ਇਸ ਵਾਰ IPL 2020 ''ਚ ਇਹ ਹੌਟ ਐਂਕਰ ਕਰੇਗੀ ਕਮੈਂਟਰੀ, ਕਈ ਭਾਰਤੀ ਵੀ ਹਨ ਦੀਵਾਨੇ (ਤਸਵੀਰਾਂ)
Tuesday, Sep 15, 2020 - 04:55 PM (IST)

ਨਵੀਂ ਦਿੱਲੀ : ਬੀ.ਸੀ.ਸੀ.ਆਈ. ਨੇ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਲਈ ਕਮੈਂਟੇਟਰਸ ਦੇ ਪੈਨਲ ਦਾ ਐਲਾਨ ਕਰ ਦਿੱਤਾ ਹੈ। ਪੈਨਲ ਵਿਚ ਚੁਣੇ ਗਏ ਨਾਵਾਂ ਵਿਚ ਖਿਡਾਰੀਆਂ ਦੇ ਸਪੋਰਟਸ ਐਂਕਰ ਵੀ ਸ਼ਾਮਲ ਹਨ। ਭਾਰਤ ਦੀ ਸਟਾਰ ਸਪੋਰਟਸ ਐਂਕਰ ਮਯੰਤੀ ਲੇਂਗਰ ਨੂੰ ਇਸ ਵਾਰ ਸਖ਼ਤ ਟੱਕਰ ਦੇਣ ਆਸਟਰੇਲੀਆ ਦੀ ਨੇਰੋਲੀ ਮਿਡੋਜ ਵੀ ਸ਼ਾਮਲ ਹੋਵੇਗੀ।
Sounds like I owe you! Haha I can’t wait to be involved - thanks for the support!! See you on the 19th! https://t.co/Xjb0RHpWZK
— Neroli Meadows (@Neroli_Meadows) September 12, 2020
ਨੇਰੋਲੀ ਮਿਡੋਜ ਆਸਟਰੇਲੀਆ ਦੀ ਰਹਿਣ ਵਾਲੀ ਹੈ ਅਤੇ ਇਕ ਸਪੋਰਟਸ ਐਂਕਰ ਦੇ ਤੌਰ 'ਤੇ ਕ੍ਰਿਕਟ ਦੀ ਦੁਨੀਆ ਵਿਚ ਪ੍ਰਸਿੱਧ ਨਾਮ ਹੈ। ਪਿਛਲੇ ਸਾਲ ਤੱਕ ਉਹ ਫਾਕਸ ਸਪੋਰਟਸ ਲਈ ਕੰਮ ਕਰ ਰਹੀ ਸੀ। ਨੇਰੋਲੀ ਨੂੰ ਚਾਹੁਣ ਵਾਲਿਆਂ ਦੀ ਭਾਰਤ ਵਿਚ ਵੀ ਕਮੀ ਨਹੀਂ ਹੈ। ਪ੍ਰਸ਼ੰਸਕ ਕਾਫ਼ੀ ਸਮੇਂ ਤੋਂ ਟਵਿਟਰ 'ਤੇ ਬੀ.ਸੀ.ਸੀ.ਆਈ. ਤੋਂ ਮੰਗ ਕਰ ਰਹੇ ਸਨ ਕਿ ਨੇਰੋਲੀ ਨੂੰ ਕਮੈਂਟਰੀ ਪੈਨਲ ਵਿਚ ਸ਼ਾਮਲ ਕੀਤਾ ਜਾਵੇ। ਹੁਣ ਜਦੋਂ ਕਿ ਉਹ ਆਈ.ਪੀ.ਐੱਲ. ਦਾ ਹਿੱਸਾ ਬਣ ਗਈ ਹੈ ਤਾਂ ਉਨ੍ਹਾਂ ਨੇ ਸਮਰਥਨ ਲਈ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ: IPL 2020: ਪਿਤਾ ਹਨ ਪੰਜਾਬ ਪੁਲਸ 'ਚ ਡਰਾਈਵਰ, ਪੁੱਤਰ ਆਈ.ਪੀ.ਐੱਲ. 'ਚ ਗਰਜਣ ਨੂੰ ਤਿਆਰ
ਨੇਰੋਲੀ ਪਿਛਲੇ 10 ਸਾਲ ਤੋਂ ਸਿਰਫ਼ ਕ੍ਰਿਕਟ ਹੀ ਨਹੀਂ ਫੁੱਟਬਾਲ, ਟੈਨਿਸ, ਰਗਬੀ ਅਤੇ ਬਾਸਕੇਟਬਾਲ ਵਰਗੇ ਕਈ ਖੇਡਾਂ ਵਿਚ ਆਪਣੀ ਹਾਜ਼ਰੀ ਦਰਜ ਕਰਵਾ ਚੁੱਕੀ ਹੈ ਅਤੇ ਹੁਣ ਬੀ.ਸੀ.ਸੀ.ਆਈ. ਨੇ ਉਨ੍ਹਾਂ ਨੂੰ ਆਈ.ਪੀ.ਐੱਲ. ਲਈ ਚੁਣਿਆ, ਜਿਸ ਨਾਲ ਨੇਰੋਲੀ ਕਾਫ਼ੀ ਖੁਸ਼ ਹੈ। ਨੇਰੋਲੀ ਏ.ਐਫ.ਐਲ. ਅਤੇ ਪਿਛਲੇ ਸਾਲ ਇੰਗਲੈਂਡ ਵਿਚ ਹੋਏ ਕ੍ਰਿਕਟ ਵਰਲਡ ਕੱਪ ਦਾ ਹਿੱਸਾ ਸੀ। ਉਨ੍ਹਾਂ ਨੂੰ ਸਭ ਤੋਂ ਉੱਤਮ ਸਪੋਰਟਸ ਐਂਕਰ ਮੰਨਿਆ ਜਾਂਦਾ ਹੈ, ਨਾਲ ਹੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਕ੍ਰਿਕਟ ਦੀ ਜਾਣਕਾਰੀ ਬਾਕੀ ਐਂਕਰਸ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ।
ਇਹ ਵੀ ਪੜ੍ਹੋ: ਕ੍ਰਿਕਟਰ ਸ਼ਮੀ ਦੀ ਪਤਨੀ ਹਸੀਨ ਜਹਾਂ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ, ਹਾਈਕੋਰਟ ਤੋਂ ਮੰਗੀ ਸੁਰੱਖਿਆ