IPL 2020: UAE ''ਚ ਬੈਟ ਫੜਦੇ ਹੀ ਡਰ ਗਏ ਵਿਰਾਟ ਕੋਹਲੀ, ਖੁਦ ਦੱਸਿਆ ਕਾਰਨ

Sunday, Aug 30, 2020 - 02:03 PM (IST)

IPL 2020: UAE ''ਚ ਬੈਟ ਫੜਦੇ ਹੀ ਡਰ ਗਏ ਵਿਰਾਟ ਕੋਹਲੀ, ਖੁਦ ਦੱਸਿਆ ਕਾਰਨ

ਦੁਬਈ (ਭਾਸ਼ਾ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਵੀਕਾਰ ਕੀਤਾ ਕਿ 5 ਮਹੀਨਿਆਂ ਵਿਚ ਜਦੋਂ ਉਹ ਪਹਿਲੀ ਵਾਰ ਨੈੱਟ 'ਤੇ ਉਤਰੇ ਤਾਂ ਉਹ ਥੋੜ੍ਹੇ ਡਰੇ ਹੋਏ ਸਨ ਪਰ ਉਨ੍ਹਾਂ ਨੇ ਕਿਹਾ ਕਿ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀਆਂ ਤਿਆਰੀਆਂ ਲਈ ਪਹਿਲਾ ਟ੍ਰੇਨਿੰਗ ਸੈਸ਼ਨ 'ਉਮੀਦ ਤੋਂ ਬਿਹਤਰ' ਰਿਹਾ।

PunjabKesari

ਇਹ ਵੀ ਪੜ੍ਹੋ: 26 ਇੰਚ ਦੇ ਡੌਲਿਆਂ ਕਾਰਨ ਕਾਫ਼ੀ ਮਸ਼ਹੂਰ ਸਨ ਬਾਡੀ ਬਿਲਡਰ ਸਤਨਾਮ ਖੱਟੜਾ

ਰਾਇਲਜ਼ ਚੈਲੇਂਜਰਸ ਬੇਂਗਲੁਰੂ ਦੇ ਕਪਤਾਨ ਨੇ ਕੋਰੋਨਾ ਵਾਇਰਸ ਕਾਰਨ ਠੱਪ ਹੋਈ ਗਤੀਵਿਧੀਆਂ ਦੇ ਬਾਅਦ 5 ਮਹੀਨੇ ਬਾਅਦ ਟ੍ਰੇਨਿੰਗ ਬਹਾਲ ਕੀਤੀ। ਨੈਟ ਸੈਸ਼ਨ ਵਿਚ ਦੱਖਣੀ ਅਫਰੀਕਾ ਦੇ ਮਹਾਨ ਤੇਜ ਗੇਂਦਬਾਜ਼ ਡੇਲ ਸਟੇਨ ਅਤੇ ਟੀਮ ਨਿਰਦੇਸ਼ਕ ਮਾਈਕ ਹੇਸਨ ਵੀ ਸ਼ਾਮਲ ਸਨ। ਫਰੈਂਚਾਇਜੀ ਦੀ ਵੈਬਸਾਈਟ ਅਨੁਸਾਰ ਕੋਹਲੀ ਨੇ ਕਿਹਾ, 'ਈਮਾਨਦਾਰੀ ਨਾਲ ਕਹਾਂ ਤਾਂ ਇਹ ਉਮੀਦ ਤੋਂ ਕਿਤੇ ਬਿਹਤਰ ਰਿਹਾ। ਮੈਂ ਥੋੜ੍ਹਾ ਡਰਾ ਹੋਇਆ ਸੀ। ਮੈਂ ਪੰਜ ਮਹੀਨਿਆਂ ਤੋਂ ਬੈਟ ਨਹੀਂ ਫੜਿਆ ਸੀ  ਪਰ ਹਾਂ, ਜਿਵੇਂ ਮੈਂ ਸੋਚਿਆ ਸੀ, ਇਹ ਉਸ ਤੋਂ ਬਿਹਤਰ ਰਿਹਾ।'

PunjabKesari

ਇਹ ਵੀ ਪੜ੍ਹੋ: IPL 2020: ਕੀ ਸੱਚ 'ਚ ਦੀਪਕ ਚਾਹਰ ਨੂੰ ਹੋਇਆ ਹੈ ਕੋਰੋਨਾ, ਭੈਣ ਮਾਲਤੀ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ

ਪਿਛਲੇ ਸਾਲ ਆਈ.ਪੀ.ਐਲ. ਵਿਚ ਟੀਮ ਲਈ ਸਬ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ 31 ਸਾਲ ਦੇ ਕੋਹਲੀ ਨੇ ਕਿਹਾ ਕਿ ਤਾਲਾਬੰਦੀ ਵਿਚ ਫਿੱਟ ਰਹਿਣ ਨਾਲ ਉਨ੍ਹਾਂ ਨੂੰ ਨੈਟ ਸੈਸ਼ਨ ਦੌਰਾਨ ਬਿਹਤਰ ਕਰਣ ਵਿਚ ਮਦਦ ਮਿਲੀ, ਜਦੋਂ ਕਿ ਉਹ ਲੰਬੇ ਬ੍ਰੇਕ ਦੇ ਬਾਅਦ ਟ੍ਰੇਨਿੰਗ ਕਰ ਰਹੇ ਸਨ। ਉਨ੍ਹਾਂ ਕਿਹਾ, 'ਤਾਲਾਬੰਦੀ ਦੌਰਾਨ ਮੈਂ ਕਾਫ਼ੀ ਟ੍ਰੇਨਿੰਗ ਕੀਤੀ, ਇਸ ਲਈ ਮੈਂ ਕਾਫ਼ੀ ਫਿੱਟ ਮਹਿਸੂਸ ਕਰ ਰਿਹਾ ਹਾਂ ਅਤੇ ਇਸ ਤੋਂ ਮਦਦ ਮਿਲਦੀ ਹੈ। ਕਿਉਂਕਿ ਤੁਹਾਡਾ ਸਰੀਰ ਹਲਕਾ ਹੁੰਦਾ ਹੈ ਅਤੇ ਤੁਹਾਡੀ ਪ੍ਰਤੀਕਿਰਿਆ ਵੀ ਬਿਹਤਰ ਹੁੰਦੀ ਹੈ, ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਮੇਰੇ ਕੋਲ ਗੇਂਦ ਨੂੰ ਖੇਡਣ ਲਈ ਕਾਫ਼ੀ ਸਮਾਂ ਹੈ। ਇਹ ਕਾਫ਼ੀ ਚੰਗੀ ਗੱਲ ਹੈ।'

PunjabKesari

ਇਹ ਵੀ ਪੜ੍ਹੋ: ਗੁਰਪਤਵੰਤ ਪੰਨੂ ਦਾ ਗਲਾ ਕੱਟਣ ਵਾਲੇ ਨੂੰ 11 ਲੱਖ ਦਾ ਇਨਾਮ ਦੇਵੇਗੀ ਸ਼ਿਵ ਸੈਨਾ ਬਾਲ ਠਾਕਰੇ

ਕੋਹਲੀ ਨੇ ਕਿਹਾ, 'ਨਹੀਂ ਤਾਂ ਤੁਸੀਂ ਸੈਸ਼ਨ ਵਿਚ ਥੋੜ੍ਹਾ ਭਾਰੀ ਮਹਿਸੂਸ ਕਰਦੇ, ਸਰੀਰ ਇੰਨਾ ਜ਼ਿਆਦਾ ਹਿੱਲ ਨਾ ਸਕੇ ਅਤੇ ਇਹ ਤੁਹਾਡੇ ਦਿਮਾਗ ਵਿਚ ਚੱਲਣਾ ਸ਼ੁਰੂ ਹੋ ਜਾਂਦਾ ਹੈ ਪਰ ਹਾਂ, ਜਿਵੇਂ ਕਿ‌ ਮੈਂ ਕਿਹਾ ਕਿ ਅਭਿਆਸ ਸੈਸ਼ਨ ਉਮੀਦ ਤੋਂ ਕਿਤੇ ਬਿਹਤਰ ਰਿਹਾ। ਆਰ.ਸੀ.ਬੀ. ਦੀ ਟੀਮ ਪਿਛਲੇ ਹਫ਼ਤੇ ਦੁਬਈ ਪਹੁੰਚੀ ਅਤੇ ਇਕਾਂਤਵਾਸ ਪੂਰਾ ਕਰਣ ਦੇ ਬਾਅਦ ਸ਼ਨੀਵਾਰ ਤੋਂ ਖਿਡਾਰੀਆਂ ਨੇ ਨੈਟ ਵਿਚ ਅਭਿਆਸ ਸ਼ੁਰੂ ਕੀਤਾ। ਕੋਹਲੀ ਦੇ ਇਲਾਵਾ ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ ਅਤੇ ਸ਼ਾਹਬਾਜ ਨਦੀਮ ਦੀ ਸਪਿਨ ਤੀਕੜੀ ਅਤੇ ਕੁੱਝ ਹੋਰ ਤੇਜ ਗੇਂਦਬਾਜ਼ਾਂ ਨੇ ਵੀ ਅਭਿਆਸ ਕੀਤਾ। ਪਹਿਲੇ ਸੈਸ਼ਨ  ਦੇ ਬਾਅਦ ਕੋਹਲੀ ਖੁਸ਼ ਸਨ। ਕੋਹਲੀ ਨੇ ਕਿਹਾ, 'ਸਪਿਨਰ ਪਹਿਲੇ ਦਿਨ ਚੰਗੇ ਵਿੱਖ ਰਹੇ ਸਨ, ਉਨ੍ਹਾਂ ਨੇ ਲੰਬੇ ਸਮੇਂ ਤੱਕ ਲਗਾਤਾਰ ਇਕ ਹੀ ਜਗ੍ਹਾ ਗੇਂਦ ਪਿਚ ਕਰਾਈ।' ਉਨ੍ਹਾਂ ਕਿਹਾ, 'ਸ਼ਾਹਬਾਜ ਚੰਗਾ ਸੀ, ਵਾਸ਼ੀ ਵੀ ਚੰਗਾ ਸੀ। ਮੈਂ ਚਾਹਲ ਨੂੰ ਵੀ ਗੇਂਦਬਾਜੀ ਕਰਦੇ ਹੋਏ ਵੇਖਿਆ। ਤੇਜ ਗੇਂਦਬਾਜ਼ਾਂ ਦੀ ਰਫ਼ਤਾਰ ਵਿਚ ਥੋੜ੍ਹਾ ਇੱਧਰ-ਉੱਧਰ ਹੋਇਆ ਪਰ ਸਾਡੇ ਕੈਂਪ ਦੀ ਸ਼ੁਰੂਆਤ ਚੰਗੀ ਹੋਈ।'  

ਇਹ ਵੀ ਪੜ੍ਹੋ: ਦੁਨੀਆ 'ਚ ਕੋਰੋਨਾ ਫੈਲਾ ਕੇ ਚੀਨ ਨੇ ਖੋਲ੍ਹੇ ਸਕੂਲ-ਕਾਲਜ, ਭਾਰਤ ਸਮੇਤ ਕਈ ਦੇਸ਼ਾਂ 'ਚ ਅਜੇ ਵੀ ਪਾਬੰਦੀ


author

cherry

Content Editor

Related News