IPL 2020 : ਯੁਜਵੇਂਦਰ ਚਾਹਲ ਬਣੇ ਮੈਨ ਆਫ ਦਿ ਮੈਚ, ਮੰਗੇਤਰ ਧਨਾਸ਼੍ਰੀ ਖ਼ੁਸ਼ੀ 'ਚ ਨੱਚ ਉੱਠੀ (ਵੀਡੀਓ)

Tuesday, Sep 22, 2020 - 05:29 PM (IST)

IPL 2020 : ਯੁਜਵੇਂਦਰ ਚਾਹਲ ਬਣੇ ਮੈਨ ਆਫ ਦਿ ਮੈਚ, ਮੰਗੇਤਰ ਧਨਾਸ਼੍ਰੀ ਖ਼ੁਸ਼ੀ 'ਚ ਨੱਚ ਉੱਠੀ (ਵੀਡੀਓ)

ਦੁਬਈ : ਸ਼ਨੀਵਾਰ ਤੋਂ ਆਈ. ਪੀ. ਐੱਲ. 2020 ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਲੀਗ ਵਿਚ ਹੁਣ ਤੱਕ 3 ਮੈਚ ਖੇਡੇ ਜਾ ਚੁੱਕੇ ਹਨ। ਤੀਜਾ ਮੈਚ ਰਾਇਲ ਚੈਲੇਂਜਰਸ ਬੈਂਗਲੁਰੂ ਅਤੇ ਸਨਰਾਈਜਰਸ ਹੈਦਰਾਬਾਦ ਵਿਚਾਲੇ ਖੇਡਿਆ ਗਿਆ ਸੀ ਅਤੇ ਆਰ.ਸੀ.ਬੀ. ਨੇ ਇਸ ਸੀਜ਼ਨ ਦੇ ਆਪਣੇ ਓਪਨਿੰਗ ਮੈਚ ਵਿਚ ਹੈਦਰਾਬਾਦ ਖ਼ਿਲਾਫ਼ 10 ਦੌੜਾਂ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਦੇ ਹੀਰੋ ਯੁਜਵੇਂਦਰ ਚਾਹਲ ਨੇ ਇਕ ਓਵਰ ਵਿਚ ਪੂਰਾ ਮੈਚ ਪਲਟ ਦਿੱਤਾ। ਉਥੇ ਹੀ ਚਾਹਲ ਦੀ ਮੰਗੇਤਰ ਅਤੇ ਮਸ਼ਹੂਰ ਯੂਟਿਊਬਰ ਅਤੇ ਕੋਰਿਓਗਰਾਫਰ ਧਨਾਸ਼੍ਰੀ ਨੇ ਇਸ ਦਾ ਜਸ਼ਨ ਇੱਕਦਮ ਵੱਖ ਅੰਦਾਜ ਵਿਚ ਮਨਾਇਆ। ਇਸ ਜਸ਼ਨ ਦੀ ਵੀਡੀਓ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: IPL 2020: ਵਿਰਾਟ ਕੋਹਲੀ ਦੀ ਜਿੱਤ 'ਤੇ ਅਨੁਸ਼ਕਾ ਸ਼ਰਮਾ ਨੇ ਇੰਝ ਮਨਾਈ ਖ਼ੁਸ਼ੀ

 

 
 
 
 
 
 
 
 
 
 
 
 
 
 
 

A post shared by Dhanashree Verma (@dhanashree9) on

 

ਧਨਾਸ਼੍ਰੀ ਇਸ ਵੀਡੀਓ ਵਿਚ ਟੀਵੀ ਕੋਲ ਖੜ੍ਹੀ ਨਜ਼ਰ ਆ ਰਹੀ ਹੈ ਅਤੇ ਜਿਵੇਂ ਹੀ ਮੈਨ ਆਫ ਦਿ ਮੈਚ ਲਈ ਯੁਜਵੇਂਦਰ ਦਾ ਨਾਮ ਲਿਆ ਜਾਂਦਾ ਹੈ ਉਹ ਬਹੁਤ ਖ਼ੁਸ਼ ਹੁੰਦੀ ਹੈ। ਧਨਾਸ਼੍ਰੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਯੁਜਵੇਂਦਰ ਨਾਲ ਵੀਡੀਓ ਕਾਲ 'ਤੇ ਗੱਲ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ। ਇਸ ਪੋਸਟ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਲਿਖਿਆ, 'ਇਹ ਸਾਡਾ ਪਹਿਲਾ ਮੈਚ ਇਕੱਠੇ। ਅੰਤ ਵਿਚ ਇਹ ਇਕ ਖੇਡ ਹੈ ਅਤੇ ਇਸ ਵਿਚ ਕੁੱਝ ਵੀ ਹੋ ਸਕਦਾ ਹੈ, ਸਾਰਿਆਂ ਨੇ ਸਖ਼ਤ ਮਿਹਨਤ ਕੀਤੀ ਸੀ, ਇਹ ਮੇਰੇ ਲਈ ਕਈ ਮਾਈਨਿਆਂ ਵਿਚ ਬਹੁਤ ਖ਼ਾਸ ਮੌਕਾ ਹੈ। ਤੁਹਾਡੇ ਨਾਲ ਮੇਰਾ ਸਪੋਰਟ ਅਤੇ ਪਿਆਰ ਹਮੇਸ਼ਾ ਹੈ। ਯੁਜਵੇਂਦਰ ਚਾਹਲ ਅਤੇ ਪੂਰੀ ਟੀਮ ਨੂੰ ਸ਼ੁਭਕਾਮਨਾਵਾਂ।' ਇਸ ਪੋਸਟ 'ਤੇ ਕੁਮੇਂਟ ਕਰਦੇ ਹੋਏ ਯੁਜਵੇਂਦਰ ਨੇ ਲਿਖਿਆ, 'ਬਹੁਤ ਕਿਊਟ ਮਾਏ ਲਵ, ਥੈਂਕ ਯੂ।'  

IPL 2020 : ਜਿੱਤ ਦੀ ਖ਼ੁਸ਼ੀ 'ਚ ਵਿਰਾਟ ਕੋਹਲੀ ਹੋਏ 'ਸ਼ਰਟਲੈੱਸ', ਵੇਖੋ ਵੀਡੀਓ

PunjabKesari


author

cherry

Content Editor

Related News