IPL 2020: ਦਿਨੇਸ਼ ਕਾਰਤਿਕ ਨੇ ਛੱਡੀ ਕੋਲਕਾਤਾ ਦੀ ਕਪਤਾਨੀ, ਹੁਣ ਇਹ ਖਿਡਾਰੀ ਸੰਭਾਲੇਗਾ ਟੀਮ ਦੀ ਕਮਾਨ
Friday, Oct 16, 2020 - 03:41 PM (IST)
ਆਬੂਧਾਬੀ (ਭਾਸ਼ਾ) : ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੇ ਕਪਤਾਨ ਦੇ ਅਹੁਦੇ ਤੋਂ ਹੱਟ ਗਏ। ਆਈ.ਪੀ.ਐਲ. ਤੇ 13ਵੇਂ ਸੀਜ਼ਨ ਵਿਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਕਪਤਾਨੀ 'ਤੇ ਉਠ ਰਹੇ ਸਵਾਲਾਂ ਦੌਰਾਨ ਦਿਨੇਸ਼ ਕਾਰਤਿਕ ਨੇ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀ ਜਗ੍ਹਾ ਇੰਗਲੈਂਡ ਦੇ ਵਿਸ਼ਵ ਕੱਪ ਜੇਤੂ ਕਪਤਾਨ ਅਤੇ ਇੰਡੀਅਨ ਪ੍ਰੀਮੀਅਰ ਲੀਗ ਦੀ ਇਸ ਫਰੈਂਚਾਇਜ਼ੀ ਵਿਚ ਹੁਣ ਤੱਕ ਉਪ ਕਪਤਾਨ ਦੀ ਭੂਮਿਕਾ ਨਿਭਾ ਰਹੇ ਇਓਨ ਮੋਰਗਨ ਨੂੰ ਕਮਾਨ ਸੌਂਪੀ ਗਈ ਹੈ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, 5500 ਰੁਪਏ ਤੱਕ ਸਸਤਾ ਹੋਇਆ ਸੋਨਾ, ਚਾਂਦੀ 'ਚ ਵੀ 18000 ਰੁਪਏ ਦੀ ਗਿਰਾਵਟ
ਕਾਰਤਿਕ ਨੇ ਕੇ.ਕੇ.ਆਰ. ਪ੍ਰਬੰਧਨ ਨੂੰ ਕਿਹਾ ਕਿ ਉਹ ਆਪਣੀ ਬੱਲੇਬਾਜ਼ੀ 'ਤੇ ਧਿਆਨ ਕੇਂਦਰਿਤ ਕਰਣਾ ਚਾਹੁੰਦੇ ਹਨ ਅਤੇ ਟੀਮ ਲਈ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਦੇਣਾ ਚਾਹੁੰਦੇ ਹਨ। ਮੁੰਬਈ ਇੰਡੀਅਨਜ਼ ਖ਼ਿਲਾਫ਼ ਹੋਣ ਵਾਲੇ ਮੈਚ ਵਿਚ ਮੋਰਗਨ ਹੀ ਟੀਮ ਦੀ ਅਗਵਾਈ ਕਰਣਗੇ। ਕੇ.ਕੇ.ਆਰ. ਦੇ ਸੀ.ਈ.ਓ. ਵੇਂਕੀ ਮੈਸੂਰ ਨੇ ਬਿਆਨ ਵਿਚ ਕਿਹਾ, 'ਅਸੀਂ ਖ਼ੁਸ਼ਕਿਸਮਤ ਸੀ ਕਿ ਸਾਡੇ ਕੋਲ ਦਿਨੇਸ਼ ਕਾਰਤਿਕ ਵਰਗੇ ਕਪਤਾਨ ਹਨ, ਜਿਨ੍ਹਾਂ ਨੇ ਹਮੇਸ਼ਾ ਟੀਮ ਨੂੰ ਸਰਵਉਚ ਰੱਖਿਆ। ਉਨ੍ਹਾਂ ਦੇ ਵਰਗੇ ਵਿਅਕਤੀ ਲਈ ਇਸ ਤਰ੍ਹਾਂ ਦਾ ਫੈਸਲਾ ਕਰਣ ਲਈ ਕਾਫ਼ੀ ਸਾਹਸ ਚਾਹੀਦਾ ਹੈ।' ਉਨ੍ਹਾਂ ਕਿਹਾ, 'ਅਸੀਂ ਜਿੱਥੇ ਉਨ੍ਹਾਂ ਦੇ ਫ਼ੈਸਲੇ ਤੋਂ ਹੈਰਾਨ ਹਾਂ ਉਥੇ ਹੀ ਅਸੀਂ ਉਨ੍ਹਾਂ ਦੀ ਇੱਛਾ ਦਾ ਸਨਮਾਨ ਵੀ ਕਰਦੇ ਹਾਂ।'
ਇਹ ਵੀ ਪੜ੍ਹੋ: IPL 2020 : ਟੀ-20 'ਚ 200 ਵਿਕਟਾਂ ਲੈਣ ਵਾਲੇ 5ਵੇਂ ਭਾਰਤੀ ਗੇਂਦਬਾਜ਼ ਬਣੇ ਯੁਜਵੇਂਦਰ ਚਾਹਲ
ਕੇ.ਕੇ.ਆਰ. ਨੇ ਹੁਣ ਤੱਕ ਜੋ 7 ਮੈਚ ਖੇਡੇ ਹਨ, ਉਨ੍ਹਾਂ ਵਿਚੋਂ 4 ਵਿਚ ਉਸ ਨੂੰ ਜਿੱਤ ਮਿਲੀ ਅਤੇ 3 ਵਿਚ ਹਾਰ। ਉਸ ਦੀ ਟੀਮ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਹੈ। ਮੈਸੂਰ ਨੇ ਕਿਹਾ, 'ਕਾਰਤਿਕ ਅਤੇ ਇਓਨ ਨੇ ਇਸ ਟੂਰਨਾਮੈਂਟ ਦੌਰਾਨ ਮਿਲ ਕੇ ਬਹੁਤ ਚੰਗਾ ਕੰਮ ਕੀਤਾ। ਹੁਣ ਭਾਵੇਂ ਹੀ ਇਓਨ ਕਪਤਾਨੀ ਸੰਭਾਲ ਰਹੇ ਹਨ ਪਰ ਇਹ ਇਕ ਤਰ੍ਹਾਂ ਨਾਲ ਭੂਮਿਕਾਵਾਂ ਦੀ ਅਦਲਾ-ਬਦਲੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਬਦਲਾਅ ਸੁਚਾਰੂ ਕੰਮ ਕਰੇਗਾ।' ਉਨ੍ਹਾਂ ਕਿਹਾ, 'ਕੋਲਕਾਤਾ ਨਾਈਟ ਰਾਈਡਰਜ਼ ਨਾਲ ਜੁੜੇ ਹਰ ਇਕ ਵਿਅਕਤੀ ਵੱਲੋਂ ਅਸੀਂ ਦਿਨੇਸ਼ ਕਾਰਤਿਕ ਦਾ ਪਿਛਲੇ ਢਾਈ ਸਾਲਾਂ ਵਿਚ ਕਪਤਾਨ ਦੇ ਰੂਪ ਵਿਚ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕਰਦੇ ਹਾਂ ਅਤੇ ਇਓਨ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।' ਟੀਮ ਦੇ ਹੁਣ ਤੱਕ ਦੇ ਲੱਚਰ ਪ੍ਰਦਰਸ਼ਨ ਕਾਰਨ ਕਾਰਤਿਕ ਦੀ ਕਪਤਾਨੀ ਦੀ ਆਲੋਚਨਾ ਹੋ ਰਹੀ ਸੀ।
ਇਹ ਵੀ ਪੜ੍ਹੋ: ਗੂਗਲ ਦੀ ਇਕ ਹੋਰ ਗੜਬੜੀ, ਹੁਣ ਸਾਰਾ ਤੇਂਦੁਲਕਰ ਨੂੰ ਦੱਸਿਆ ਕ੍ਰਿਕਟਰ ਸ਼ੁੱਭਮਨ ਗਿੱਲ ਦੀ ਪਤਨੀ