ਧੋਨੀ ਨੂੰ ਯਾਦ ਕਰ ਰਹੀ ਸਾਕਸ਼ੀ ਨੇ ਕਿਹਾ, ਮੈਨੂੰ ਮਾਹੀ ਦਿਖਾ ਦਿਓ ਪਲੀਜ਼, ਮੈਨੇਜਰ ਨੇ ਇੰਝ ਪੂਰੀ ਕੀਤੀ ਇੱਛਾ (ਵੀਡੀਓ)

Tuesday, Sep 15, 2020 - 11:53 AM (IST)

ਧੋਨੀ ਨੂੰ ਯਾਦ ਕਰ ਰਹੀ ਸਾਕਸ਼ੀ ਨੇ ਕਿਹਾ, ਮੈਨੂੰ ਮਾਹੀ ਦਿਖਾ ਦਿਓ ਪਲੀਜ਼, ਮੈਨੇਜਰ ਨੇ ਇੰਝ ਪੂਰੀ ਕੀਤੀ ਇੱਛਾ (ਵੀਡੀਓ)

ਨਵੀਂ ਦਿੱਲੀ: ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਲਈ ਯੂ.ਏ.ਈ. ਪੁੱਜੀ ਮਹਿੰਦਰ ਸਿੰਘ ਧੋਨੀ ਦੀ ਟੀਮ ਚੇਨੱਈ ਸੁਪਰ ਕਿੰਗਜ਼ ਦੇ 2 ਖਿਡਾਰੀਆਂ ਸਮੇਤ 13 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਸ ਦੇ ਬਾਅਦ ਟੀਮ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਸੀ। ਹੁਣ ਸਭ ਕੁੱਝ ਠੀਕ ਹੋਣ 'ਤੇ ਚੇਨੱਈ ਟੀਮ ਨੇ ਅਭਿਆਸ ਸ਼ੁਰੂ ਕਰ ਦਿੱਤਾ ਹੈ, ਜਿਸ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਵਿਚ ਮਹਿੰਦਰ ਸਿੰਘ ਧੋਨੀ ਦੇ ਸ਼ਾਨਦਾਰ ਸ਼ਾਟਸ ਦੇਖਣ ਨੂੰ ਮਿਲੇ। ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਉਨ੍ਹਾਂ ਖਿਡਾਰੀਆਂ ਵਿਚ ਸ਼ਾਮਲ ਹਨ ਜੋ ਇਸ ਸਾਲ ਆਈ.ਪੀ.ਐੱਲ. ਦੌਰਾਨ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਨਹੀਂ ਗਏ ਹਨ। ਅਜਿਹੇ ਵਿਚ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਉਨ੍ਹਾਂ ਨੂੰ ਕਾਫ਼ੀ ਯਾਦ ਕਰ ਰਹੀ ਹੈ ਅਤੇ ਉਨ੍ਹਾਂ ਦੀ ਝਲਕ ਦੇਖਣ ਨੂੰ ਬੇਤਾਬ ਹੋ ਰਹੀ ਸੀ। ਉਨ੍ਹਾਂ ਦੀ ਇਹ ਇੱਛਾ ਟੀਮ ਦੇ ਮੈਨੇਜਰ ਨੇ ਪੂਰੀ ਕੀਤੀ।

ਇਹ ਵੀ ਪੜ੍ਹੋ: 4800 ਰੁਪਏ ਸਸਤਾ ਹੋਇਆ ਸੋਨਾ, ਖ਼ਰੀਦਣ ਦਾ ਹੈ ਚੰਗਾ ਮੌਕਾ

 

 
 
 
 
 
 
 
 
 
 
 
 
 
 
 

A post shared by MS Dhoni Fans Club (140K) (@dhoni.bhakt) on



ਦਰਅਸਲ ਐਤਵਾਰ ਨੂੰ ਸੀ.ਐੱਸ.ਕੇ. ਦੇ ਅਭਿਆਸ ਸੈਸ਼ਨ ਨੂੰ ਇੰਸਟਾਗ੍ਰਾਮ 'ਤੇ ਲਾਈਵ ਵਿਖਾਇਆ ਗਿਆ ਸੀ। ਇਸ ਦੌਰਾਨ ਸਾਕਸ਼ੀ ਧੋਨੀ  ਨੇ ਕੁਮੈਂਟ ਕਰਦੇ ਹੋਏ ਕਿਹਾ ਕਿ ਉਹ ਮਾਹੀ ਨੂੰ ਵੇਖਣਾ ਚਾਹੁੰਦੀ ਸੀ। ਉਨ੍ਹਾਂ ਨੇ ਕੁਮੇਂਟ ਕਰਦੇ ਹੋਏ ਟੀਮ ਦੇ ਮੈਨੇਜਰ ਰਸੇਲ ਰਾਧਾਕ੍ਰਿਸ਼ਣ ਨੂੰ ਕਿਹਾ, 'ਰਸ ਮੈਨੂੰ ਮਾਹੀ ਨੂੰ ਵੇਖਣਾ ਹੈ।' ਇਸ ਦੇ ਤੁਰੰਤ ਬਾਅਦ ਕੈਮਰਾ ਧੋਨੀ 'ਤੇ ਗਿਆ। ਸਾਕਸ਼ੀ ਧੋਨੀ ਨੂੰ ਵੇਖ ਕੇ ਕਾਫ਼ੀ ਖੁਸ਼ ਹੋ ਗਈ।  ਲਾਈਵ 'ਤੇ ਫਿਰ ਤੋਂ ਕੁਮੈਂਟ ਕਰਦੇ ਹੋਏ ਲਿਖਿਆ, 'ਧੰਨਵਾਦ ਰਸ, ਮੈਨੂੰ ਮਾਹੀ ਵਿੱਖ ਗਿਆ।' ਇਸ ਦੇ ਨਾਲ ਹੀ ਉਨ੍ਹਾਂ ਨੇ ਟੀਮ ਨੂੰ ਸੀਜ਼ਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।

ਇਹ ਵੀ ਪੜ੍ਹੋ:  ਕ੍ਰਿਕਟਰ ਸ਼ਮੀ ਦੀ ਪਤਨੀ ਹਸੀਨ ਜਹਾਂ ਨੂੰ ਮਿਲੀ ਜਬਰ-ਜ਼ਿਨਾਹ ਦੀ ਧਮਕੀ, ਹਾਈਕੋਰਟ ਤੋਂ ਮੰਗੀ ਸੁਰੱਖਿਆ


author

cherry

Content Editor

Related News