IPL 2021 : ਇੰਗਲੈਂਡ ਦੇ ਸਾਬਕਾ ਕਪਤਾਨ ਨੇ ਜਡੇਜਾ ਪ੍ਰਤੀ ਅਜਿਹੇ ਵਰਤਾਓ ਨੂੰ ਲੈ ਕੇ ਚੁੱਕੀ ਉਂਗਲ

4/18/2021 2:56:45 AM

ਨਵੀਂ ਦਿੱਲੀ- ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਬੀ.ਸੀ.ਸੀ.ਆਈ. ਦੇ ਉਸ ਦੇ ਸਟਾਰ ਆਲ ਰਾਊਂਡਰ ਰਵਿੰਦਰ ਜਡੇਜਾ ਪ੍ਰਤੀ ਵਰਤਾਓ ਨੂੰ ਲੈ ਕੇ ਨਾਖੁਸ਼ੀ ਜ਼ਾਹਿਰ ਕੀਤੀ ਹੈ। ਵਾਨ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ  ਰਵਿੰਦਰ ਜਡੇਜਾ ਸ਼ੁੱਕਰਵਾਰ ਨੂੰ ਪੰਜਾਬ ਕਿੰਗਜ਼ ਵਿਰੁੱਧ ਬਿਹਤਰੀਨ ਫੀਲਡਿੰਗ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੈਂਸ ਦੀਆਂ ਅੱਖਾਂ ਦਾ ਤਾਰਾ ਬਣ ਗਏ। ਜਡੇਜਾ ਨੇ ਕੇ.ਐੱਲ. ਰਾਹੁਲ ਨੂੰ ਜ਼ਬਰਦਸਤ ਥ੍ਰੋ ਨਾਲ ਰਨ ਆਊਟ ਕੀਤਾ ਤਾਂ ਉਸ ਪਿੱਛੋਂ ਕ੍ਰਿਸ ਗੇਲ ਦਾ ਹਵਾ ਵਿਚ ਉੱਡਦੇ ਹੋਏ ਕੈਚ ਫੜਿਆ ਅਤੇ ਇਨ੍ਹਾਂ ਦੋਹਾਂ ਨੇ ਹੀ ਮੈਚ ਦਾ ਨਤੀਜਾ ਤੈਅ ਕਰਨ ਵਿਚ ਵੱਡਾ ਫਰਕ ਪੈਦਾ ਕੀਤਾ।

ਇਹ ਵੀ ਪੜ੍ਹੋ- MI vs SRH : ਮੁੰਬਈ ਨੇ 13 ਦੌੜਾਂ ਨਾਲ ਹੈਦਰਾਬਾਦ ਨੂੰ ਹਰਾਇਆ
ਦਰਅਸਲ ਵਾਨ ਬੀ.ਸੀ.ਸੀ.ਆਈ. ਦੇ ਜਡੇਜਾ ਨੂੰ ਹਾਲ ਹੀ ਵਿਚ ਜਾਰੀ ਕੀਤੇ ਗਏ ਸਾਲਾਨਾ ਕਾਨਟ੍ਰੈਕਟ ਵਿਚ ਚੋਟੀ ਦੀ ਕੈਟੇਗਰੀ ਵਿਚ ਥਾਂ ਨਾ ਦਿੱਤੇ ਜਾਣ ਤੋਂ ਨਾਖੁਸ਼ ਹਨ। ਹਾਲ ਹੀ ਵਿਚ ਬੋਰਡ ਨੇ ਸਾਲ 2020-21 ਲਈ ਕਰਾਰ ਕੀਤੇ ਗਏ ਖਿਡਾਰੀਆਂ ਦਾ ਐਲਾਨ ਕੀਤਾ ਸੀ ਅਤੇ ਇਸ ਵਿਚ ਚੋਟੀ ਦੀ ਕੈਟੇਗਰੀ ਵਿਚ ਸਿਰਫ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੂੰ ਹੀ ਥਾਂ ਦਿੱਤੀ ਗਈ। ਇਹ 'ਏ ਪਲੱਸ' ਕੈਟੇਗਰੀ ਦਾ ਕਰਾਰ ਹੈ, ਜਿਸ ਦੇ ਤਹਿਤ ਖਿਡਾਰੀ ਨੂੰ ਸਾਲਾਨਾ 7 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ- ਮੁੰਬਈ ਦੀ ਝੋਲੀ ਆਈ ਦੂਜੀ ਜਿੱਤ, ਰੋਹਿਤ ਬਣੇ ਸਭ ਤੋਂ ਵਧੇਰੇ ਛੱਕੇ ਲਾਉਣ ਵਾਲੇ ਭਾਰਤੀ
ਬੋਰਡ ਨੇ ਜਡੇਜਾ ਨੂੰ ਏ ਵਰਗ ਵਿਚ ਸ਼ਾਮਲ ਕੀਤਾ, ਜਿਸ ਵਿਚ ਸਾਲਾਨਾ ਪੰਜ ਕਰੋੜ ਦਾ ਭੁਗਤਾਨ ਹੁੰਦਾ ਹੈ, ਬਾਅਦ ਵਿਚ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਕਿ ਜਡੇਜਾ ਦੇ ਪ੍ਰਮੋਸ਼ਨ 'ਤੇ ਵਿਚਾਰ ਕੀਤਾ ਗਿਆ ਸੀ ਪਰ ਫਿਰ ਵੀ ਚੋਟੀ ਦੀ ਕੈਟੇਗਰੀ ਵਿਚ ਉਨ੍ਹਾਂ ਨੂੰ ਸ਼ਾਮਲ ਕੀਤੇ ਜਾਣ ਨੂੰ ਟਾਲ ਦਿੱਤਾ ਗਿਆ। ਸਾਲ 2019 ਤੋਂ ਜਡੇਜਾ ਤਿੰਨਾਂ ਫਾਰਮੈੱਟਾਂ ਵਿਚ ਭਾਰਤ ਲਈ ਖੇਡ ਰਹੇ ਹਨ ਅਤੇ ਟੀਮ ਦਾ ਅਹਿਮ ਹਿੱਸਾ ਹਨ। ਵਾਨ ਨੇ ਇਕ ਵੈੱਬਸਾਈਟ ਨਾਲ ਗੱਲਬਾਤ ਵਿਚ ਕਿਹਾ ਕਿ ਜਡੇਜਾ ਨੂੰ ਸੂਚੀ ਵਿਚ ਕੋਹਲੀ ਤੋਂ ਬਾਅਦ ਹੋਣਾ ਚਾਹੀਦਾ ਹੈ।

ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ। 


Sunny Mehra

Content Editor Sunny Mehra