ਵੱਡੀ ਖ਼ਬਰ : IPL 2020 ’ਚ ਵਾਪਸੀ ਕਰ ਸਕਦੇ ਹਨ ਸੁਰੇਸ਼ ਰੈਨਾ, ਕ੍ਰਿਕਟਰ ਨੇ ਖੁਦ ਦਿੱਤਾ ਸੰਕੇਤ

09/02/2020 5:06:45 PM

ਨਵੀਂ ਦਿੱਲੀ (ਭਾਸ਼ਾ) : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਤੋਂ ਅਚਾਨਕ ਹੱਟਣ ’ਤੇ ਆਪਣੀ ਚੁੱਪੀ ਤੋੜਦੇ ਹੋਏ ਸੁਰੇਸ਼ ਰੈਨਾ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਲਈ ਵਾਪਸ ਪਰਤੇ ਅਤੇ 19 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਲਈ ਦੁਬਈ ਵਿਚ ਫਿਰ ਚੇਨੱਈ ਸੁਪਰਕਿੰਗਸ ਨਾਲ ਜੁੜ ਸਕਦੇ ਹਨ। ਐਮ.ਐਸ. ਧੋਨੀ ਨਾਲ 15 ਅਗਸਤ ਨੂੰ ਅੰਤਰਰਾਸ਼ਟਰੀ ਸੰਨਿਆਸ ਦੀ ਘੋਸ਼ਣਾ ਕਰਣ ਵਾਲੇ ਰੈਨਾ ਨੇ ਉਨ੍ਹਾਂ ਖਬਰਾਂ ਨੂੰ ਵੀ ਖਾਰਜ ਕਰ ਦਿੱਤਾ, ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦੇ ਅਤੇ ਫਰੈਂਚਾਇਜੀ ਵਿਚਾਲੇ ਮੱਤਭੇਦ ਹੋ ਗਿਆ ਹੈ। ਫਰੈਂਚਾਇਜੀ ਦਲ ਵਿਚ 13 ਮਾਮਲੇ ਕੋਵਿਡ-19 ਪਾਜ਼ੇਟਿਵ ਆਏ ਹਨ ਜਿਸ ਵਿਚ 2 ਖਿਡਾਰੀ ਵੀ ਸ਼ਾਮਲ ਹਨ ਅਤੇ ਰੈਨਾ ਦੇ ਹੱਟਣ ਦਾ ਕਾਰਨ ਇਸ ਨੂੰ ਦੱਸਿਆ ਗਿਆ।

ਇਹ ਵੀ ਪੜ੍ਹੋ: 121 ਰੁਪਏ ਜਮ੍ਹਾ ਕਰ ਧੀ ਦੇ ਵਿਆਹ ਲਈ ਖਰੀਦੋ ਇਹ ਪਾਲਿਸੀ, ਵਿਆਹ ਸਮੇਂ ਮਿਲਣਗੇ 27 ਲੱਖ ਰੁਪਏ

ਰੈਨਾ ਨੇ ‘ਕ੍ਰਿਕਬਜ’ ਨੂੰ ਕਿਹਾ, ‘ਇਹ ਨਿੱਜੀ ਫ਼ੈਸਲਾ ਸੀ ਅਤੇ ਮੈਨੂੰ ਆਪਣੇ ਪਰਿਵਾਰ ਲਈ ਵਾਪਸ ਆਉਣਾ ਪਿਆ। ਘਰ ਵਿਚ ਅਜਿਹੀ ਚੀਜ ਸੀ ਜਿਸ ਦਾ ਤੁਰੰਤ ਹੀ ਹੱਲ ਕੱਢਣ ਦੀ ਜ਼ਰੂਰਤ ਸੀ। ਚੇਨੱਈ ਸੁਪਰਕਿੰਗਸ (ਸੀ.ਐਸ.ਕੇ.) ਵੀ ਮੇਰਾ ਪਰਿਵਾਰ ਹੈ ਅਤੇ ਮਾਹੀ ਭਰਾ (ਧੋਨੀ) ਮੇਰੇ ਲਈ ਬਹੁਤ ਮਹੱਤਵਪੂਰਣ ਹੈ। ਇਹ ਮੁਸ਼ਕਲ ਫ਼ੈਸਲਾ ਸੀ।’  ਉਨ੍ਹਾਂ ਕਿਹਾ, ‘ਸੀ.ਐਸ.ਕੇ. ਅਤੇ ਮੇਰੇ ਵਿਚ ਕੋਈ ਸਮੱਸਿਆ ਨਹੀਂ ਹੈ। ਕੋਈ ਵੀ 12.5 ਕਰੋੜ ਰੁਪਏ ਨੂੰ ਪਿੱਠ ਨਹੀਂ ਦਿਖਾਵੇਗਾ ਅਤੇ ਕਿਸੇ ਜ਼ਰੂਰੀ ਕਾਰਨ ਦੇ ਬਿਨਾਂ ਨਹੀਂ ਜਾਵੇਗਾ। ਮੈਂ ਭਾਵੇਂ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਪਰ ਮੈਂ ਹੁਣ ਵੀ ਨੌਜਵਾਨ ਹਾਂ ਅਤੇ ਮੈਂ ਆਈ.ਪੀ.ਐਲ. ਵਿਚ ਅਗਲੇ 4-5 ਸਾਲਾਂ ਤੱਕ ਉਨ੍ਹਾਂ ਲਈ ਖੇਡਣਾ ਚਾਹੁੰਦਾ ਹਾਂ।’ ਜਦੋਂ ਉਨ੍ਹਾਂ ਨੂੰ ਸੀ.ਐਸ.ਕੇ. ਨਾਲ ਉਨ੍ਹਾਂ ਦੇ ਭਵਿੱਖ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉਹ ਦੁਬਈ ਵਿਚ ਟੀਮ ਨਾਲ ਜੁੜ ਸਕਦੇ ਹਨ। ਉਨ੍ਹਾਂ ਕਿਹਾ, ‘ਮੈਂ ਇੱਥੇ ਇਕਾਂਤਵਾਸ ਦੌਰਾਨ ਟ੍ਰੇਨਿੰਗ ਕਰ ਰਿਹਾ ਹਾਂ। ਹੋ ਸਕਦਾ ਹੈ ਕਿ ਤੁਸੀਂ ਫਿਰ ਤੋਂ ਮੈਨੂੰ ਉੱਥੇ ਕੈਂਪ ਵਿਚ ਵੇਖੋ।’

ਇਹ ਵੀ ਪੜ੍ਹੋ: ਇਹ ਰੈਸਲਰ ਦੇਖ਼ ਰਹੀ ਹੈ ਹਾਲੀਵੁੱਡ ਦੇ ਸੁਫ਼ਨੇ, ਦਿ ਰਾਕ ਅਤੇ ਜਾਨ ਸੀਨਾ ਕਰ ਰਹੇ ਹਨ ਕਰੀਅਰ ਬਣਾਉਣ 'ਚ ਮਦਦ

ਜਦੋਂ ਸੀ.ਐਸ.ਕੇ. ਦੇ ਮੁੱਖ ਕਾਰਜਕਾਰੀ ਅਧਿਕਾਰੀ ਕਾਸੀ ਵਿਸ਼ਵਨਾਥਨ ਤੋਂ ਰੈਨਾ ਦੇ ਫਰੈਂਚਾਇਜੀ ਨਾਲ ਭਵਿੱਖ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਟੀਮ ਆਪਣੇ ਸਾਰੇ ਖਿਡਾਰੀਆਂ ਦਾ ਪੂਰਾ ਸਮਰਥਨ ਕਰਦੀ ਹੈ। ਉਨ੍ਹਾਂ ਕਿਹਾ, ‘ਉਸ ਨੇ ਕਿਹਾ ਸੀ ਕਿ ਉਹ ਸੀਜ਼ਨ ਲਈ ਉਪਲੱਬਧ ਨਹੀਂ ਹੈ। ਅਸੀਂ ਹਮੇਸ਼ਾ ਆਪਣੇ ਖਿਡਾਰੀਆਂ ਦਾ ਸਹਿਯੋਗ ਕਰਦੇ ਹਾਂ। ਉਸਨੇ ਕਿਹਾ ਕਿ ਉਸ ਦੇ ਕੁੱਝ ਵਿਅਕਤੀਗਤ ਮੁੱਦੇ ਚੱਲ ਰਹੇ ਹਨ। ਇਸ ਲਈ ਜਦੋਂ ਵੀ ਉਹ ਫਿੱਟ ਹੋਣ ਅਤੇ ਤਿਆਰ ਹੋਣ, ਉਹ ਵਾਪਸ ਆ ਸਕਦਾ ਹੈ। ਅਸੀਂ ਅਜਿਹਾ ਹੀ ਚਾਹੁੰਦੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਕਦੇ ਵੀ ਖਿਡਾਰੀ ਖ਼ਿਲਾਫ ਨਹੀਂ ਹੋਏ ਹਾਂ। ਅਗਲੇ ਸੀਜ਼ਨ ਲਈ ਕੋਈ ਪਰੇਸ਼ਾਨੀ ਨਹੀਂ ਹੈ, ਕਿਉਂਕਿ ਅਸੀਂ ਹਮੇਸ਼ਾ ਆਪਣੇ ਖਿਡਾਰੀਆਂ ਦਾ ਸਮਰਥਨ ਕੀਤਾ ਹੈ।’ ਟੀਮ ਦੇ ਮਾਲਕ ਐਨ ਸ਼੍ਰੀਨਿਵਾਸਨ ਵੀ ਖੁਸ਼ ਨਹੀਂ ਸਨ, ਜਦੋਂ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਰੈਨਾ ਦੇ ਹੱਟਣ ਦੇ ਬਾਰੇ ਵਿਚ ਪਤਾ ਲੱਗਾ ਸੀ। ਰੈਨਾ ਨੇ ਕਿਹਾ ਕਿ ਸਾਬਕਾ ਬੀ.ਸੀ.ਸੀ.ਆਈ. ਪ੍ਰਧਾਨ ਉਨ੍ਹਾਂ ਲਈ ਪਿਤਾ ਸਮਾਨ ਹਨ ਅਤੇ ਉਨ੍ਹਾਂ ਨੂੰ ਅਜਿਹਾ ਕਰਣ ਦਾ ਪੂਰਾ ਅਧਿਕਾਰ ਹੈ। 

ਇਹ ਵੀ ਪੜ੍ਹੋ: IPL ਛੱਡਣ 'ਤੇ ਸ਼੍ਰੀਨਿਵਾਸਨ ਨੇ ਕੀਤੀ ਸੀ ਸੁਰੇਸ਼ ਰੈਨਾ ਦੀ ਆਲੋਚਨਾ, ਹੁਣ ਖਿਡਾਰੀ ਨੇ ਦਿੱਤਾ ਜਵਾਬ


cherry

Content Editor

Related News