IPL 2020: ਯੁਜਵੇਂਦਰ ਚਾਹਲ ਦੇ ਕੈਚ ''ਤੇ ਹੋਇਆ ਵਿਵਾਦ, ਪ੍ਰਸ਼ੰਸਕਾਂ ਨੇ ਇੰਝ ਕੱਢਿਆ ਗੁੱਸਾ
Saturday, Oct 03, 2020 - 05:48 PM (IST)
ਨਵੀਂ ਦਿੱਲੀ : ਰਾਜਸਥਾਨ ਰਾਇਲਜ਼ ਖ਼ਿਲਾਫ਼ ਖੇਡੇ ਜਾ ਰਹੇ ਮੈਚ ਦੌਰਾਨ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਗੇਂਦਬਾਜ਼ ਯੁਜਵੇਂਦਰ ਚਾਹਲ ਦੇ ਇਕ ਕੈਚ 'ਤੇ ਵਿਵਾਦ ਹੋ ਗਿਆ। ਦਰਅਸਲ ਗੇਂਦਬਾਜ਼ੀ ਕਰਣ ਆਏ ਯੁਜੀ ਨੇ ਪਹਿਲੀ ਹੀ ਗੇਂਦ 'ਤੇ ਸੰਜੂ ਸੈਮਸਨ ਦਾ ਰਿਟਰਨ ਕੈਚ ਫੜਿਆ ਸੀ ਪਰ ਜਦੋਂ ਕੈਚ ਦਾ ਰਿਪਲੇ ਵੇਖਿਆ ਗਿਆ ਤਾਂ ਇੰਝ ਲੱਗਾ ਕਿ ਗੇਂਦ ਜ਼ਮੀਨ ਨੂੰ ਟਚ ਕਰ ਗਈ ਹੈ ਪਰ ਤੀਜੇ ਅੰਪਾਇਰ ਨੇ ਬੈਨੇਫਿਟ ਆਫ ਡਾਊਟ ਤਹਿਤ ਸੰਜੂ ਨੂੰ ਆਊਟ ਦੇ ਦਿੱਤਾ। ਇਸ ਦੇ ਬਾਅਦ ਸੋਸ਼ਲ ਮੀਡੀਆ 'ਤੇ ਜੰਮ ਕੇ ਬਹਿਸ ਹੋਈ। ਪ੍ਰਸ਼ੰਸਕ ਬੋਲੇ - ਜੇਕਰ ਅਜਿਹੇ ਕੈਚ ਬੈਨੇਫਿਟ ਆਫ ਡਾਉਟ ਦੇ ਆਧਾਰ 'ਤੇ ਦੇਣੇ ਹਨ ਤਾਂ ਤਕਨਾਲੋਜੀ ਦੀ ਕੀ ਜ਼ਰੂਰਤ ਹੈ।
ਇਹ ਵੀ ਪੜ੍ਹੋ: ਕਮਾਲ ਖ਼ਾਨ ਨੇ ਧੋਨੀ ਦੀ ਖ਼ਰਾਬ ਬੈਂਟਿੰਗ 'ਤੇ ਕੱਸਿਆ ਤੰਜ, ਕਿਹਾ-ਵਾਲ ਕਾਲੇ ਕਰਨ ਨਾਲ ਕੋਈ ਜਵਾਨ ਨਹੀਂ ਹੋ ਜਾਂਦਾ
ਯੁਜੀ ਚੌਥੀ ਵਾਰ ਕਰ ਚੁੱਕੇ ਸੰਜੂ ਸੈਮਸਨ ਨੂੰ ਆਊਟ
ਜੇਕਰ ਯੁਜੀ ਅਤੇ ਸੈਮਸਨ ਦੇ ਰਿਕਾਰਡ ਨੂੰ ਵੇਖਿਆ ਜਾਵੇ ਤਾਂ ਯੁਜੀ ਕਾਫ਼ੀ ਚੰਗੇ ਨਜ਼ਰ ਆਉਂਦੇ ਹਨ। ਯੁਜੀ ਨੇ ਸੰਜੂ ਨੂੰ 7 ਪਾਰੀਆਂ ਵਿਚ 4 ਵਾਰ ਆਊਟ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਯੁਜੀ ਨੇ ਇਸ ਦੌਰਾਨ ਸੈਮਸਨ ਨੂੰ ਸਿਰਫ਼ 23 ਹੀ ਦੌੜਾਂ ਦਿੱਤੀਆਂ, ਜਦੋਂਕਿ ਉਨ੍ਹਾਂ ਦਾ ਸਕੋਰਿੰਗ ਰੇਟ 4.76 ਯਾਨੀ ਬੇਹੱਦ ਘੱਟ ਰਿਹਾ।
ਇਹ ਵੀ ਪੜ੍ਹੋ: ਸਾਵਧਾਨ! ਜੇ ਕੀਤੀ ਇਹ ਛੋਟੀ ਜਿਹੀ ਗ਼ਲਤੀ ਤਾਂ ਸਮਝੋ ਰੱਦ ਹੋ ਜਾਵੇਗਾ ਤੁਹਾਡਾ ਡਰਾਈਵਿੰਗ ਲਾਈਸੈਂਸ
ਸੰਜੂ ਸੈਮਸਨ ਸੀਜ਼ਨ ਵਿਚ 171 ਦੌੜਾਂ ਬਣਾ ਕੇ ਆਰੇਂਜ ਕੈਪ ਦੀ ਰੇਸ ਵਿਚ ਚੌਥੇ ਨੰਬਰ 'ਤੇ ਹਨ। ਉਥੇ ਹੀ ਛੱਕਿਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਨਾਮ ਸੀਜ਼ਨ ਵਿਚ ਸਭ ਤੋਂ ਜ਼ਿਆਦਾ 16 ਛੱਕੇ ਲਗਾਉਣ ਦਾ ਰਿਕਾਰਡ ਹੈ। ਖ਼ਾਸ ਗੱਲ ਇਹ ਹੈ ਕਿ ਸੰਜੂ ਦੀ ਇਸ ਸਮੇਂ ਸਟਰਾਇਕ ਰੇਟ 198 ਦੇ ਆਸ-ਪਾਸ ਚੱਲ ਰਹੀ ਹੈ।