IPL 2020, ਮਨੀਸ਼ ਪਾਂਡੇ ਨੇ ਬਣਾਇਆ ਅਨੋਖਾ ਰਿਕਾਰਡ, ਜਾਣ ਕੇ ਰਹਿ ਜਾਓਗੇ ਹੈਰਾਨ

09/22/2020 12:06:20 PM

ਨਵੀਂ ਦਿੱਲੀ : ਆਈ. ਪੀ. ਐੱਲ. 2020 ਦੇ ਤੀਜੇ ਮੁਕਾਬਲੇ ਵਿਚ ਹੈਦਰਾਬਾਦ ਭਾਵੇਂ ਹੀ ਬੈਂਗਲੁਰੂ ਤੋਂ 10 ਦੌੜਾਂ ਨਾਲ ਮੈਚ ਹਾਰ ਗਈ ਪਰ ਮੈਚ ਦੌਰਾਨ ਮਨੀਸ਼ ਪਾਂਡੇ ਇਕ ਵਿਸ਼ੇਸ਼ ਰਿਕਾਰਡ ਬਣਾਉਣ ਕਾਰਨ ਚਰਚਾ ਵਿਚ ਰਹੇ। ਦਰਅਸਲ ਮਨੀਸ਼ ਬੈਂਲਗੁਰੂ ਵੱਲੋਂ ਦਿੱਤੇ 164 ਦੌੜਾਂ ਦੇ ਟੀਚੇ ਦਾ ਪਿੱਛਾ ਕਰਣ ਮੈਦਾਨ 'ਤੇ ਉਤਰੇ ਸਨ। ਉਨ੍ਹਾਂ ਨੇ 33 ਗੇਂਦਾਂ ਵਿਚ 3 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 34 ਦੌੜਾਂ ਬਣਾਈਆਂ।  

PunjabKesari

ਦੱਸ ਦੇਈਏ ਕਿ ਮਨੀਸ਼ ਪਾਂਡੇ ਪਹਿਲੀ ਵਾਰ 20-20 ਕ੍ਰਿਕਟ ਵਿਚ 8 ਪਾਰੀਆਂ ਦੇ ਬਾਅਦ ਆਊਟ ਹੋਏ ਹਨ। ਇਸ ਤੋਂ ਪਹਿਲਾਂ ਉਹ ਬਿਨਾਂ ਆਊਟ ਹੋਏ 217 ਦੌੜਾਂ ਬਣਾ ਚੁੱਕੇ ਹਨ। ਉਨ੍ਹਾਂ ਦੀ 8 ਪਾਰੀਆਂ ਦਾ ਟੋਟਲ (34, 11 * , 50 * , 14 * , 14 * , 31 * , 60 * , 3 *) ਹਰ ਕਿਸੇ ਨੂੰ ਹੈਰਾਨ ਕਰਦਾ ਹੈ। ਮੈਚ ਵਿਚ ਮਨੀਸ਼ ਪਾਂਡੇ ਚੰਗੀ ਲੈਅ ਵਿਚ ਲੱਗ ਰਹੇ ਸਨ ਪਰ ਵੱਡਾ ਸ਼ਾਟ ਖੇਡਣ ਦੇ ਚੱਕਰ ਵਿਚ ਨਵਦੀਪ ਸੈਨੀ ਦੇ ਹੱਥੋਂ ਕੈਚ ਆਊਟ ਹੋ ਗਏ।  

PunjabKesari

ਧਿਆਨਦੇਣ ਯੋਗ ਹੈ ਕਿ ਪਹਿਲਾਂ ਬੱਲੇਬਾਜੀ ਲਈ ਆਰ.ਸੀ.ਬੀ. ਦੀ ਟੀਮ ਨੇ ਹੈਦਰਾਬਾਦ ਦੇ ਸਾਹਮਣੇ 164 ਦੌੜਾਂ ਦਾ ਟੀਚਾ ਰੱਖਿਆ ਪਰ ਹੈਦਰਾਬਾਦ ਦੀ ਟੀਮ ਵੱਲੋਂ ਬੇਇਰਸਟੋ ਅਤੇ ਮਨੀਸ਼ ਪਾਂਡੇ ਦੇ ਇਲਾਵਾ ਕਿਸੇ ਨੇ ਵੀ ਜ਼ਿਆਦਾ ਦੌੜਾਂ ਨਹੀਂ ਬਣਾਈਆਂ ਅਤੇ ਹੈਦਰਾਬਾਦ ਇਹ ਮੈਚ 10 ਦੌੜਾਂ ਦੇ ਅੰਤਰ ਨਾਲ ਹਾਰ ਗਈ।


cherry

Content Editor

Related News