IPL 2020 : ਜਿੱਤ ਦੀ ਖ਼ੁਸ਼ੀ ''ਚ ਵਿਰਾਟ ਕੋਹਲੀ ਹੋਏ ''ਸ਼ਰਟਲੈੱਸ'', ਵੇਖੋ ਵੀਡੀਓ
Tuesday, Sep 22, 2020 - 04:59 PM (IST)
ਦੁਬਈ : ਨੌਜਵਾਨ ਬੱਲੇਬਾਜ਼ ਦੇਵਦੱਤ ਪਡੀਕਲ ਤੇ ਤਜਰਬੇਕਾਰ ਏ. ਬੀ. ਡਿਵਿਲੀਅਰਸ ਦੇ ਅਰਧ ਸੈਂਕੜਿਆਂ ਤੋਂ ਬਾਅਦ ਯੁਜਵੇਂਦਰ ਚਾਹਲ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੇ ਸੋਮਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 10 ਦੌੜਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਵਿਚ ਜੇਤੂ ਸ਼ੁਰੂਆਤ ਕੀਤੀ। ਮੈਚ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਐਂਡ ਕੰਪਨੀ ਨੇ ਜੰਮ ਕੇ ਜਸ਼ਨ ਮਨਾਇਆ। ਮੈਚ ਤੋਂ ਬਾਅਦ ਆਰ.ਸੀ.ਬੀ. ਦੇ ਖਿਡਾਰੀਆਂ ਨੇ ਡਰੈਸਿੰਗ ਰੂਮ ਵਿਚ ਮਸਤੀ ਕੀਤੀ ਅਤੇ ਕਈ ਰਾਜ਼ ਖੋਲ੍ਹੇ। ਉਥੇ ਹੀ ਖ਼ੁਸ਼ੀ ਵਿਚ ਵਿਰਾਟ ਕੋਹਲੀ ਸ਼ਰਟਲੈਸ ਹੋ ਗਏ।
ਇਹ ਵੀ ਪੜ੍ਹੋ: IPL 2020: ਵਿਰਾਟ ਕੋਹਲੀ ਦੀ ਜਿੱਤ 'ਤੇ ਅਨੁਸ਼ਕਾ ਸ਼ਰਮਾ ਨੇ ਇੰਝ ਮਨਾਈ ਖ਼ੁਸ਼ੀ
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਗਰਾਊਂਡ ਤੋਂ ਖਿਡਾਰੀ ਜਿਵੇਂ ਹੀ ਡਰੈਸਿੰਗ ਰੂਮ ਵਿਚ ਦਾਖ਼ਲ ਹੁੰਦੇ ਹਨ ਤਾਂ ਵਿਰਾਟ ਆਪਣੀ ਟੀ-ਸ਼ਰਟ ਉਤਾਰ ਦਿੰਦੇ ਹਨ ਅਤੇ ਖਿਡਾਰੀਆਂ ਨੂੰ ਵਧਾਈ ਦਿੰਦੇ ਹਨ। ਯੁਜਵੇਂਦਰ ਚਾਹਲ ਤੋਂ ਜਦੋਂ ਪੁੱਛਿਆ ਗਿਆ ਕਿ ਗਰਾਊਂਡ ਵਿਚ ਉਨ੍ਹਾਂ ਦੀ ਰਣਨੀਤੀ ਕੀ ਸੀ ਤਾਂ ਉਨ੍ਹਾਂ ਕਿਹਾ ਕਿ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਗੁਗਲੀ ਬਾਲ ਸੁੱਟਣ ਨੂੰ ਕਿਹਾ ਸੀ। ਉਨ੍ਹਾਂ ਨੇ ਠੀਕ ਉਸ ਤਰ੍ਹਾਂ ਹੀ ਕੀਤਾ ਅਤੇ ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਜਾਨੀ ਬੇਯਰਸਟੋ ਨੂੰ ਬੋਲਡ ਆਊਟ ਕਰ ਦਿੱਤਾ।
ਇਹ ਵੀ ਪੜ੍ਹੋ: IPL 2020 ਦੇ 13ਵੇਂ ਸੀਜ਼ਨ ਦੇ ਓਪਨਿੰਗ ਮੈਚ ਨੇ ਬਣਾਇਆ ਇਹ ਰਿਕਾਰਡ
ਆਈ. ਪੀ. ਐੱਲ. ਵਿਚ ਆਪਣਾ ਪਹਿਲਾ ਮੈਚ ਖੇਡ ਰਹੇ ਪਡੀਕਲ ਨੇ 42 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ 56 ਦੌੜਾਂ ਬਣਾਈਆਂ, ਜਦਕਿ ਡਿਵਿਲੀਅਰਸ ਨੇ 30 ਗੇਂਦਾਂ 'ਤੇ 51 ਦੌੜਾਂ ਦੀ ਪਾਰੀ ਖੇਡੀ, ਜਿਸ ਵਿਚ 4 ਚੌਕੇ ਤੇ 2 ਛੱਕੇ ਸ਼ਾਮਲ ਹਨ। ਪਾਰੀ ਦੇ ਸ਼ੁਰੂ ਅਤੇ ਪਾਰੀ ਦੇ ਆਖਿਰ ਵਿਚ ਖੇਡੀਆਂ ਗਈਆਂ ਇਨ੍ਹਾਂ ਪਾਰੀਆਂ ਨਾਲ ਆਰ. ਸੀ. ਬੀ. ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ 5 ਵਿਕਟਾਂ 'ਤੇ 163 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ: IPL 2020: ਅੱਜ ਭਿੜਨਗੇ ਚੇਨੱਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ