IPL 2020 : ਪਲੇਆਫ ਦੀ ਦਾਅਵੇਦਾਰੀ ਮਜਬੂਤ ਕਰਣ ਉਤਰਣਗੇ ਕੋਲਕਾਤਾ ਅਤੇ ਪੰਜਾਬ

10/26/2020 12:19:56 PM

ਸ਼ਾਰਜਾਹ (ਵਾਰਤਾ) : ਆਪਣੇ-ਆਪਣੇ ਪਿਛਲੇ ਮੁਕਾਬਲੇ ਜਿੱਤ ਚੁੱਕੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਸੋਮਵਾਰ ਯਾਨੀ ਅੱਜ ਹੋਣ ਵਾਲੇ ਮੁਕਾਬਲੇ ਵਿਚ ਆਈ.ਪੀ.ਐਲ. ਦੇ ਪਲੇਆਫ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰਣ ਦੇ ਇਰਾਦੇ ਨਾਲ ਉਤਰਣਗੇ। ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ਨੀਵਾਰ ਨੂੰ ਦਿੱਲੀ ਕੈਪੀਟਲਸ ਨੂੰ ਇਕਪਾਸੜ ਅੰਦਾਜ਼ ਵਿਚ 59 ਦੌੜਾਂ ਨਾਲ ਹਰਾ ਦਿੱਤਾ ਸੀ, ਜਦੋਂ ਕਿ ਪੰਜਾਬ ਨੇ ਹਾਰ ਦੀ ਕਗਾਰ 'ਤੇ ਪੁੱਜਣ   ਦੇ ਬਾਅਦ ਹੈਰਾਨੀਜਨਕ ਵਾਪਸੀ ਕਰਦੇ ਹੋਏ ਸਨਰਾਈਜ਼ਰਸ ਹੈਦਰਾਬਾਦ ਨੂੰ 12 ਦੌੜਾਂ ਨਾਲ ਹਰਾਇਆ ਸੀ।

ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਇਨ੍ਹਾਂ ਜਿੱਤਾਂ ਨੇ ਕੋਲਕਾਤਾ ਅਤੇ ਪੰਜਾਬ ਦੀ ਸਥਿਤੀ ਨੂੰ ਸੁਧਾਰ ਦਿੱਤਾ ਹੈ ਅਤੇ ਉਹ ਪਲੇਆਫ ਦੀ ਦਾਅਵੇਦਾਰ ਨਜ਼ਰ ਆਉਣ ਲੱਗੀ ਹੈ। ਕੋਲਕਾਤਾ 11 ਮੈਚਾਂ ਵਿਚ ਛੇ 6 ਜਿੱਤਾਂ ਅਤੇ 5 ਹਾਰਾਂ ਨਾਲ 12 ਅੰਕ ਲੈ ਕੇ ਚੌਥੇ ਸਥਾਨ 'ਤੇ ਹੈ, ਜਦੋਂਕਿ ਪੰਜਾਬ 11 ਮੈਚਾਂ ਵਿਚ 5 ਜਿੱਤਾਂ ਅਤੇ 6 ਹਾਰਾਂ ਨਾਲ 10 ਅੰਕ ਲੈ ਕੇ 5ਵੇਂ ਸਥਾਨ 'ਤੇ ਹੈ। ਕੋਲਕਾਤਾ ਨੂੰ ਇਕ ਹੋਰ ਜਿੱਤ 14 ਅੰਕਾਂ 'ਤੇ ਅਤੇ ਪੰਜਾਬ ਨੂੰ ਇਕ ਹੋਰ ਜਿੱਤ 12 ਅੰਕਾਂ 'ਤੇ ਪਹੁੰਚਾ ਦੇਵੇਗੀ। ਇਸ ਮੁਕਾਬਲੇ ਵਿਚ ਜਿੱਤਣ ਵਾਲੀ ਟੀਮ ਲਈ ਸੰਭਾਵਨਾਵਾਂ ਵੱਧ ਜਾਣਗੀਆਂ।

ਕੋਲਕਾਤਾ ਨੇ ਰਾਇਲ ਚੈਲੇਂਜ਼ਰਸ ਖ਼ਿਲਾਫ਼ 84 ਦੌੜਾਂ ਬਣਾਉਣ ਦੇ ਬਾਅਦ ਅਗਲੇ ਮੁਕਾਬਲੇ ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਰਹੱਸਮਈ ਸਪਿਨਰ ਵਰੁਣ ਚੱਕਰਵਰਤੀ (20 ਦੌੜਾਂ 'ਤੇ 5 ਵਿਕਟਾਂ) ਦੀ ਗੇਂਦਬਾਜ਼ੀ ਨਾਲ ਦਿੱਲੀ ਕੈਪੀਟਲਸ ਨੂੰ 59 ਦੌੜਾਂ ਨਾਲ ਹਰਾ ਦਿੱਾਤ। ਕੋਲਕਾਤਾ ਨੇ ਨੀਤਿਸ਼ ਰਾਣਾ (81) ਅਤੇ ਸੁਨੀਲ ਨਰਾਇਣ (64) ਦੇ ਸ਼ਾਨਦਾਰ ਅਰਧ-ਸੈਂਕੜਿਆਂ ਨਾਲ 194 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਅਤੇ ਫਿਰ ਦਿੱਲੀ ਨੂੰ 9 ਵਿਕਟਾਂ 'ਤੇ 135 ਦੌੜਾਂ 'ਤੇ ਰੋਕ ਲਿਆ। ਇਸ ਪ੍ਰਦਰਸ਼ਨ ਨੇ ਕੋਲਕਾਤਾ ਦਾ ਮਨੋਬਲ ਕਾਫ਼ੀ ਉੱਚਾ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਆਮ ਜਨਤਾ ਨੂੰ ਰਾਹਤ: 10 ਰੁਪਏ ਕਿਲੋ ਤੱਕ ਸਸਤਾ ਹੋਇਆ ਪਿਆਜ਼, ਜਾਣੋ ਅੱਜ ਦਾ ਭਾਅ

ਦੂਜੇ ਪਾਸੇ ਪੰਜਾਬ ਪਿਛਲੇ ਚਾਰ ਮੈਚਾਂ ਵਿਚ ਗਜਬ ਦਾ ਪ੍ਰਦਰਸ਼ਨ ਕਰ ਰਹੀ ਹੈ। ਪੰਜਾਬ ਨੇ ਆਪਣੇ ਪਹਿਲੇ 7 ਮੈਚਾਂ ਵਿਚੋਂ ਸਿਰਫ਼ 1 ਮੈਚ ਜਿੱਤਿਆ ਸੀ ਪਰ ਇਸ ਦੇ ਬਾਅਦ ਉਸ ਨੇ 4 ਮੈਚਾਂ ਵਿਚ ਬੈਂਗਲੁਰੂ ਨੂੰ 8 ਵਿਕਟਾਂ ਨਾਲ, ਮੁੰਬਈ ਇੰਡੀਅਨਜ਼ ਨੂੰ ਦੂਜੇ ਸੁਪਰ ਓਵਰ ਵਿਚ, ਦਿੱਲੀ ਕੈਪੀਟਲਸ ਨੂੰ 5 ਵਿਕਟਾਂ ਨਾਲ ਅਤੇ ਹੈਦਰਾਬਾਦ ਨੂੰ 12 ਦੌੜਾਂ ਨਾਲ ਹਰਾਇਆ।        ਪੰਜਾਬ ਨੇ ਹੈਦਰਾਬਾਦ ਖ਼ਿਲਾਫ਼ ਜਿਸ ਤਰ੍ਹਾਂ ਆਪਣੇ 126 ਦੌੜਾਂ ਦੇ ਮਾਮੂਲੀ ਸਕੋਰ ਦਾ ਬਚਾਅ ਕੀਤਾ ਉਹ ਕਾਬਿਲ-ਏ-ਤਾਰੀਫ਼ ਸੀ। ਇਸ ਜਿੱਤ ਨਾਲ ਪੰਜਾਬ ਦੀ ਟੀਮ ਅਚਾਨਕ ਹੀ ਖ਼ਤਰਨਾਕ ਨਜ਼ਰ ਆਉਣ ਲੱਗੀ ਹੈ ਅਤੇ ਕੋਲਕਾਤਾ ਨੂੰ ਉਸ ਤੋਂ ਚੌਕੰਨਾ ਰਹਿਣਾ ਹੋਵੇਗਾ ।


cherry

Content Editor

Related News