ਚਾਹਲ ਨੇ ਧਨਾਸ਼੍ਰੀ ਦੀ ਤਸਵੀਰ ਸਾਂਝੀ ਕਰਕੇ ਲਿਖੀ ਦਿਲ ਦੀ ਗੱਲ, ਮੰਗੇਤਰ ਨੇ ਦਿੱਤਾ ਇਹ ਜਵਾਬ

Thursday, Oct 01, 2020 - 05:26 PM (IST)

ਚਾਹਲ ਨੇ ਧਨਾਸ਼੍ਰੀ ਦੀ ਤਸਵੀਰ ਸਾਂਝੀ ਕਰਕੇ ਲਿਖੀ ਦਿਲ ਦੀ ਗੱਲ, ਮੰਗੇਤਰ ਨੇ ਦਿੱਤਾ ਇਹ ਜਵਾਬ

ਸਪੋਰਟਸ ਡੈਸਕ : ਭਾਰਤੀ ਸਪਿਨਰ ਯੁਜਵੇਂਦਰ ਚਾਹਲ ਇਨ੍ਹੀਂ ਦਿਨੀਂ ਯੂਨਾਈਟਡ ਅਰਬ ਅਮੀਰਾਤ (ਯੂ.ਏ.ਈ.) ਵਿਚ ਆਈ.ਪੀ.ਐੱਲ. ਖੇਡ ਰਹੇ ਹਨ ਅਤੇ ਆਪਣੀ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਲਈ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਪਰ ਇਸ ਦੇ ਨਾਲ ਹੀ ਉਹ ਆਪਣੀ ਮੰਗੇਤਰ ਧਨਾਸ਼੍ਰੀ ਵਰਮਾ ਨੂੰ ਬੇਹੱਦ ਯਾਦ ਕਰ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਇਸ ਨੂੰ ਲੈ ਕੇ ਇਕ ਪੋਸਟ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੀ ਮੁਸਕੁਰਾਹਟ ਦਾ ਕਾਰਨ ਧਨਾਸ਼੍ਰੀ ਨੂੰ ਦੱਸਿਆ ਹੈ।  

ਇਹ ਵੀ ਪੜ੍ਹੋ:  IPL 2020: ਵਿਰਾਟ ਨੇ ਸਾਥੀ ਖਿਡਾਰੀਆਂ ਨਾਲ ਗਾਇਆ ਗਾਣਾ ਅਤੇ ਪਾਇਆ ਭੰਗੜਾ, ਵੇਖੋ ਵੀਡੀਓ

PunjabKesari

ਚਾਹਲ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਧਨਾਸ਼੍ਰੀ ਨਾਲ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਦੋਵੇਂ ਪੋੜ੍ਹੀਆਂ 'ਤੇ ਬੈਠੇ ਹੋਏ ਨਜ਼ਰ ਆਏ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਚਾਹਲ ਨੇ ਲਿਖਿਆ, 'ਇਹ ਜੋ ਮੇਰੀ ਮੁਸਕੁਰਾਹਟ ਹੈ, ਉਹ ਤੁਸੀਂ ਹੀ ਦਿੱਤੀ ਹੈ! ! ਇਸ ਦੇ ਨਾਲ ਹੀ ਚਾਹਲ ਨੇ ਕੈਪਸ਼ਨ ਵਿਚ ਲਵ ਇਮੋਜੀ ਦਾ ਵੀ ਇਸਤੇਮਾਲ ਕੀਤਾ। ਚਾਹਲ ਵੱਲੋਂ ਧਨਾਸ਼੍ਰੀ ਨਾਲ ਸਾਂਝੀ ਕੀਤੀ ਗਈ, ਇਸ ਤਸਵੀਰ 'ਤੇ ਉਨ੍ਹਾਂ ਦੀ ਮੰਗੇਤਰ ਦਾ ਵੀ ਰਿਪਲਾਈ ਆਇਆ ਹੈ।  

ਇਹ ਵੀ ਪੜ੍ਹੋ: ਰਾਸ਼ਟਰਪਤੀ ਅਤੇ PM ਲਈ ਬਣਾਇਆ ਗਿਆ 'Air India One' ਜਹਾਜ਼ ਅੱਜ ਪੁੱਜੇਗਾ ਭਾਰਤ, ਜਾਣੋ ਕੀ ਹੈ ਖ਼ਾਸੀਅਤ

PunjabKesari

ਧਨਾਸ਼੍ਰੀ ਵਰਮਾ ਨੇ ਇਸ 'ਤੇ ਰਿਪਲਾਈ ਕਰਦੇ ਹੋਏ ਲਿਖਿਆ, 'ਤੁਹਾਡਾ ਸਵਾਗਤ ਹੈ, ਹਮੇਸ਼ਾ ਹੱਸਦੇ ਰਹੋ।' ਚਾਹਲ ਦੀ ਤਸਵੀਰ ਨੂੰ 5.85 ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ। ਉਥੇ ਹੀ ਧਨਾਸ਼੍ਰੀ ਦੇ ਇਸ ਪਿਆਰੇ ਕੁਮੈਂਟ 'ਤੇ ਵੀ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਇਸ ਨੂੰ ਲਾਈਕ ਵੀ ਕੀਤਾ ਹੈ।  

ਇਹ ਵੀ ਪੜ੍ਹੋ:  ਅਕਤੂਬਰ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਇੱਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਲਿਸਟ

PunjabKesari

ਦੱਸ ਦੇਈਏ ਕਿ ਚਾਹਲ ਅਤੇ ਧਨਾਸ਼੍ਰੀ ਦੀ ਮੰਗਣੀ ਅਗਸਤ ਮਹੀਨੇ ਵਿਚ ਹੋਈ ਸੀ। ਧਨਾਸ਼੍ਰੀ ਇਕ ਡਾਕਟਰ ਹੋਣ ਦੇ ਨਾਲ-ਨਾਲ ਕੋਰਿਓਗ੍ਰਾਫਰ ਅਤੇ ਯੂਟਿਊਬਰ ਵੀ ਹੈ। ਇਸ ਦੇ ਨਾਲ ਹੀ ਧਨਾਸ਼੍ਰੀ ਮੁੰਬਈ ਵਿਚ ਆਪਣੀ ਇਕ ਡਾਂਸ ਅਕਾਦਮੀ ਵੀ ਚਲਾਉਂਦੀ ਹੈ।

ਇਹ ਵੀ ਪੜ੍ਹੋ:  ਤੈਰਾਕੀ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, 15 ਅਕਤੂਬਰ ਤੋਂ ਖੁੱਲ੍ਹਣਗੇ ਸਵਿਮਿੰਗ ਪੂਲ


author

cherry

Content Editor

Related News