IPL 2020: ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ ਮਲਿੰਗਾ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ

08/21/2020 5:26:59 PM

ਕੋਲੰਬੋ (ਵਾਰਤਾ) : ਸ਼੍ਰੀਲੰਕਾ ਅਤੇ ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ ਲਸਿਤ ਮਲਿੰਗਾ ਯੂ.ਏ.ਈ. ਵਿਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਣ ਵਾਲੇ IPL ਦੇ 13ਵੇਂ ਸੰਸਕਰਣ ਦੇ ਸ਼ੁਰੂਆਤੀ ਮੈਚ ਨਹੀਂ ਖੇਡ ਪਾਉਣਗੇ। ਸੱਮਝਿਆ ਜਾਂਦਾ ਹੈ ਕਿ ਮਲਿੰਗਾ ਨਿੱਜੀ ਕਾਰਣਾਂ ਕਾਰਨ ਯੂ.ਏ.ਈ. ਨਹੀਂ ਜਾ ਰਹੇ ਹਨ ਅਤੇ ਸ਼ੁਰੂਆਤੀ ਮੈਚਾਂ ਵਿਚ ਨਹੀਂ ਖੇਡ ਪਾਉਣਗੇ। ਸੱਮਝਿਆ ਜਾਂਦਾ ਹੈ ਕਿ ਮਲਿੰਗਾ ਦੇ ਪਿਤਾ ਬੀਮਾਰ ਹਨ ਅਤੇ ਅਗਲੇ ਹਫ਼ਤਿਆਂ ਵਿਚ ਉਨ੍ਹਾਂ ਦੀ ਸਰਜਰੀ ਹੋਵੇਗੀ।

ਇਹ ਵੀ ਪੜ੍ਹੋ: CPL 2020: ਰਾਸ਼ਿਦ ਖਾਨ ਦੇ ਗੁਪਤ ਅੰਗ 'ਤੇ ਲੱਗੀ ਫੀਲਡਰ ਦੀ ਤੇਜ਼ ਥਰੋ, ਵੇਖੋ ਵੀਡੀਓ

ਤੇਜ਼ ਗੇਂਦਬਾਜ ਆਪਣੇ ਪਿਤਾ ਕੋਲ ਰਹਿਣਗੇ ਅਤੇ ਕੋਲੰਬੋ ਵਿਚ ਹੀ ਟ੍ਰੇਨਿੰਗ ਕਰਣਗੇ। ਅਗਲੇ ਹਫ਼ਤੇ 37 ਸਾਲ ਦੇ ਹੋਣ ਜਾ ਰਹੇ ਮਲਿੰਗਾ ਸ਼੍ਰੀਲੰਕਾ ਲਈ ਆਖ਼ਰੀ ਵਾਰ ਟੀ-20 ਵਿਚ ਇਸ ਸਾਲ ਮਾਰਚ ਵਿਚ ਵੈਸਟ ਇੰਡੀਜ਼  ਖ਼ਿਲਾਫ ਘਰੇਲੂ ਸੀਰੀਜ ਵਿਚ ਖੇਡੇ ਸਨ। ਉਨ੍ਹਾਂ ਨੇ ਜੂਨ-ਜੁਲਾਈ ਵਿਚ ਸ਼੍ਰੀਲੰਕਾ ਕ੍ਰਿਕਟ ਵੱਲੋਂ ਆਯੋਜਿਤ ਰੈਸੀਡੈਂਸ਼ੀਅਲ ਕੰਡੀਸ਼ਨਿੰਗ ਕੈਂਪਸ ਵਿਚ ਹਿੱਸਾ ਨਹੀਂ ਲਿਆ ਸੀ। ਮਲਿੰਗਾ ਨੇ ਪਿਛਲੇ ਸਾਲ ਚੇਨੱਈ ਸੁਪਰਕਿੰਗਸ ਦੇ ਖ਼ਿਲਾਫ ਆਈ.ਪੀ.ਐਲ. ਫਾਈਨਲ ਵਿਚ ਆਖ਼ਰੀ ਓਵਰ ਵਿਚ 8 ਦੌੜਾਂ ਦਾ ਸਫ਼ਲਤਾਪੂਰਵਕ ਬਚਾਅ ਕਰਕੇ ਮੁੰਬਈ ਨੂੰ ਚੌਥੀ ਵਾਰ ਚੈਂਪੀਅਨ ਬਣਾਇਆ ਸੀ। ਮਲਿੰਗਾ ਨੇ ਪਹਿਲੇ 3 ਓਵਰ ਵਿਚ 42 ਦੌੜਾਂ ਦਿੱਤੀਆਂ ਸਨ। ਉਨ੍ਹਾਂ ਨੇ ਆਖ਼ਰੀ ਓਵਰ ਦੀਆਂ ਪਹਿਲੀਆਂ 5 ਗੇਂਦਾਂ 'ਤੇ 7 ਦੌੜਾ ਦਿੱਤੀਆਂ ਸਨ ਅਤੇ ਆਖ਼ਰੀ ਗੇਂਦ 'ਤੇ ਸ਼ਾਰਦੁਲ ਠਾਕੁਰ ਦਾ ਵਿਕੇਟ ਲਿਆ ਸੀ ਜਦੋਂਕਿ ਚੇਨੱਈ ਨੂੰ ਜਿੱਤ ਲਈ 2 ਦੌੜਾਂ ਦੀ ਜ਼ਰੂਰਤ ਸੀ।

ਇਹ ਵੀ ਪੜ੍ਹੋ: ਵੱਡੀ ਖ਼ਬਰ: 16 ਸਾਲਾ ਕੁੜੀ ਨਾਲ 30 ਲੋਕਾਂ ਨੇ ਲਾਈਨ ਲਗਾ ਕੇ ਕੀਤਾ ਬਲਾਤਕਾਰ


cherry

Content Editor

Related News