IPL 2020 : ਹਸਪਤਾਲ 'ਚ ਭਰਤੀ ਹੋਏ ਕ੍ਰਿਸ ਗੇਲ
Sunday, Oct 11, 2020 - 05:09 PM (IST)
ਆਬੂਧਾਬੀ : ਕਿੰਗਜ਼ ਇਲੈਵਨ ਪੰਜਾਬ ਦੇ ਕੈਰੇਬਿਆਈ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਹਸਪਤਾਲ ਵਿਚ ਭਰਤੀ ਹੋਏ ਹਨ। ਉਨ੍ਹਾਂ ਨੂੰ ਆਈ.ਪੀ.ਐਲ. 13 ਵਿਚ ਹੁਣ ਤੱਕ ਆਪਣੀ ਟੀਮ ਵੱਲੋਂ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਗੇਲ ਨੇ ਇੰਸਟਾਗ੍ਰਾਮ 'ਤੇ ਇਸ ਦੀ ਪੁਸ਼ਟੀ ਕੀਤੀ। ਗੇਲ ਕਿਸ ਕਾਰਨ ਹਸਪਤਾਲ ਵਿਚ ਭਰਤੀ ਹੋਏ ਹਨ ਇਸ ਦੀ ਪੁਸ਼ਟੀ ਹਾਲਾਂਕਿ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰਾਂ ਸਾਂਝੀ ਕੀਤੀ ਹੈ ਜਿਸ ਵਿਚ ਉਹ ਹਸਪਤਾਲ ਦੇ ਬਿਸਤਰੇ 'ਤੇ ਲੰਮੇ ਪੈ ਕੇ ਫੋਨ ਉੱਤੇ ਗੱਲ ਕਰ ਰਹੇ ਹਨ। ਗੇਲ ਨੇ ਇੰਸਟਾਗਰਾਮ 'ਤੇ ਪੋਸਟ ਪਾ ਕਿਹਾ , 'ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਦੇ ਕਿਸੇ ਲੜਾਈ ਤੋਂ ਨਹੀਂ ਹਾਰਾਂਗਾ। ਮੈਂ ਯੂਨੀਵਰਸ ਦਾ ਬੌਸ ਹਾਂ, ਜੋ ਕਦੇ ਨਹੀਂ ਬਦਲ ਸਕਦਾ। ਤੁਸੀ ਮੇਰੇ ਤੋਂ ਸਿੱਖ ਸਕਦੇ ਹੋ ਪਰ ਅਜਿਹਾ ਨਹੀਂ ਹੈ ਕਿ ਤੁਸੀਂ ਮੇਰੀ ਹਰ ਚੀਜ਼ ਫਾਲੋ ਕਰੋ। ਤੁਸੀਂ ਮੇਰਾ ਸਟਾਇਲ ਨਾ ਭੁੱਲਿਓ। ਤੁਹਾਨੂੰ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਲਈ ਧੰਨਵਾਦ।'
ਇਹ ਵੀ ਪੜ੍ਹੋ: IPL 2020 : ਮੁਹੰਮਦ ਸ਼ਮੀ ਨੇ ਰਚਿਆ ਇਤਿਹਾਸ, ਹਾਸਲ ਕੀਤੀ ਖ਼ਾਸ ਉਪਲੱਬਧੀ
ਗੇਲ ਆਈ.ਪੀ.ਐਲ. ਦੇ ਸਭ ਤੋਂ ਵਿਸਫੋਟਕ ਬੱਲੇਬਾਜ਼ ਹਨ ਅਤੇ ਉਨ੍ਹਾਂ ਨੇ 125 ਮੁਕਾਬਲਿਆਂ ਵਿਚ 41.13 ਦੀ ਔਸਤ ਨਾਲ 4,484 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਆਈ.ਪੀ.ਐਲ. ਵਿਚ 6 ਛੱਕੇ ਅਤੇ 28 ਅਰਧ ਸੈਂਕੜੇ ਜੜੇ ਹਨ ਅਤੇ ਇਸ ਟੂਰਨਾਮੈਂਟ ਵਿਚ ਉਨ੍ਹਾਂ ਦਾ ਸਭ ਤੋਂ ਜ਼ਿਆਦਾ ਸਕੋਰ ਨਾਬਾਦ 175 ਦੌੜਾਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਨੇ ਆਈ.ਪੀ.ਐਲ. 13 ਦੇ ਆਪਣੇ 6 ਮੁਕਾਬਲਿਆਂ ਵਿਚ ਗੇਲ ਨੂੰ ਆਖ਼ਰੀ ਇਲੈਵਨ ਵਿਚ ਸ਼ਾਮਲ ਨਹੀਂ ਕੀਤਾ ਸੀ। ਇਹ ਵੀ
ਪੜ੍ਹੋ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚ ਕੀਤਾ ਜਾਇਦਾਦ ਕਾਰਡ
ਸਨਰਾਇਜ਼ਰਸ ਹੈਦਰਾਬਾਦ ਖ਼ਿਲਾਫ਼ ਮੈਚ ਤੋਂ ਪਹਿਲਾਂ ਟੀਮ ਦੇ ਕੋਚ ਅਨਿਲ ਕੁੰਬਲੇ ਨੇ ਕਿਹਾ ਸੀ ਕਿ ਗੇਲ ਇਸ ਮੁਕਾਬਲੇ ਵਿਚ ਖੇਡ ਸਕਦੇ ਸਨ ਪਰ ਉਹ ਬੀਮਾਰ ਹੋਣ ਕਾਰਣ ਇਸ ਵਿਚ ਨਹੀਂ ਖੇਡ ਪਾਉਣਗੇ। ਪੰਜਾਬ ਨੂੰ ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਰੋਮਾਂਚਕ ਮੁਕਾਬਲੇ ਵਿਚ 2 ਦੋੜਾਂ ਨਾਲ ਹਾਰ ਦਾ ਸਾਹਮਣਾ ਕਰਣਾ ਪਿਆ ਅਤੇ ਇਸ ਟੂਰਨਾਮੈਂਟ ਵਿਚ ਇਹ ਉਸ ਦੀ ਲਗਾਤਾਰ 5ਵੀਂ ਹਾਰ ਸੀ। ਪੰਜਾਬ ਦੇ ਛੇ ਮੈਚ ਵਿਚ 5 ਜਿੱਤ ਅਤੇ 1 ਹਾਰ ਨਾਲ 2 ਅੰਕ ਹਨ ਅਤੇ ਉਹ ਅੰਕ ਸੂਚੀ ਵਿਚ ਸਭ ਤੋਂ ਹੇਠਾਂ 8ਵੇਂ ਸਥਾਨ 'ਤੇ ਹੈ।
ਇਹ ਵੀ ਪੜ੍ਹੋ: ਧੋਨੀ ਦੀ ਧੀ ਨੂੰ ਮਿਲੀ ਰੇਪ ਦੀ ਧਮਕੀ ਤੋਂ ਬਾਅਦ ਵਧਾਈ ਗਈ ਘਰ ਦੀ ਸੁਰੱਖਿਆ