IPL ਦੀ ਮਸ਼ਹੂਰ ਐਂਕਰ ਮਯੰਤੀ ਲੈਂਗਰ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

Saturday, Sep 19, 2020 - 12:27 PM (IST)

IPL ਦੀ ਮਸ਼ਹੂਰ ਐਂਕਰ ਮਯੰਤੀ ਲੈਂਗਰ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

ਨਵੀਂ ਦਿੱਲੀ : ਤੂਫਾਨੀ ਬੱਲੇਬਾਜ਼ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਮੁੰਬਈ ਇੰਡੀਅਨਜ਼ ਤੇ ਸਰਵਸ੍ਰੇਸ਼ਠ ਫਿਨਿਸ਼ਰ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨੱਈ ਸੁਪਰ ਕਿੰਗਜ਼ ਵਿਚਾਲੇ ਸ਼ਨੀਵਾਰ ਯਾਨੀ ਅੱਜ ਸ਼ਾਮ ਤੋਂ ਉਦਘਾਟਨੀ ਮੁਕਾਬਲੇ ਵਿਚ ਧਮਾਕੇਦਾਰ ਟੱਕਰ ਦੇ ਨਾਲ ਵਿਦੇਸ਼ੀ ਧਰਤੀ 'ਤੇ ਆਈ. ਪੀ. ਐੱਲ.-13 ਦੀ ਜੰਗ ਸ਼ੁਰੂ ਹੋ ਜਾਵੇਗੀ ਪਰ ਇਸ ਸੀਜ਼ਨ ਵਿਚ ਪ੍ਰਸਿੱਧ ਸਪੋਰਟਸ ਐਂਕਰ ਮਯੰਤੀ ਲੈਂਗਰ ਨਜ਼ਰ ਨਹੀਂ ਆਵੇਗੀ। ਦਰਅਸਲ ਐਂਕਰ ਮਯੰਤੀ ਲੈਂਗਰ ਅਤੇ ਭਾਰਤੀ ਆਲਰਾਊਂਡਰ ਸਟੂਅਰਟ ਬਿੰਨੀ ਨੇ ਆਪਣੇ ਪਰਿਵਾਰ ਵਿਚ ਇਕ ਨਵੇਂ ਮੈਂਬਰ ਦਾ ਸਵਾਗਤ ਕੀਤਾ ਹੈ।

ਇਹ ਵੀ ਪੜ੍ਹੋ: ਸ਼ਖ਼ਸ ਨੇ ਮਾਸਕ ਦੀ ਥਾਂ ਮੂੰਹ 'ਤੇ ਲਪੇਟਿਆ ਸੱਪ, ਵੇਖ ਦੰਗ ਰਹਿ ਗਏ ਲੋਕ (ਵੇਖੋ ਵੀਡੀਓ)

 


ਮਯੰਤੀ ਨੇ ਪਤੀ ਤੇ ਬੱਚੇ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, 'ਕੁੱਝ ਲੋਕ ਜਾਣ ਚੁੱਕੇ ਹੋਣਗੇ ਅਤੇ ਕੁੱਝ ਲੋਕ ਅਟਕਲਾਂ ਲਗਾ ਰਹੇ ਹੋਣਗੇ। ਪਿਛਲੇ 5 ਸਾਲਾਂ ਤੋਂ ਸਟਾਰ ਸਪੋਰਟਸ ਮੇਰੇ ਪਰਿਵਾਰ ਦੀ ਤਰ੍ਹਾਂ ਹੈ। ਅਸਲ ਵਿਚ ਗਰਭਵਤੀ ਹੋਣ 'ਤੇ ਉਨ੍ਹਾਂ ਨੇ ਮੇਰਾ ਸਮਰਥਨ ਕੀਤਾ। ਮੈਂ ਗਰਭਵਤੀ ਸੀ ਅਤੇ ਆਈ.ਪੀ.ਐਲ. ਵਿਚ ਕੰਮ ਜ਼ਾਰੀ ਰੱਖਣਾ ਚਾਹੁੰਦੀ ਸੀ ਪਰ ਉਦੋਂ ਆਈ.ਪੀ.ਐੱਲ. ਦਾ ਸਮਾਂ ਅੱਗੇ ਵਧਾ ਦਿੱਤਾ ਗਿਆ। ਸਟੂਅਰਟ ਅਤੇ ਮੈਂ ਲੱਗਭਗ 6 ਹਫ਼ਤੇ ਪਹਿਲਾਂ ਆਪਣੇ ਬੱਚੇ ਦਾ ਸਵਾਗਤ ਕੀਤਾ ਹੈ।' ਇਸ ਦੇ ਨਾਲ ਹੀ ਉਨ੍ਹਾਂ ਨੇ ਕਮੈਂਟਰੀ ਟੀਮ ਨੂੰ ਵੀ ਸ਼ੁੱਭਕਾਮਨਾਵਾਂ ਦਿੰਦੇ ਹੋਏ ਲਿਖਿਆ ਕਿ 'ਮੈਂ ਇਸ ਵਾਰ ਆਈ.ਪੀ.ਐੱਲ. ਦਾ ਮਜ਼ਾ ਘਰ ਬੈਠੇ ਲਵਾਂਗੀ।' ਦੱਸ ਦੇਈਏ ਕਿ ਮਯੰਤੀ ਲੈਂਗਰ ਅਤੇ ਸਟੂਅਰਟ ਬਿੰਨੀ ਨੇ ਸਾਲ 2012 ਵਿਚ ਵਿਆਹ ਕਰਾਇਆ ਸੀ।

ਇਹ ਵੀ ਪੜ੍ਹੋ: ਅੱਜ ਤੋਂ ਹੋਵੇਗਾ IPL 2020 ਦਾ ਆਗਾਜ਼, ਜਾਣੋ ਕਦੋਂ-ਕਦੋਂ ਆਪਸ 'ਚ ਭਿੜਨਗੀਆਂ ਟੀਮਾਂ

PunjabKesari

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸਟਾਰ ਸਪੋਰਟਸ ਨੇ ਆਪਣੀ ਕਮੈਂਟਰੀ ਟੀਮ ਦਾ ਐਲਾਨ ਕੀਤਾ ਹੈ। ਟੀਮ ਵਿਚ ਮਯੰਤੀ ਲੈਂਗਰ ਦੀ ਜਗ੍ਹਾ ਆਸਟੇਲੀਆਈ ਸਪੋਰਟਸ ਐਂਕਰ ਨੇਰੋਲੀ ਮੀਡੋਸ ਨੂੰ ਸ਼ਾਮਲ ਕੀਤਾ ਗਿਆ ਹੈ। ਊਹ ਯੂ.ਏ.ਈ. ਵਿਚ ਅੱਜ ਤੋਂ ਸ਼ੁਰੂ ਹੋਣ ਵਾਲੇ ਆਈ.ਪੀ.ਐੱਲ. 2020 ਟੂਰਨਾਮੈਂਟ ਵਿਚ ਪਹਿਲੀ ਵਾਰ ਐਂਕਰਿੰਗ ਕਰਦੀ ਦਿਖੇਗੀ।

ਇਹ ਵੀ ਪੜ੍ਹੋ: ਭਾਰਤੀ ਕ੍ਰਿਕਟ 'ਚ ਅੱਜ ਤੋਂ ਪਰਤਣਗੀਆਂ ਰੌਣਕਾਂ, ਰੋਹਿਤ ਤੇ ਧੋਨੀ ਦੀ ਟੱਕਰ ਨਾਲ ਸ਼ੁਰੂ ਹੋਵੇਗੀ IPL ਦੀ ਜੰਗ


author

cherry

Content Editor

Related News