IPL 2021 ਦਾ ਨੀਲਾਮੀ ਬਾਜ਼ਾਰ ਸਜਾਉਣ ਦੀ ਤਿਆਰੀ, ਇਸ ਤਾਰੀਖ਼ ਨੂੰ ਲੱਗੇਗੀ ਖਿਡਾਰੀਆਂ ਦੀ ਬੋਲੀ!
Thursday, Jan 07, 2021 - 02:24 PM (IST)
ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਹੁਣ ਨਵੇਂ ਸੈਸ਼ਨ ਲਈ ਤਿਆਰ ਹੋ ਰਹੀ ਹੈ। ਯੂ. ਏ. ਈ. ’ਚ 13ਵੇਂ ਸੀਜ਼ਨ ਦੇ ਸਫਲ ਆਯੋਜਨ ਦੇ ਬਾਅਦ ਹੁਣ ਲੀਗ ਦੇ ਨਵੇਂ ਸੀਜ਼ਨ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਰਿਪੋਰਟਸ ਮੁਤਾਬਕ ਆਈ. ਪੀ. ਐੱਲ. 2021 ਲਈ 11 ਫ਼ਰਵਰੀ ਨੂੰ ਖਿਡਾਰੀਆਂ ਦੀ ਨੀਲਾਮੀ ਹੋ ਸਕਦੀ ਹੈ। ਜਦਕਿ ਅੱਠਾਂ ਫ੍ਰੈਂਚਾਈਜ਼ੀਆਂ ਲਈ ਖਿਡਾਰੀਆਂ ਨੂੰ ਰਿਟੇਨ ਤੇ ਰਿਲੀਜ਼ ਕਰਨ ਦੀ ਸਮਾਂ ਹੱਦ 20 ਜਨਵਰੀ ਹੋ ਸਕਦੀ ਹੈ। ਇਹ ਸਭ ਕੁਝ ਸੋਮਵਾਰ ਨੂੰ ਆਈ. ਪੀ. ਐੱਲ. ਗਵਰਨਿੰਗ ਕਾਊਂਸਲ ਦੀ ਆਨਲਾਈਨ ਬੈਠਕ ਦੇ ਦੌਰਾਨ ਤੈਅ ਹੋਇਆ।
ਇਹ ਵੀ ਪੜ੍ਹੋ : IND v AUS 3rd Test : ਪਹਿਲੇ ਦਿਨ ਦੀ ਖੇਡ ਖਤਮ, ਸਟੰਪਸ ਤਕ ਆਸਟਰੇਲੀਆ ਦਾ ਸਕੋਰ 166/2
ਬੀ. ਸੀ. ਸੀ. ਆਈ. ਨੇ 2021 ਸੈਸ਼ਨ ਲਈ ਤਾਰੀਖ਼ਾਂ ਤੇ ਸਥਾਨ ਨੂੰ ਅਜੇ ਤਕ ਆਖ਼ਰੀ ਰੂਪ ਨਹੀਂ ਦਿੱਤਾ ਹੈ। ਇਸ ਦੇ ਨਾਲ ਹੀ ਨੀਲਾਮੀ ਲਈ ਜਗ੍ਹਾ ਦੀ ਚੋਣ ਵੀ ਅਜੇ ਤਕ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਤੇ ਲਾਕਡਾਊਨ ਦੀ ਵਜ੍ਹਾ ਨਾਲ ਪਿਛਲਾ ਸੀਜ਼ਨ ਕਰੀਬ ਪੰਜ ਮਹੀਨੇ ਦੀ ਦੇਰੀ ਨਾਲ ਸ਼ੁਰੂ ਹੋਇਆ ਸੀ, ਜਦਕਿ ਦੇਸ਼ ’ਚ ਇਨਫੈਕਸ਼ਨ ਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਦਾ ਆਯੋਜਨ ਵੀ ਯੂ. ਏ. ਈ. ’ਚ ਕੀਤਾ ਗਿਆ ਸੀ।
ਇਹ ਵੀ ਪੜ੍ਹੋ : IND v AUS ਟੈਸਟ 'ਚ ਬਣਿਆ ਨਵਾਂ ਇਤਿਹਾਸ, ਪੁਰਸ਼ਾਂ ਦੇ ਮੈਚ 'ਚ ਪਹਿਲੀ ਵਾਰ ਮਹਿਲਾ ਨੇ ਕੀਤੀ ਅੰਪਾਈਰਿੰਗ
ਅਜਿਹੀ ਉਮੀਦ ਕੀਤੀ ਜਾ ਰਹੀ ਹੈ ਕਿ ਆਈ. ਪੀ. ਐੱਲ. ਦੇ 14ਵੇਂ ਸੀਜ਼ਨ ਦਾ ਆਯੋਜਨ ਆਪਣੇ ਤੈਅ ਸਮੇਂ ’ਤੇ ਹੀ ਭਾਰਤ ’ਚ ਹੋਵੇਗਾ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨੀਲਾਮੀ ’ਚ ਫ੍ਰੈਂਚਾਈਜ਼ੀਆਂ ਦੇ ਪਰਸ ’ਚ 3 ਕਰੋੜ ਰੁਪਏ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਫ਼ਿਲਹਾਲ ਚੇਨਈ ਸੁਪਰ ਕਿੰਗਜ਼ ਦੇ ਕੋਲ ਸਭ ਤੋਂ ਘੱਟ ਰਾਸ਼ੀ ਬਚੀ ਹੈ ਜਦਕਿ ਕਿੰਗਜ਼ ਇਲੈਵਨ ਪੰਜਾਬ ਦੇ ਪਰਸ ’ਚ 16.5 ਕਰੋੜ ਰੁਪਏ ਦੀ ਸਭ ਤੋਂ ਜ਼ਿਆਦਾ ਰਾਸ਼ੀ ਮੌਜੂਦ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।