IPL 2020 : RR ਦੇ ਇਸ ਧਮਾਕੇਦਾਰ ਬੱਲੇਬਾਜ਼ ਦਾ ਕੁਆਰੰਟੀਨ ਖਤਮ, ਛੱਕੇ ਲਗਾਉਣ ਨੂੰ ਤਿਆਰ

Saturday, Sep 26, 2020 - 08:24 PM (IST)

IPL 2020 : RR ਦੇ ਇਸ ਧਮਾਕੇਦਾਰ ਬੱਲੇਬਾਜ਼ ਦਾ ਕੁਆਰੰਟੀਨ ਖਤਮ, ਛੱਕੇ ਲਗਾਉਣ ਨੂੰ ਤਿਆਰ

ਸ਼ਾਰਜਾਹ- ਆਈ. ਪੀ. ਐੱਲ. ਦੇ ਸਾਬਕਾ ਚੈਂਪੀਅਨ ਰਾਜਸਥਾਨ ਰਾਇਲਜ਼ ਦੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੇ ਉਮੀਦ ਜਤਾਈ ਹੈ ਕਿ ਐਤਵਾਰ ਨੂੰ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ 'ਚ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਹੋਣ ਵਾਲੇ ਮੈਚ 'ਚ ਸਖਤ ਟੱਕਰ ਦੇਖਣ ਨੂੰ ਮਿਲੇਗੀ। ਲੀਗ ਦੇ 13ਵੇਂ ਸੀਜ਼ਨ 'ਚ ਰਾਜਸਥਾਨ ਦਾ ਇਹ ਦੂਜਾ ਮੁਕਾਬਲਾ ਹੋਵੇਗਾ ਅਤੇ ਉਸ ਦੀਆਂ ਨਜ਼ਰਾਂ ਲਗਾਤਾਰ ਦੂਜੀ ਜਿੱਤ 'ਤੇ ਲੱਗੀਆਂ ਹੋਈਆਂ ਹਨ। ਰਾਜਸਥਾਨ ਦੇ ਬੱਲੇਬਾਜ਼ ਜੋਸ ਬਟਲਰ ਦਾ ਕੁਆਰੰਟੀਨ ਖਤਮ ਹੋ ਚੁੱਕਿਆ ਹੈ ਅਤੇ ਉਹ ਐਤਵਾਰ ਨੂੰ ਮੈਦਾਨ 'ਤੇ ਛੱਕੇ ਲਗਾਉਣ ਦੇ ਲਈ ਉਤਸ਼ਾਹਤ ਹਨ। ਰਾਜਸਥਾਨ ਨੇ ਆਪਣੇ ਪਹਿਲੇ ਮੈਚ 'ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਟੂਰਨਾਮੈਂਟ 'ਚ ਆਪਣੀ ਜੇਤੂ ਸ਼ੁਰੂਆਤ ਕੀਤੀ ਸੀ। ਬਟਲਰ ਪਹਿਲੇ ਮੈਚ 'ਚ ਟੀਮ ਦੇ ਲਈ ਨਹੀਂ ਖੇਡੇ ਸਨ। ਬਟਲਰ ਨੇ ਸ਼ਾਰਜਾਹ ਮੈਦਾਨ 'ਚ ਨੈੱਟ ਸੈਸ਼ਨ ਤੋਂ ਬਾਅਦ ਕਿਹਾ ਕਿ ਬੋਰਡ 'ਤੇ ਜਿੱਤ ਦਰਜ ਕਰਨਾ ਸ਼ਾਨਦਾਰ ਰਿਹਾ। ਟੀਮ ਨੇ ਪਹਿਲੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗੇਂਦਬਾਜ਼ੀ ਦੇ ਲਈ ਹਲਾਤਾਂ ਮੁਸ਼ਕਿਲ ਰਹਿਣ ਦੇ ਬਾਵਜੂਦ, ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਮਾਲ ਦੀ ਸੀ।

PunjabKesari


author

Gurdeep Singh

Content Editor

Related News