IPL 2020 : ਗਾਵਸਕਰ ਨੇ ਕੀਤੀ ਭਵਿੱਖਵਾਣੀ, ਦੱਸਿਆ ਕਿੰਨੇ ਸਕੋਰ ਬਣਾਉਣਗੇ ਵਿਰਾਟ ਕੋਹਲੀ

9/30/2020 4:22:41 PM

ਨਵੀਂ ਦਿੱਲੀ :  ਰਾਇਲ ਚੈਲੇਂਜਰਸ ਬੈਂਗਲੁਰੂ ਦੀ ਟੀਮ ਆਈ.ਪੀ.ਐਲ. ਦੇ 13ਵੇਂ ਸੀਜ਼ਨ ਵਿਚ 11 ਮੈਚਾਂ ਦੇ ਬਾਅਦ ਪੁਆਇੰਟ ਟੇਬਲ ਵਿਚ ਤੀਜੇ ਨੰਬਰ 'ਤੇ ਚੱਲ ਰਹੀ ਹੈ। ਤਿੰਨ ਮੈਚਾਂ ਵਿਚ ਟੀਮ ਨੇ 2 ਵਿਚ ਜਿੱਤ ਦਰਜ ਕੀਤੀ ਅਤੇ 1 ਵਿਚ ਹਾਰ ਦਾ ਸਾਹਮਣਾ ਕਰਣਾ ਪਿਆ। ਇਸ ਦੌਰਾਨ ਕਪਤਾਨ ਵਿਰਾਟ ਕੋਹਲੀ ਨੇ 3 ਮੈਚਾਂ ਵਿਚ 14, 1 ਅਤੇ 3 ਦੌੜਾਂ ਦੀ ਪਾਰੀ ਖੇਡੀ, ਜਿਸ ਕਾਰਨ ਪ੍ਰਸ਼ੰਸਕ ਕਾਫ਼ੀ ਨਿਰਾਸ਼ ਹਨ, ਉਥੇ ਹੀ ਕੋਹਲੀ ਦੀ ਆਲੋਚਨਾ ਦੌਰਾਨ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਆਗਾਮੀ ਮੈਚਾਂ ਲਈ ਉਨ੍ਹਾਂ ਦਾ ਸਪੋਰਟ ਕੀਤਾ ਹੈ।ਗਾਵਸਕਰ ਦਾ ਮੰਨਣਾ ਹੈ ਕਿ ਕੀ ਹੋਇਆ ਜੇਕਰ ਵਿਰਾਟ ਨੇ 3 ਮੈਚਾਂ ਵਿਚ ਦੌੜਾਂ ਨਹੀਂ ਬਣਾਈਆਂ ਪਰ ਉਹ ਜਲਦ ਹੀ ਫ਼ਾਰਮ ਵਿਚ ਵਾਪਸੀ ਕਰਣਗੇ।

ਇਹ ਵੀ ਪੜ੍ਹੋ: WHO ਕੋਰੋਨਾ ਵਾਇਰਸ ਜਾਂਚ 'ਚ 133 ਦੇਸ਼ਾਂ ਦੀ ਮਦਦ ਲਈ ਆਇਆ ਅੱਗੇ, ਹੁਣ ਮਿੰਟਾਂ 'ਚ ਆਏਗਾ ਨਤੀਜਾ

ਦੱਸ ਦੇਈਏ ਕਿ ਆਈ.ਪੀ.ਐਲ. ਵਿਚ ਸਭ ਤੋਂ ਜ਼ਿਆਦਾ ਦੌੜਾਂ ਵਿਰਾਟ ਦੇ ਨਾਮ ਹੀ ਦਰਜ ਹਨ। ਆਈ.ਪੀ.ਐਲ. 2016 ਵਿਚ ਵਿਰਾਟ ਨੇ 81.08 ਦੀ ਔਸਤ ਨਾਲ 973 ਦੌੜਾਂ ਬਣਾਈਆਂ ਸਨ,  ਜਿਸ ਵਿਚ 4 ਸੈਂਕੜੇ ਸ਼ਾਮਲ ਸਨ। ਆਈ.ਪੀ.ਐਲ. ਦੇ ਇਕ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਸੈਂਕੜੇ ਦਾ ਰਿਕਾਰਡ ਵੀ ਵਿਰਾਟ ਦੇ ਨਾਮ ਹੀ ਦਰਜ ਹੈ।

ਇਹ ਵੀ ਪੜ੍ਹੋ:  ਜਾਣੋ ਕੌਣ ਹੈ ਵਿਰਾਟ ਦੀ ਟੀਮ 'ਚ ਮੌਜੂਦ ਇਹ ਕੁੜੀ, ਬਣਾ ਚੁੱਕੀ ਹੈ IPL 'ਚ ਇਤਿਹਾਸ

ਗਾਵਸਕਰ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸੀਜ਼ਨ ਵਿਚ ਵਿਰਾਟ ਦੇ ਬੱਲੇ ਵਿਚੋਂ ਕਰੀਬ 400-500 ਦੌੜਾਂ ਨਿਕਲਣਗੀਆਂ। ਮੁੰਬਈ ਇੰਡੀਅਨਜ਼ ਖ਼ਿਲਾਫ਼ ਆਰ.ਸੀ.ਬੀ. ਦੇ ਮੈਚ ਦੇ ਬਾਅਦ ਗਾਵਸਕਰ ਨੇ ਕਿਹਾ, 'ਉਹ ਕਲਾਸ ਖਿਡਾਰੀ ਹਨ ਅਤੇ ਇਹ ਸਭ ਜਾਣਦੇ ਹਨ। ਤਾਂ ਕੀ ਹੋ ਗਿਆ ਜੇਕਰ ਉਨ੍ਹਾਂ ਨੇ 3 ਮੈਚਾਂ ਵਿਚ ਦੌੜਾਂ ਨਹੀਂ ਬਣਾਈਆਂ , ਉਹ ਅਜਿਹੇ ਬੱਲੇਬਾਜ ਹਨ, ਜੋ ਟੂਰਨਾਮੈਂਟ ਦੇ ਅੰਤ ਤੱਕ ਇਸ ਦੀ ਕਸਰ ਪੂਰੀ ਕਰ ਲੈਣਗੇ।' ਉਨ੍ਹਾਂ ਅੱਗੇ ਕਿਹਾ, 'ਉਨ੍ਹਾਂ ਨੇ ਭਾਵੇਂ ਹੀ ਹੋਲੀ ਸ਼ੁਰੂਆਤ ਕੀਤੀ ਹੋਵੇ ਪਰ ਇਸ ਟੂਰਨਾਮੈਂਟ ਦੇ ਅੰਤ ਤੱਕ ਉਨ੍ਹਾਂ ਦੇ ਖਾਤੇ ਵਿਚ 400-500 ਦੌੜਾਂ ਹੋਣਗੀਆਂ। ਇਕ ਸਾਲ ਅਜਿਹਾ ਰਹਿ ਚੁੱਕਾ ਹੈ, ਜਿੱਥੇ ਉਨ੍ਹਾਂ ਨੇ ਕਰੀਬ 1000 ਦੌੜਾਂ ਬਣਾਈਆਂ ਸਨ। ਉਹ ਭਾਵੇਂ ਆਈ.ਪੀ.ਐਲ. 2020 ਵਿਚ 900 ਦੌੜਾਂ ਨਾਂ ਬਣਾ ਪਾਉਣ ਪਰ 500 ਜ਼ਰੂਰ ਬਣਾਉਣਗੇ।'

ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਜਾਣੋ 10 ਗ੍ਰਾਮ ਸੋਨੇ ਦਾ ਭਾਅ


cherry

Content Editor cherry