿਛਲੇ ਸਾਲ ਦੀ ਤੁਲਨਾ ਵਿਚ ਬਿਹਤਰ ਨਤੀਜਾ ਹਾਸਲ ਕਰਨ ਵਿਚ ਮਦਦ ਕਰਾਂਗਾ।’
ਇਹ ਵੀ ਪੜ੍ਹੋ: ਨਿਊਯਾਰਕ ਦੇ ਟਾਈਮਸ ਸਕਵਾਇਰ ਪੁੱਜਣ ਵਾਲੀ ਪਹਿਲੀ ਪੰਜਾਬੀ ਮਹਿਲਾ ਸੈਲੀਬ੍ਰਿਟੀ ਬਣੀ ਹਿਮਾਂਸ਼ੀ ਖੁਰਾਨਾ
ਇਹ ਸਟਾਰ ਬੱਲੇਬਾਜ਼ 2019 ਵਿਚ ਰਾਜਸਥਾਨ ਰਾਇਲਸ ਨਾਲ ਜੁੜਿਆ ਸੀ ਅਤੇ 2020 ਵਿਚ ਯੂ.ਏ.ਈ. ਵਿਚ ਉਹ ਉਸ ਦਾ ਕਪਤਾਨ ਸੀ। ਰਾਇਲਸ ਨੇ ਹਾਲਾਂਕਿ ਹੁਣ ਆਖ਼ਰੀ ਸਥਾਨ ’ਤੇ ਰਿਹਾ ਸੀ। ਸਮਿਥ ਨੇ ਆਈ.ਪੀ.ਐਲ. ਵਿਚ 95 ਮੈਚਾਂ ਵਿਚ 35.34 ਦੀ ਔਸਤ ਨਾਲ 2333 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ: ਕਰੀਨਾ ਕਪੂਰ ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਨੈਨੀ ਦੀ ਗੋਦ ’ਚ ਨਜ਼ਰ ਆਇਆ ਤੈਮੂਰ ਦਾ ਭਰਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।