ਆਈ.ਪੀ.ਐਲ. 2021 ਵਿਚ ਚੇਨਈ ਵੱਲੋਂ ਖੇਡਣਗੇ ਰੋਬਿਨ ਉਥੱਪਾ

Friday, Jan 22, 2021 - 04:16 PM (IST)

ਆਈ.ਪੀ.ਐਲ. 2021 ਵਿਚ ਚੇਨਈ ਵੱਲੋਂ ਖੇਡਣਗੇ ਰੋਬਿਨ ਉਥੱਪਾ

ਨਵੀਂ ਦਿੱਲੀ (ਵਾਰਤਾ) : ਰਾਜਸਥਾਨ ਰਾਇਲਜ਼ ਨੇ ਆਪਣੇ ਬੱਲੇਬਾਜ ਰੋਬਿਨ ਓਥੱਪਾ ਦੀ ਚੇਨਈ ਸੁਪਰਕਿੰਗਜ ਨਾਲ ਟ੍ਰੇਡਿੰਗ ਕੀਤੀ ਹੈ ਅਤੇ ਉਥੱਪਾ ਆਈ.ਪੀ.ਐਲ. ਦੇ 2021 ਸੀਜ਼ਨ ਵਿਚ ਮਹਿੰਦਰ ਸਿੰਘ ਧੋਨੀ ਦੀ ਚੇਨਈ ਸੁਪਰ ਕਿੰਗਜ਼ ਟੀਮ ਵੱਲੋਂ ਖੇਡਣਗੇ।

PunjabKesari

ਰਾਜਸਥਾਨ ਨੇ ਉਥੱਪਾ ਨੂੰ 2020 ਸੀਜ਼ਨ ਲਈ ਆਈ.ਪੀ.ਐਲ. ਨੀਲਾਮੀ ਵਿਚ ਖ਼ਰੀਦਿਆ ਸੀ ਅਤੇ ਉਸ ਬੱਲੇਬਾਜ਼ ਨੇ ਯੂ.ਏ.ਈ. ਵਿਚ ਖੇਡੇ ਗਏ ਸੀਜ਼ਨ ਵਿਚ 12 ਮੈਚ ਖੇਡੇ ਸਨ। ਰਾਜਸਥਾਨ ਨੇ ਉਥੱਪਾ ਨੂੰ ਚੇਨਈ ਨਾਲ ਨਵੀਂ ਪਾਰੀ ਸ਼ੁਰੂ ਕਰਣ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਥੱਪਾ ਨੇ ਵੀ ਕਿਹਾ ਕਿ ਹੁਣ ਉਨ੍ਹਾਂ ਨੂੰ ਚੇਨਈ ਨਾਲ ਨਵੀਂ ਪਾਰੀ ਸ਼ੁਰੂ ਕਰਣ ਦਾ ਇੰਤਜ਼ਾਰ ਹੈ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News