IPL 2020: ਧੋਨੀ ਨੇ ਜੜਿਆ ਸ਼ਾਨਦਾਰ ਛੱਕਾ, ਹੈਰਾਨ ਰਹਿ ਗਏ ਮੁਰਲੀ ਵਿਜੈ, ਵੇਖੋ ਵੀਡੀਓ

9/11/2020 12:59:19 PM

ਨਵੀਂ ਦਿੱਲੀ : ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਤਾਂ ਸੰਨਿਆਸ ਲੈ ਲਿਆ ਹੈ ਪਰ ਚੇਨੱਈ ਸੁਪਰ ਕਿੰਗਜ਼ ਲਈ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ 2020 ਲਈ ਉਹ ਖ਼ੂਬ ਮਿਹਨਤ ਕਰ ਰਹੇ ਹਨ। ਸੀ.ਐਸ.ਕੇ. ਨੇ ਹਾਲ ਹੀ ਵਿਚ ਟਵਿਟਰ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਧੋਨੀ ਨੇ ਅਭਿਆਸ ਮੈਚ ਵਿਚ ਗ੍ਰਾਊਂਡ ਦੇ ਬਾਹਰ ਸ਼ਾਨਦਾਰ ਛੱਕਾ ਜੜਿਆ।

ਇਹ ਵੀ ਪੜ੍ਹੋ:  IPL 2020: ਜ਼ਮੀਨ ਤੋਂ ਹਜ਼ਾਰਾਂ ਫੁੱਟ ਉੱਤੇ ਲਾਂਚ ਹੋਈ ਰਾਜਸਥਾਨ ਰਾਇਲਜ਼ ਦੀ ਨਵੀਂ ਜਰਸੀ, ਵੇਖੋ ਵੀਡੀਓ


ਉਨ੍ਹਾਂ ਦਾ ਛੱਕਾ ਦੇਖ ਕੇ ਬਾਊਂਡਰੀ 'ਤੇ ਖੜ੍ਹੇ ਮੁਰਲੀ ਵਿਜੈ ਹੈਰਾਨ ਹੋ ਗਏ। ਉਨ੍ਹਾਂ ਕਿਹਾ ਕਿ, 'ਕੀ ਇਹ ਤਾਕਤ ਸੀ, ਮੈਨੂੰ ਨਹੀਂ ਪਤਾ ਦੱਸੋ। ਸ਼ਾਨਦਾਰ ਟਾਈਮਿੰਗ ਸੀ- ਬੈਟ ਸਪੀਡ, ਸਵਿੰਗ ਜੋ ਉਨ੍ਹਾਂ ਨੂੰ ਤੋਹਫ਼ੇ 'ਚ ਮਿਲਿਆ ਹੈ। ਇਸ ਤੋਂ ਬਿਹਤਰ ਕੁੱਝ ਨਹੀਂ ਹੋ ਸਕਦਾ। ਮੈਨੂੰ ਗੇਂਦਬਾਜ਼ਾਂ ਲਈ ਬੁਰਾ ਲੱਗ ਰਿਹਾ ਹੈ।'

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਅੱਜ ਦੇ ਨਵੇਂ ਭਾਅ

ਚੇਨੱੱਈ ਸੁਪਰ ਕਿੰਗਜ਼ ਨੂੰ ਹਾਲ ਦੇ ਦਿਨਾਂ ਵਿਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਪ ਕਪਤਾਨ ਸੁਰੇਸ਼ ਰੈਨਾ ਅਤੇ ਅਨੁਭਵੀ ਆਫ ਸਪਿਨਰ ਹਰਭਜਨ ਸਿੰਘ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਨ੍ਹਾਂ ਦੋ ਵੱਡੇ ਨਾਮਾਂ ਦੀ ਗੈਰ-ਮੌਜੂਦਗੀ ਵਿਚ ਕਪਤਾਨ ਧੋਨੀ ਦੀ ਭੂਮਿਕਾ ਕਾਫ਼ੀ ਵੱਧ ਜਾਂਦੀ ਹੈ। ਧੋਨੀ ਭਾਵੇਂ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹੋਣ ਪਰ ਇਸ ਤਰ੍ਹਾਂ ਦਾ ਅਭਿਆਸ ਦਿਖਾ ਰਿਹਾ ਹੈ ਕਿ ਉਹ ਫਿੱਟ ਹਨ ਅਤੇ ਪੂਰੀ ਫਾਰਮ ਵਿਚ ਹਨ।

ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ : ਇਨ੍ਹਾਂ 3 ਸਰਕਾਰੀ ਬੈਂਕਾਂ ਨੇ ਗਾਹਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਸਸਤਾ ਹੋਇਆ ਲੋਨ


cherry

Content Editor cherry