IPL 2020 : ਅੱਜ ਰਾਜਸਥਾਨ ਦਾ ਬੈਂਗਲੁਰੂ ਅਤੇ ਚੇਨਈ ਦਾ ਦਿੱਲੀ ਨਾਲ ਹੋਵੇਗਾ ਸਾਹਮਣਾ

Saturday, Oct 17, 2020 - 11:07 AM (IST)

IPL 2020 : ਅੱਜ ਰਾਜਸਥਾਨ ਦਾ ਬੈਂਗਲੁਰੂ ਅਤੇ ਚੇਨਈ ਦਾ ਦਿੱਲੀ ਨਾਲ ਹੋਵੇਗਾ ਸਾਹਮਣਾ

ਦੁਬਈ/ਸ਼ਾਰਜਾਹ (ਭਾਸ਼ਾ) : ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਆਪਣੇ ਕੁੱਝ ਗਲਤ ਫੈਸਲਿਆਂ ਕਾਰਨ ਹਾਰ ਝੱਲਣ ਵਾਲੀ ਰਾਇਲ ਚੈਲੇਂਜ਼ਰਸ ਬੈਂਗਲੁਰੂ (ਆਰ.ਸੀ.ਬੀ.) ਦੀ ਟੀਮ ਰਾਜਸਥਾਨ ਰਾਇਲਜ਼ ਖ਼ਿਲਾਫ਼ ਸ਼ਨੀਵਾਰ ਯਾਨੀ ਅੱਜ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਮੈਚ ਵਿਚ ਠੀਕ ਰਣਨੀਤੀ ਨਾਲ ਮੈਦਾਨ 'ਤੇ ਉਤਰਨਾ ਚਾਹੇਗੀ। ਵਿਰਾਟ ਕੋਹਲੀ ਦੀ ਅਗਵਾਈ ਵਾਲੇ ਆਰ.ਸੀ.ਬੀ. ਨੇ ਹੁਣ ਤੱਕ ਆਪਣੇ ਆਲਰਾਉਂਡ ਪ੍ਰਦਰਸ਼ਨ ਨਾਲ 8 ਵਿਚੋਂ 5 ਮੈਚ ਜਿੱਤੇ ਹਨ ਪਰ ਕਿੰਗਜ਼ ਇਲੈਵਨ ਖ਼ਿਲਾਫ਼ ਵੀਰਵਾਰ ਨੂੰ 8 ਵਿਕਟਾਂ ਨਾਲ ਹਾਰ ਦੌਰਾਨ ਉਸ ਨੇ ਕੁੱਝ ਗਲਤੀਆਂ ਕੀਤੀਆਂ, ਜੋ ਉਸ ਨੂੰ ਆਖ਼ੀਰ ਵਿਚ ਭਾਰੀ ਪਈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਮੈਚ ਅੱਜ ਦੁਪਹਿਰ ਨੂੰ ਭਾਰਤੀ ਸਮੇਂ ਮੁਤਾਬਕ 3:30 ਵਜੇ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ: ਪੈਗੰਬਰ ਮੁਹੰਮਦ ਦਾ ਕਾਰਟੂਨ ਵਿਖਾਉਣ 'ਤੇ ਵਿਅਕਤੀ ਨੇ ਵੱਢਿਆ ਅਧਿਆਪਕ ਦਾ ਗਲਾ

ਉਥੇ ਹੀ ਮਹਿੰਦਰ ਸਿੰਘ ਧੋਨੀ ਦੀ ਕੁਸ਼ਲ ਕਪਤਾਨੀ ਨਾਲ ਚੇਨਈ ਸੁਪਰ ਕਿੰਗਜ਼ ਦਾ ਅਭਿਆਨ ਫਿਰ ਤੋਂ ਪਟੜੀ 'ਤੇ ਪਰਤ ਆਇਆ ਹੈ ਪਰ ਇੰਡੀਅਨ ਪ੍ਰੀਮੀਅਰ ਲੀਗ ਦੇ ਅਗਲੇ ਮੈਚ ਵਿਚ ਸ਼ਨੀਵਾਰ ਯਾਨੀ ਅੱਜ ਉਸ ਨੂੰ ਇੱਥੇ ਦਿੱਲੀ ਕੈਪੀਟਲਸ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਣਾ ਹੋਵੇਗਾ। ਸਨਰਾਇਜ਼ਰਸ ਹੈਦਰਾਬਾਦ ਖ਼ਿਲਾਫ਼ ਮੈਚ ਵਿਚ ਧੋਨੀ ਨੇ ਜੋ ਵੀ ਰਣਨੀਤੀ ਅਪਣਾਈ ਉਹ ਕਾਰਗਰ ਸਾਬਤ ਹੋਈ ਅਤੇ ਸੀਜ਼ਨ ਵਿਚ ਆਪਣੀਆਂ ਉਮੀਦਾਂ ਬਰਕਰਾਰ ਰੱਖਣ ਲਈ ਉਨ੍ਹਾਂ ਦੀ ਟੀਮ ਦਿੱਲੀ ਖ਼ਿਲਾਫ਼ ਵੀ ਇਸੇ ਤਰ੍ਹਾਂ ਦਾ ਖੇਡ ਵਿਖਾਉਣ ਦੀ ਕੋਸ਼ਿਸ਼ ਕਰੇਗੀ। ਇਹ ਮੈਚ ਅੱਜ ਸ਼ਾਮ ਨੂੰ ਭਾਰਤੀ ਸਮੇਂ ਮੁਤਾਬਕ 7:30 ਵਜੇ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ: ਇਨ੍ਹਾਂ 4 ਰਾਸ਼ੀਆਂ ਵਾਲੇ ਲੋਕਾਂ ਨੂੰ 18 ਅਕਤੂਬਰ ਤੋਂ ਬਾਅਦ ਮਿਲਣ ਵਾਲਾ ਹੈ ਸੱਚਾ ਪਿਆਰ


author

cherry

Content Editor

Related News