ਧੋਨੀ ਦੀ ਟੀਮ ਲਈ ਵੱਡੀ ਖ਼ਬਰ, ਰੈਨਾ ਦੀ ਜਗ੍ਹਾ ਲੈ ਸਕਦੈ ਇਹ ਵਿਸ਼ਵ ਦਾ ਨੰਬਰ 1 ਬੱਲੇਬਾਜ

Friday, Sep 11, 2020 - 02:41 PM (IST)

ਸਪੋਰਟਸ ਡੈਸਕ : ਸੁਰੇਸ਼ ਰੈਨਾ ਦੇ ਨਿੱਜੀ ਕਾਰਣਾਂ ਦੀ ਵਜ੍ਹਾ ਨਾਲ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਛੱਡਣ ਦੇ ਬਾਅਦ ਹੁਣ ਉਨ੍ਹਾਂ ਦੀ ਰਿਪਲੇਸਮੈਂਟ ਨੂੰ ਲੈ ਕੇ ਬਦਲ ਲੱਭਿਆ ਜਾ ਰਿਹਾ ਹੈ। ਰਿਪੋਰਟਸ ਮੁਤਾਬਕ ਚੇਨੱਈ ਸੁਪਰ ਕਿੰਗਜ਼ ਵਿਚ ਰੈਨਾ ਦੀ ਜਗ੍ਹਾ ਇੰਗਲੈਂਡ ਦੇ ਡੈਵਿਡ ਮਾਲਨ ਨੂੰ ਮੌਕਾ ਮਿਲ ਸਕਦਾ ਹੈ। ਮਲਾਨ ਹਾਲ ਹੀ ਵਿਚ ਆਈ.ਸੀ.ਸੀ. ਵੱਲੋਂ ਜਾਰੀ ਟੀ20 ਵਿਸ਼ਵ ਰੈਂਕਿੰਗ ਵਿਚ ਪਾਕਿਸਤਾਨ ਦੇ ਬਾਬਰ ਆਜਮ ਨੂੰ ਪਛਾੜ ਕੇ ਪਹਿਲੇ ਸਥਾਨ 'ਤੇ ਆਏ ਹਨ

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਅੱਜ ਦੇ ਨਵੇਂ ਭਾਅ

PunjabKesari

ਇਕ ਨਿਊਜ਼ ਰਿਪੋਰਟ ਵਿਚ ਚੇਨੱਈ ਸੁਪਰ ਕਿੰਗਜ਼ ਟੀਮ ਦੇ ਨਿਯਮ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇਸ 'ਤੇ ਫਿਲਹਾਲ ਚਰਚਾ ਚੱਲ ਰਹੀ ਹੈ ਪਰ ਕੋਈ ਫਾਈਨਲ ਫੈਸਲਾ ਨਹੀਂ ਲਿਆ ਗਿਆ ਹੈ। ਡੈਵਿਡ ਮਾਲਨ ਇਕ ਬਹੁਤ ਹੀ ਕੁਸ਼ਲ ਟੀ20 ਖਿਡਾਰੀ ਹੈ ਅਤੇ ਨਾਲ ਹੀ ਰੈਨਾ ਦੀ ਤਰ੍ਹਾਂ ਉਹ ਵੀ ਖੱਬੇ ਹੱਥ ਦਾ ਖਿਡਾਰੀ ਹੈ ਪਰ ਟੀਮ ਨੇ ਇਸ ਵਿਸ਼ੇ 'ਤੇ ਅਜੇ ਅੰਤਿਮ ਫ਼ੈਸਲਾ ਨਹੀਂ ਲਿਆ ਹੈ। ਇਸ 33 ਸਾਲਾ ਬੱਲੇਬਾਜ ਨੇ ਆਸਟਰੇਲੀਆ ਖ਼ਿਲਾਫ ਸੀਰੀਜ ਦੌਰਾਨ 129 ਦੌੜਾ ਬਣਾ ਕੇ 4 ਪਾਏਦਾਨ ਦੀ ਛਾਗ ਲਗਾ ਕੇ ਸਿਖ਼ਰ ਸਥਾਨ ਹਾਸਲ ਕੀਤਾ ਸੀ। ਉਨ੍ਹਾਂ ਨੇ ਪਹਿਲੇ ਮੈਚ ਵਿਚ 66 ਦੌੜਾਂ ਬਣਾਈਆਂ ਸਨ ਅਤੇ 'ਮੈਨ ਆਫ ਦਿ ਮੈਚ' ਬਣੇ ਸਨ।  

ਇਹ ਵੀ ਪੜ੍ਹੋ: IPL 2020: ਧੋਨੀ ਨੇ ਜੜਿਆ ਸ਼ਾਨਦਾਰ ਛੱਕਾ, ਹੈਰਾਨ ਰਹਿ ਗਏ ਮੁਰਲੀ ਵਿਜੈ, ਵੇਖੋ ਵੀਡੀਓ

ਰੈਨਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਿਛਲੇ ਦਿਨੀਂ ਸੀ.ਐੱਸ.ਕੇ. ਵਿਚ ਵਾਪਸੀ ਦਾ ਇਸ਼ਾਰਾ ਦਿੱਤਾ ਸੀ। ਰੈਨਾ ਨੇ ਕਿਹਾ ਸੀ ਕਿ ਉਹ ਯੂ.ਏ.ਈ. ਤੋਂ ਵਾਪਸ ਆਉਣ ਦੇ ਬਾਅਦ ਤੋਂ ਪਰਿਵਾਰ ਤੋਂ ਵੱਖ ਰਹਿ ਕੇ ਅਭਿਆਸ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਵਾਪਸੀ  ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੀ ਪਤਾ ਕਦੋਂ ਕੀ ਹੋਵੇ। ਉਸ ਸਮੇਂ ਉਨ੍ਹਾਂ ਨੇ ਧੋਨੀ ਅਤੇ ਸੀ.ਐੱਸ.ਕੇ. ਨੂੰ ਵੀ ਆਪਣੇ ਪਰਿਵਾਰ ਦੀ ਤਰ੍ਹਾਂ ਦੱਸਿਆ ਸੀ। ਧਿਆਨਦੇਣ ਯੋਗ ਹੈ ਕਿ ਆਈ.ਪੀ.ਐੱਲ. 19 ਸਤੰਬਰ ਤੋਂ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ: 'ਕੱਚੀ ਵੈਕਸੀਨ' ਵਾਂਗ ਕੰਮ ਕਰ ਸਕਦੈ ਮਾਸਕ


cherry

Content Editor

Related News