ਇਨ੍ਹਾਂ ਟੀਮਾਂ ਦਾ ਕੁਆਰੰਟੀਨ ਸਮਾਂ ਹੋਇਆ ਪੂਰਾ, ਹੁਣ IPL 'ਚ ਧਮਾਕੇ ਦੀ ਵਾਰੀ

08/26/2020 4:34:17 PM

ਦੁਬਈ (ਭਾਸ਼ਾ) : ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਦੇ ਪਿਛਲੇ ਹਫ਼ਤੇ ਇੱਥੇ ਪੁੱਜਣ ਵਾਲੇ ਖਿਡਾਰੀਆਂ ਨੇ 6 ਦਿਨ ਦਾ ਲਾਜ਼ਮੀ ਕੁਆਰੰਟੀਨ ਦਾ ਸਮਾਂ ਪੂਰਾ ਕਰ ਲਿਆ ਹੈ ਅਤੇ ਇਸ ਦੌਰਾਨ ਕੋਵਿਡ-19 ਲਈ ਕੀਤੇ ਗਏ ਉਨ੍ਹਾਂ ਦੇ ਤਿੰਨ ਟੈਸਟ ਨੈਗੇਟਿਵ ਆਏ।

ਇਹ ਵੀ ਪੜ੍ਹੋ:  ਬੇਟਾ ਹੋਣ 'ਤੇ ਵੀ ਵਿਆਹ ਨਹੀਂ ਕਰਾਉਣਾ ਚਾਹੁੰਦੀ ਨਿਕੀ ਬੇਲਾ, ਕਿਹਾ- ਮਜ਼ਾ ਖ਼ਰਾਬ ਹੋ ਜਾਏਗਾ

ਇਨ੍ਹਾਂ ਦੋਵਾਂ ਟੀਮਾਂ ਦੇ ਖਿਡਾਰੀ ਹੁਣ ਅਭਿਆਸ ਲਈ ਤਿਆਰ ਹਨ। ਦੁਬਈ ਦੀ ਗਰਮੀ ਤੋਂ ਬਚਣ ਲਈ ਇਨ੍ਹਾਂ ਟੀਮਾਂ ਨੇ ਸ਼ਾਮ ਨੂੰ ਅਭਿਆਸ ਕਰਣ ਦੀ ਯੋਜਨਾ ਬਣਾਈ ਹੈ। ਕਿੰਗਜ਼ ਇਲੈਵਨ ਅਤੇ ਰਾਇਲਸ ਇੱਥੇ ਪੁੱਜਣ ਵਾਲੀਆਂ ਸ਼ੁਰੂਆਤੀ ਟੀਮਾਂ ਵਿਚ ਸ਼ਾਮਲ ਸਨ। ਕੋਲਕਾਤਾ ਨਾਈਟਰਾਈਡਰਸ ਦੀ ਟੀਮ ਵੀ ਪਿਛਲੇ ਵੀਰਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਪਹੁੰਚੀ ਸੀ। ਉਸ ਦੀ ਟੀਮ ਅਬੁਧਾਬੀ ਵਿਚ ਟਿਕੀ ਹੈ। ਭਾਰਤੀ ਕ੍ਰਿਕਟ ਬੋਰਡ ਦੀ ਮਾਣਕ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਅਨੁਸਾਰ ਖਿਡਾਰੀਆਂ ਦਾ ਇੱਥੇ ਪੁੱਜਣ ਦੇ ਬਾਅਦ ਪਹਿਲੇ, ਤੀਜੇ ਅਤੇ 6ਵੇਂ ਦਿਨ ਟੈਸਟ ਕੀਤਾ ਗਿਆ ਅਤੇ ਇਨ੍ਹਾਂ ਤਿੰਨਾਂ ਟੈਸਟਾਂ ਵਿਚ ਨੈਗੇਟਿਵ ਆਉਣ ਦੇ ਬਾਅਦ ਕਿੰਗਜ਼ ਇਲੈਵਨ ਅਤੇ ਰਾਇਲਜ਼ ਦੇ ਖਿਡਾਰੀ ਅਭਿਆਸ ਦੀਆਂ ਤਿਆਰੀਆਂ ਵਿਚ ਜੁੱਟ ਗਏ ਹਨ। 6 ਦਿਨ ਦੇ ਕੁਆਰੰਟੀਨ ਦੌਰਾਨ ਖਿਡਾਰੀਆਂ ਨੂੰ ਆਪਣੇ ਕਮਰਿਆਂ ਵਿਚੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਕ ਸੂਤਰ ਨੇ ਰਾਇਲਜ਼ ਦੇ ਸੰਦਰਭ ਵਿਚ ਕਿਹਾ, 'ਭਾਰਤ ਤੋਂ ਇੱਥੇ ਪੁੱਜੇ ਸਾਰੇ ਖਿਡਾਰੀਆਂ ਦਾ 3 ਵਾਰ ਟੈਸਟ ਕੀਤਾ ਗਿਆ ਅਤੇ ਉਹ ਹੁਣ ਅਭਿਆਸ ਸ਼ੁਰੂ ਕਰਣਗੇ।'

ਇਹ ਵੀ ਪੜ੍ਹੋ: ਸਚਿਨ-ਕੋਹਲੀ ਦੇ ਬੈਟ ਬਣਾਉਣ ਵਾਲਾ ਹਸਪਤਾਲ 'ਚ ਦਾਖ਼ਲ, ਸੋਨੂੰ ਸੂਦ ਨੇ ਵਧਾਇਆ ਮਦਦ ਦਾ ਹੱਥ

ਰਾਇਲਜ਼ ਦੀ ਟੀਮ ਆਈ.ਸੀ.ਸੀ. ਮੈਦਾਨ 'ਤੇ ਅਭਿਆਸ ਕਰੇਗੀ। ਇਸ ਸਾਲ ਰਾਇਲਜ਼ ਨਾਲ ਜੁੜਣ ਵਾਲੇ ਦੱਖਣੀ ਅਫ਼ਰੀਕੀ ਕ੍ਰਿਕਟਰ ਡੈਵਿਡ ਮਿਲਰ ਕੱਲ ਹੀ ਇੱਥੇ ਪੁੱਜੇ ਹੈ ਅਤੇ ਉਹ ਆਪਣਾ ਕੁਆਰੰਟੀਨ ਦਾ ਸਮਾਂ ਪੂਰਾ ਕਰਣ ਦੇ ਬਾਅਦ ਹੀ ਅਭਿਆਸ ਕਰ ਪਾਉਣਗੇ। ਕਿੰਗਜ਼ ਇਲੈਵਨ ਦੇ ਦੱਖਣੀ ਅਫਰੀਕੀ ਖਿਡਾਰੀ ਹਾਰਡਸ ਵਿਲਜੋਨ ਨੂੰ ਵੀ ਅਜਿਹੀ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ। ਕਿੰਗਜ਼ ਇਲੈਵਨ ਦੇ ਸੂਤਰਾਂ ਨੇ ਕਿਹਾ, 'ਭਾਰਤ ਤੋਂ 20 ਅਗਸਤ ਨੂੰ ਇੱਥੇ ਪੁੱਜਣ ਵਾਲੇ ਸਾਰੇ ਖਿਡਾਰੀਆਂ ਨੇ ਕੁਆਰੰਟੀਨ ਦਾ ਸਮਾਂ ਪੂਰਾ ਕਰ ਲਿਆ ਹੈ ਅਤੇ ਉਹ ਹੁਣ ਅਭਿਆਸ ਸ਼ੁਰੂ ਕਰ ਦੇਣਗੇ ।' ਰਾਇਲ ਚੈਲੇਂਜਰਸ ਬੈਂਗਲੁਰੂ, ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰਕਿੰਗਸ ਦੀਆਂ ਟੀਮਾਂ ਸ਼ੁੱਕਰਵਾਰ ਨੂੰ ਯੂ.ਏ.ਈ. ਪਹੁੰਚੀਆਂ ਸਨ ਅਤੇ ਉਨ੍ਹਾਂ ਦਾ ਕੁਆਰੰਟੀਨ ਦਾ ਸਮਾਂ ਵੀਰਵਾਰ ਨੂੰ ਖ਼ਤਮ ਹੋਵੇਗਾ। ਆਈ.ਪੀ.ਐਲ. 19 ਸਤੰਬਰ ਤੋਂ 10 ਨਵੰਬਰ ਤੱਕ ਯੂ.ਏ.ਈ. ਦੇ 3 ਸਥਾਨਾਂ ਦੁਬਈ, ਅਬੁਧਾਬੀ ਅਤੇ ਸ਼ਾਰਜਾਹ ਵਿਚ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ: ਰੋਹਿਤ-ਰਿਤੀਕਾ ਦੀ ਵਰਕਆਊਟ ਵੀਡੀਓ 'ਤੇ ਚਾਹਲ ਨੇ ਉਡਾਇਆ ਮਜ਼ਾਕ, ਕਿਹਾ- ਭਾਬੀ ਓਪਨ ਕਰਣ ਵਾਲੀ ਹੈ ਕੀ


cherry

Content Editor

Related News