IPL 2021: ਪੋਲਾਰਡ ਦਾ ਵੱਡਾ ਧਮਾਕਾ, ਟੀ20 ''ਚ ਬਣਾਇਆ ਇਹ ਰਿਕਾਰਡ

Tuesday, Sep 28, 2021 - 11:39 PM (IST)

IPL 2021: ਪੋਲਾਰਡ ਦਾ ਵੱਡਾ ਧਮਾਕਾ, ਟੀ20 ''ਚ ਬਣਾਇਆ ਇਹ ਰਿਕਾਰਡ

ਆਬੂ ਧਾਬੀ- ਮੁੰਬਈ ਇੰਡੀਅਨਜ਼ ਦੇ 'ਬਿੱਗ ਮੈਨ' (ਕੀਰੋਨ ਪੋਲਾਰਡ) ਨੇ ਇਤਿਹਾਸ ਰਚ ਦਿੱਤਾ ਹੈ। ਪੰਜਾਬ ਕਿੰਗਜ਼ ਦੇ ਵਿਰੁੱਧ ਮੈਚ ਵਿਚ ਪੋਲਾਰਡ ਨੇ ਜਿਵੇਂ ਹੀ ਕੇ. ਐੱਲ. ਰਾਹੁਲ ਤੇ ਕ੍ਰਿਸ ਗੇਲ ਨੂੰ ਆਊਟ ਕੀਤਾ ਤਾਂ ਟੀ-20 ਕ੍ਰਿਕਟ ਵਿਚ 300 ਵਿਕਟਾਂ ਪੂਰੀਆਂ ਕਰ ਲਈਆਂ। ਅਜਿਹਾ ਕਰਦੇ ਹੋਏ ਪੋਲਾਰਡ ਨੇ ਟੀ-20 ਕ੍ਰਿਕਟ ਵਿਚ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਪੋਲਾਰਡ ਟੀ-20 ਕ੍ਰਿਕਟ ਦੇ ਇਤਿਹਾਸ ਵਿਚ ਇਕਲੌਤੇ ਅਜਿਹੇ ਖਿਡਾਰੀ ਬਣ ਗਏ ਹਨ ਜਿਸ ਦੇ ਨਾਂ 10 ਹਜ਼ਾਰ ਤੋਂ ਜ਼ਿਆਦਾ ਦੌੜਾਂ ਤੇ 300 ਵਿਕਟਾਂ ਹਾਸਲ ਕਰਨ ਦਾ ਰਿਕਾਰਡ ਦਰਜ ਹੋ ਗਿਆ ਹੈ। ਪੋਲਾਰਡ ਨੇ ਪੰਜਾਬ ਕਿੰਗਜ਼ ਦੇ ਵਿਰੁੱਧ ਮੁੰਬਈ ਦੀ ਬੱਲੇਬਾਜ਼ੀ ਆਉਣ ਤੋਂ ਪਹਿਲਾਂ ਤੱਕ ਆਪਣੇ ਟੀ-20 ਕਰੀਅਰ ਵਿਚ ਕੁਲ 11202 ਦੌੜਾਂ ਬਣਾਈਆਂ ਹਨ ਤੇ ਹੁਣ ਤੱਕ 300 ਵਿਕਟਾਂ ਹਾਸਲ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਹੈ।

ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਖਤਰੇ ਕਾਰਨ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ

PunjabKesari
ਦੱਸ ਦੇਈਏ ਕਿ ਟੀ-20 ਕ੍ਰਿਕਟ ਵਿਚ ਹੁਣ ਤੱਕ ਕੁਲ 5 ਖਿਡਾਰੀਆਂ ਨੇ 10 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ ਤੇ ਨਾਲ ਹੀ ਗੱਲ ਕਰੀਏ ਤਾਂ 300 ਵਿਕਟਾਂ ਦੀ, ਹੁਣ ਤੱਕ 11 ਖਿਡਾਰੀਆਂ ਨੇ 300 ਜਾਂ ਉਸ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਹਨ ਪਰ ਟੀ-20 ਕ੍ਰਿਕਟ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋ ਇਕ ਹੀ ਖਿਡਾਰੀ ਨੇ 300 ਵਿਕਟਾਂ ਤੇ 10 ਹਜ਼ਾਰ ਤੋਂ ਜ਼ਿਆਦਾ ਦੌੜਾਂ ਆਪਣੇ ਨਾਂ ਕਰਨ ਦਾ ਕਮਾਲ ਕੀਤਾ ਹੈ। 

ਇਹ ਖ਼ਬਰ ਪੜ੍ਹੋ- ਪੰਤ ਨੇ ਦਿੱਲੀ ਦੇ ਲਈ ਬਣਾਇਆ ਵੱਡਾ ਰਿਕਾਰਡ, ਸਹਿਵਾਗ ਨੂੰ ਛੱਡਿਆ ਪਿੱਛੇ

PunjabKesari
ਪੋਲਾਰਡ ਨੇ ਟੀ-20 ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਹਨ। ਇਸ ਮਾਮਲੇ ਵਿਚ ਪਹਿਲੇ ਨੰਬਰ 'ਤੇ ਕ੍ਰਿਸ ਗੇਲ ਹਨ। ਗੇਲ ਨੇ ਟੀ-20 ਵਿਚ ਕੁੱਲ 14275 ਦੌੜਾਂ ਬਣਾਈਆਂ ਹਨ। ਟੀ-20 ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਡੀ. ਜੇ. ਬ੍ਰਾਵੋ ਦੇ ਨਾਂ ਹੈ। ਬ੍ਰਾਵੋ ਨੇ ਹੁਣ ਤੱਕ 546 ਵਿਕਟਾਂ ਹਾਸਲ ਕੀਤੀਆਂ ਹਨ। ਬ੍ਰਾਵੋ ਦੇ ਨਾਂ ਟੀ-20 ਵਿਚ 6597 ਦੌੜਾਂ ਬਣਾਉਣ ਦਾ ਰਿਕਾਰਡ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News