IPL 2020 : ਆਲ ਸਟਾਰ ਮੈਚ ਦੀ ਇਕ ਟੀਮ 'ਚ ਹੋਣਗੇ ਵਿਰਾਟ, ਰੋਹਿਤ ਤੇ ਧੋਨੀ
Tuesday, Jan 28, 2020 - 08:26 PM (IST)

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਆਈ. ਪੀ. ਐੱਲ. ਦੇ 2020 ਦੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਕ ਆਲ ਸਟਾਰ ਮੈਚ ਖੇਡਿਆ ਜਾਵੇਗਾ, ਜਿਸ 'ਚ ਸਾਰੇ ਅੱਠ ਫ੍ਰੈਂਚਾਇਜ਼ੀ ਟੀਮਾਂ ਦੇ ਖਿਡਾਰੀ ਸ਼ਾਮਲ ਹੋਣਗੇ। ਆਈ. ਪੀ. ਐੱਲ. ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੈ ਜਦੋ ਇਸ ਤਰ੍ਹਾ ਦਾ ਆਲ ਸਟਾਰ ਮੈਚ ਖੇਡਿਆ ਜਾਵੇਗਾ। ਇਹ ਮੈਚ ਟੂਰਨਮੈਂਟ ਦੇ ਉਦਘਾਟਨ ਮੈਚ ਤੋਂ ਤਿੰਨ ਦਿਨ ਪਹਿਲਾਂ ਖੇਡਿਆ ਜਾਵੇਗਾ।
ਇਹ ਮੈਚ 29 ਮਾਰਚ ਨੂੰ ਖੇਡਿਆ ਜਾਵੇਗਾ ਹਾਲਾਂਕਿ ਇਸ ਦੇ ਲਈ ਅਜੇ ਸਥਾਨ ਦਾ ਐਲਾਨ ਨਹੀਂ ਕੀਤਾ। ਟੂਰਨਾਮੈਂਟ ਦਾ ਉਦਘਾਟਨ ਤੇ ਆਈ. ਪੀ. ਐੱਲ. ਫਾਈਨਲ ਮੁੰਬਈ 'ਚ ਹੀ ਖੇਡਿਆ ਜਾਵੇਗਾ ਜੋ ਪਿਛਲੀ ਚੈਂਪੀਅਨ ਮੁੰਬਈ ਇੰਡੀਅਨਸ ਦਾ ਘਰੇਲੂ ਮੈਦਾਨ ਹੈ।
ਆਲ ਸਟਾਰ ਮੈਚ ਦੇ ਲਈ ਦੋਵੇਂ ਟੀਮਾਂ 'ਚ 8 ਫ੍ਰੈਂਚਾਇਜ਼ੀ ਟੀਮਾਂ ਦੇ ਖਿਡਾਰੀ ਸ਼ਾਮਲ ਹੋਣਗੇ। ਇਕ ਟੀਮ 'ਚ ਉਤਰ ਤੇ ਪੂਰਬ ਦੀ ਫ੍ਰੈਚਾਇਜ਼ੀ ਕਿੰਗਸ ਇਲੈਵਨ ਪੰਜਾਬ, ਦਿੱਲੀ ਕੈਪੀਟਲਸ, ਰਾਜਸਥਾਨ ਰਾਇਲਸ ਤੇ ਕੋਲਕਾਤਾ ਨਾਈਟ ਰਾਈਡਰਸ ਦੇ ਖਿਡਾਰੀ ਸ਼ਾਮਲ ਹੋਣਗੇ ਜਦਕਿ ਦੂਜੀ ਟੀਮ 'ਚ ਦੱਖਣੀ ਤੇ ਪੱਛਮੀ ਦੀ ਫ੍ਰੈਂਚਾਇਜ਼ੀ ਚੇਨਈ ਸੁਪਰ ਕਿੰਗਸ, ਰਾਇਲਸ ਚੈਲੰਜਰ ਬੈਂਗਲੁਰੂ, ਹੈਦਰਾਬਾਦ ਤੇ ਮੁੰਬਈ ਇੰਡੀਅਨਸ ਦੇ ਖਿਡਾਰੀ ਸ਼ਾਮਲ ਹੋਣਗੇ। ਇਸ ਆਧਾਰ 'ਤੇ ਦੇਖਿਆ ਜਾਵੇਗਾ ਕਿ ਦੱਖਣੀ ਤੇ ਪੱਛਮੀ ਦੀ ਆਲ ਸਟਾਰ ਟੀਮ 'ਚ ਚਾਰ ਬਾਰ ਦੇ ਚੈਂਪੀਅਨ ਕਪਤਾਨ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ, ਤਿੰਨ ਬਾਰ ਦੀ ਚੈਂਪੀਅਨ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਭਾਰਤੀ ਕਪਤਾਨ ਬੈਂਗਲੁਰੂ ਦੇ ਵਿਰਾਟ ਕੋਹਲੀ ਸ਼ਾਮਲ ਹੋ ਸਕਦੇ ਹਨ। ਇਸ ਟੀਮ ਦਾ ਕਪਤਾਨ ਬਣਨ ਦੇ ਲਈ ਇਨ੍ਹਾਂ ਤਿੰਨ ਦਿੱਗਜਾਂ ਦੀ ਹੋੜ ਰਹੇਗੀ।
ਮਹਿਲਾ ਟੀ-20 ਟੂਰਨਾਮੈਂਟ ਵੀ ਹੋਣਗੇ
ਆਈ. ਪੀ. ਐੱਲ. ਦੇ ਨਾਲ-ਨਾਲ ਮਹਿਲਾ ਟੀ-20 ਟੂਰਨਾਮੈਂਟ ਹੋਣਗੇ ਤੇ ਇਸ 'ਚ ਇਸ ਬਾਰ ਚੌਥੀ ਟੀਮ ਜੋੜੀ ਗਈ ਹੈ। ਮਹਿਲਾ ਟੂਰਨਾਮੈਂਟ 'ਚ ਫਾਈਨਲ ਸਮੇਤ 7 ਮੈਚ ਹੋਣਗੇ। ਤਿੰਨ ਟੀਮਾਂ ਸੁਪਰਨੋਵਾਸ, ਟ੍ਰੈਲਬਲੇਜਰਸ ਤੇ ਵੇਲੋਸਿਟੀ ਹੈ ਜਦਕਿ ਚੌਥੀ ਟੀਮ ਦੇ ਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਇਹ ਟੂਰਨਾਮੈਂਟ ਆਈ. ਪੀ. ਐੱਲ. ਪਲੇਆਫ ਦੇ ਸਮੇਂ ਖੇਡਿਆ ਜਾਵੇਗਾ। ਆਈ. ਪੀ. ਐੱਲ. ਮੈਚਾਂ ਦੇ ਦੌਰਾਨ ਨੋ ਬਾਲ 'ਤੇ ਨਿਗਰਾਨੀ ਰੱਖਣ ਦੇ ਲਈ ਵਿਸ਼ੇਸ਼ ਮੈਚ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ ਜੋ ਟੀ. ਵੀ. ਤੇ ਚੌਥੇ ਅੰਪਾਇਰ ਤੋਂ ਅਲੱਗ ਹੋਵੇਗਾ।