ਪ੍ਰਿਥਵੀ ਸ਼ਾਹ ਨੇ ਚੈਂਪੀਅਨ ਦੀ ਤਰ੍ਹਾਂ ਕੀਤੀ ਵਾਪਸੀ : ਸ਼ਿਖਰ ਧਵਨ

Monday, Apr 12, 2021 - 08:09 PM (IST)

ਪ੍ਰਿਥਵੀ ਸ਼ਾਹ ਨੇ ਚੈਂਪੀਅਨ ਦੀ ਤਰ੍ਹਾਂ ਕੀਤੀ ਵਾਪਸੀ : ਸ਼ਿਖਰ ਧਵਨ

ਮੁੰਬਈ (ਵਾਰਤਾ) : ਦਿੱਲੀ ਕੈਪੀਟਲਸ ਦੇ ਤਜ਼ਰਬੇਕਾਰ ਓਪਨਰ ਸ਼ਿਖਰ ਧਵਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਓਪਨਿੰਗ ਜੋੜੀਦਾੜ ਪ੍ਰਿਥਵੀ ਸ਼ਾਹ ਨੇ ਚੈਂਪੀਅਨ ਦੀ ਤਰ੍ਹਾਂ ਵਾਪਸੀ ਕੀਤੀ ਹੈ।

ਧਵਨ ਨੇ ਇੱਥੇ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਸ਼ਨੀਵਾਰ ਨੂੰ ਆਪਣਾ ਪਹਿਲਾ ਮੁਕਾਬਲਾ ਜਿੱਤਣ ਦੇ ਬਾਅਦ ਕਿਹਾ, ‘ਪ੍ਰਿਥਵੀ ਨੂੰ ਇੰਨੀ ਸਹਿਜਤਾ ਨਾਲ ਬੱਲੇਬਾਜ਼ੀ ਅਤੇ ਗੇਂਦ ਨੂੰ ਚੰਗੀ ਤਰ੍ਹਾਂ ਨਾਲ ਟਾਈਮ ਕਰਦੇ ਦੇਖਣਾ ਬਹੁਤ ਚੰਗਾ ਸੀ। ਉਹ ਖ਼ਰਾਬ ਦੌਰ ਤੋਂ ਲੰਘੇ ਹਨ ਅਤੇ ਇਕ ਚੈਂਪੀਅਨ ਦੇ ਰੂਪ ਵਿਚ ਵਾਪਸ ਆਏ ਹਨ। ਉਨ੍ਹਾਂ ਨੇ ਵਿਜੈ ਹਜਾਰੇ ਟਰਾਫੀ ਵਿਚ ਵੀ ਕਈ ਸੈਂਕੜੇ ਅਤੇ ਇਕ ਦੋਹਰਾ ਸੈਂਕੜਾਂ ਬਣਾ ਕੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਹੁਣ ਉਹ ਆਈ.ਪੀ.ਐਲ. ਵਿਚ ਵੀ ਉਸੇ ਫਾਰਮ ਨਾਲ ਆਏ ਹਨ। ਮੈਂ ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਕਰਦੇ ਹੋਏ ਦੇਖ ਕੇ ਬਹੁਤ ਖ਼ੁਸ਼ ਹਾਂ।’


author

cherry

Content Editor

Related News