IPL 2020: ਵਿਰਾਟ ਖ਼ਿਲਾਫ਼ ਵਾਪਸੀ ਲਈ ਉਤਰਣਗੇ ਰਾਹੁਲ, ਪੰਜਾਬ ਨੂੰ ਕ੍ਰਿਸ ਗੇਲ ਤੋਂ ਉਮੀਦਾਂ

10/15/2020 11:03:05 AM

ਸ਼ਾਰਜਾਹ (ਵਾਰਤਾ) : ਆਈ.ਪੀ.ਐਲ. 13 ਵਿਚ ਲਗਾਤਾਰ ਨਿਰਾਸ਼ਾਜਨਕ ਪ੍ਰਦਰਸ਼ਨ ਕਰ ਰਹੀ ਲੋਕੇਸ਼ ਰਾਹੁਲ ਦੀ ਕਪਤਾਨੀ ਵਾਲੀ ਕਿੰਗਜ਼ ਇਲੈਵਨ ਪੰਜਾਬ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜ਼ਰਸ ਬੈਂਗਲੁਰੂ ਖ਼ਿਲਾਫ਼ ਵੀਰਵਾਰ ਨੂੰ ਵਾਪਸੀ ਕਰਣ ਲਈ ਉਤਰੇਗੀ। ਬੈਂਗਲੁਰੂ ਨੇ ਪਿਛਲੇ ਮੁਕਾਬਲੇ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 82 ਦੌੜਾਂ ਨਾਲ ਹਰਾਆਿ ਸੀ, ਜਦੋਂ ਕਿ ਪੰਜਾਬ ਨੂੰ ਕੋਲਕਾਤਾ ਦੇ ਹੱਥੋਂ ਰੋਮਾਂਚਕ ਮੁਕਾਬਲੇ ਵਿਚ 2 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ ਸੀ। ਬੈਂਗਲੁਰੂ ਦੇ 7 ਮੈਚਾਂ ਵਿਚ 5 ਜਿੱਤਾਂ, 2 ਹਾਰਾਂ ਨਾਲ 10 ਅੰਕ ਹਨ ਅਤੇ ਉਹ ਅੰਕ ਸੂਚੀ ਵਿਚ ਤੀਜੇ ਸਥਾਨ 'ਤੇ ਹੈ, ਜਦੋਂ ਕਿ ਪੰਜਾਬ 7 ਮੈਚਾਂ ਵਿਚੋਂ ਇਕ ਜਿੱਤ ਅਤੇ 6 ਹਾਰਾਂ ਦੇ ਨਾਲ 2 ਅੰਕ ਲੈ ਕੇ ਸਭ ਤੋਂ ਹੇਠਾਂ 8ਵੇਂ ਸਥਾਨ 'ਤੇ ਹੈ। ਬੈਂਗਲੁਰੂ ਨੇ ਕੋਲਕਾਤਾ ਖ਼ਿਲਾਫ਼ ਹਰ ਵਿਭਾਗ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਸੀ ਅਤੇ ਕੋਲਕਾਤਾ ਨੂੰ ਹਰ ਵਿਭਾਗ ਵਿਚ ਹਰਾਇਆ ਸੀ। ਬੈਂਗਲੁਰੂ ਲਈ ਕਪਤਾਨ ਵਿਰਾਟ ਨੇ ਵੀ ਬਿਹਤਰ ਪ੍ਰਦਰਸ਼ਨ ਕੀਤਾ ਸੀ ਅਤੇ ਨਾਬਾਦ 33 ਦੌੜਾਂ ਬਣਾਈਆਂ ਸਨ।

ਇਹ ਵੀ ਪੜ੍ਹੋ: Unlock 5: ਸਕੂਲ-ਸਿਨੇਮਾ ਹਾਲ ਦੇ ਇਲਾਵਾ ਅੱਜ ਤੋਂ ਖੁੱਲ੍ਹਣਗੇ ਇਹ ਸਥਾਨ, ਵੇਖੋ ਪੂਰੀ ਸੂਚੀ

ਕਿੰਗਜ਼ ਇਲੈਵਨ ਨੂੰ ਹੁਣ ਗੇਲ 'ਤੇ ਭਰੋਸਾ
ਹੁਣ ਤੱਕ ਆਲਰਾਊਂਡਰ ਖੇਡ ਦਿਖਾਉਣ ਵਿਚ ਨਾਕਾਮ ਰਹੀ ਕਿੰਜ਼ ਇਲੈਵਨ ਪੰਜਾਬ ਧਮਾਕਾਖੇਜ਼ ਬੱਲੇਬਾਜ਼ ਕ੍ਰਿਸ ਗੇਲ ਦੇ ਸਹਾਰੇ ਆਪਣੀ ਮੁਹਿੰਮ ਨੂੰ ਵਾਪਸ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰੇਗੀ। ਕਿੰਗਜ਼ ਇਲੈਵਨ ਨੇ ਹੁਣ ਤੱਕ ਕੁੱਝ ਨੇੜਲੇ ਮੈਚ ਗੁਆਏ ਹਨ। ਪੰਜਾਬ ਟੀਮ ਨੂੰ ਪਲੇਅ-ਆਫ਼ ਦੀਆਂ ਉਮੀਦਾਂ ਨੂੰ ਬਣਾਈ ਰੱਖਣ ਲਈ ਹਰ ਹਾਲ ਵਿਚ ਜਿੱਤ ਹਾਸਲ ਕਰਨੀ ਪਵੇਗੀ। ਕਿੰਜ਼ ਇਲੈਵਨ ਨੇ ਹੁਣ ਤੱਕ ਜਿਹੜੀ ਜਿੱਤ ਹਾਸਲ ਕੀਤੀ ਹੈ, ਉਹ ਆਰ.ਸੀ.ਬੀ. ਵਿਰੁੱਧ ਹੀ ਹਾਸਲ ਕੀਤੀ ਹੈ ਪਰ ਭਾਰਤੀ ਕਪਤਾਨ ਕੋਹਲੀ ਦੀ ਅਗਵਾਈ ਵਾਲੀ ਟੀਮ ਨੇ ਉਦੋਂ ਤੋਂ ਹੁਣ ਤੱਕ ਖੇਡ ਵਿਚ ਕਾਫ਼ੀ ਸੁਧਾਰ ਕੀਤਾ ਹੈ।

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਖਰੀਦਣ ਦਾ ਹੈ ਚੰਗਾ ਮੌਕਾ


cherry

Content Editor

Related News