IPL 2020 : ਕੋਲਕਾਤਾ ਨਾਈਟ ਰਾਈਡਰਜ਼ ''ਤੇ ਮੁੰਬਈ ਇੰਡੀਅਨਜ਼ ਦਾ ਪੱਲਾ ਭਾਰੀ

Friday, Oct 16, 2020 - 11:02 AM (IST)

IPL 2020 : ਕੋਲਕਾਤਾ ਨਾਈਟ ਰਾਈਡਰਜ਼ ''ਤੇ ਮੁੰਬਈ ਇੰਡੀਅਨਜ਼ ਦਾ ਪੱਲਾ ਭਾਰੀ

ਅਬੁਧਾਬੀ (ਭਾਸ਼ਾ) : ਹਮਲਾਵਰ ਬੱਲੇਬਾਜ਼ਾਂ ਅਤੇ ਡੈਥ ਓਵਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਣ ਵਾਲੇ ਗੇਂਦਬਾਜ਼ਾਂ ਦੀ ਹਾਜ਼ਰੀ ਵਿਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਸ਼ੁੱਕਰਵਾਰ ਯਾਨੀ ਅੱਜ ਇੱਥੇ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਖ਼ਿਲਾਫ਼ ਹੋਣ ਵਾਲੇ ਮੈਚ ਵਿਚ ਜਿੱਤ ਦੇ ਪ੍ਰਬਲ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ। ਮੁੰਬਈ ਨੇ ਪਿਛਲੇ ਚਾਰ ਮੈਚਾਂ ਵਿਚ ਚੰਗਾ ਪ੍ਰਦਸ਼ਨ ਕੀਤਾ ਹੈ, ਜਦੋਂ ਕਿ ਕੇ.ਕੇ.ਆਰ. ਦੀਆਂ ਸਮੱਸਿਆਵਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਪਿਛਲੇ ਮੈਚ ਵਿਚ ਉਸ ਨੂੰ ਰਾਇਲ ਚੈਲੇਂਜ਼ਰਸ ਬੈਂਗਲੁਰੂ (ਆਰ.ਸੀ.ਬੀ.) ਤੋਂ 82 ਦੌੜਾਂ ਨਾਲ ਕਰਾਰੀ ਹਾਰ ਝੱਲਣੀ ਪਈ ਸੀ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ ਸਸਤਾ ਸੋਨਾ ਤਾਂ ਅੱਜ ਹੈ ਤੁਹਾਡੇ ਕੋਲ ਆਖ਼ਰੀ ਮੌਕਾ

ਮੁੰਬਈ ਇੰਡੀਅਨਜ਼ ਦੇ ਆਪਣੇ ਅੰਤਿਮ ਇਲੈਵਨ ਵਿਚ ਬਦਲਾਅ ਕਰਣ ਦੀ ਸੰਭਾਵਨਾ ਨਹੀਂ ਹੈ। ਕੇ.ਕੇ.ਆਰ. ਵੱਲੋਂ ਉਸ ਦੇ ਮੁੱਖ ਸਪਿਨਰ ਸੁਨੀਲ ਨਰਾਇਣ ਖੇਡ ਪਾਉਣਗੇ ਜਾਂ ਨਹੀਂ ਇਹ ਵੱਡਾ ਸਵਾਲ ਹੈ। ਵੈਸਟਇੰਡੀਜ਼ ਦੇ ਇਸ ਸਪਿਨਰ ਦੀ ਸ਼ੱਕੀ ਗੇਂਦਬਾਜ਼ੀ ਐਕਸ਼ਨ ਲਈ ਰਿਪੋਰਟ ਕੀਤੀ ਗਈ ਹੈ। ਉਹ ਆਰ.ਸੀ.ਬੀ. ਖਿਲਾਫ ਮੈਚ ਵਿਚ ਨਹੀਂ ਖੇਡ ਪਾਏ ਸਨ ਅਤੇ ਕੇ.ਕੇ.ਆਰ. ਉਨ੍ਹਾਂ ਦੇ ਮਾਮਲੇ ਵਿਚ ਜਲਦ ਤੋਂ ਜਲਦ ਹੱਲ ਚਾਹੁੰਦਾ ਹੈ।  ਜੇਕਰ ਨਰਾਇਣ ਫਿਰ ਤੋਂ ਬਾਹਰ ਰਹਿੰਦੇ ਹਨ ਤਾਂ ਮੁੰਬਈ ਦੀ ਸੰਭਾਵਨਾ ਵੱਧ ਜਾਵੇਗੀ।  ਮੈਚ ਸ਼ੇਖ ਜਾਇਦ ਸਟੇਡੀਅਮ ਵਿਚ ਹੋਵੇਗਾ। ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਸੀਜ਼ਨ ਵਿਚ ਆਪਣੇ ਦੋਵੇਂ ਅਰਧ ਸੈਂਕੜੇ ਇਸ ਮੈਦਾਨ 'ਤੇ ਲਗਾਏ ਹਨ। ਉਨ੍ਹਾਂ ਨੂੰ ਉਂਝ ਵੀ ਕੇ.ਕੇ.ਆਰ. ਖ਼ਿਲਾਫ਼ ਖੇਡਣਾ ਪਸੰਦ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲੇ ਮੈਚ ਵਿਚ ਰੋਹਿਤ ਨੇ 80 ਦੌੜਾਂ ਬਣਾ ਕੇ ਆਪਣੀ ਟੀਮ ਦੀ 49 ਦੌੜਾਂ ਨਾਲ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਸੀ। ਰੋਹਿਤ (216 ਦੌੜਾਂ) ਦੇ ਇਲਾਵਾ ਮੁੰਬਈ ਦੇ ਸਿਖ਼ਰ ਕ੍ਰਮ ਦੇ ਹੋਰ ਬੱਲੇਬਾਜ਼ ਵੀ ਚੰਗੀ ਫ਼ਾਰਮ ਵਿਚ ਹਨ।

ਕਵਿੰਟਨ ਡਿਕਾਕ (191 ਦੌੜਾਂ) ਅਤੇ ਸੂਰਿਆ ਕੁਮਾਰ ਯਾਦਵ (223 ਦੌੜਾਂ) ਆਪਣਾ ਚੰਗਾ ਪ੍ਰਦਰਸ਼ਨ ਜ਼ਾਰੀ ਰੱਖਣ ਦੀ ਕੋਸ਼ਿਸ਼ ਕਰਣਗੇ। ਇਸ਼ਾਨ ਕਿਸ਼ਨ (186 ਦੌੜਾਂ) ਨੇ ਆਰ.ਸੀ.ਬੀ. ਖ਼ਿਲਾਫ਼ 99 ਦੌੜਾਂ ਦੀ ਪਾਰੀ ਖੇਡੀ ਸੀ ਪਰ ਉਨ੍ਹਾਂ ਨੂੰ ਆਪਣੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਬਦਲਣ ਦੀ ਜ਼ਰੂਰਤ ਹੈ। ਹਾਰਦਿਕ ਪੰਡਯਾ ਅਤੇ ਕੀਰੋਨ ਪੋਲਾਰਡ ਦੇ ਇਲਾਵਾ ਕਰੁਣਾਲ ਪੰਡਯਾ ਨੇ ਵੀ ਤਾਬੜ-ਤੋੜ ਦੌੜਾਂ ਬਣਾਉਣ ਦੀ ਆਪਣੀ ਸਮਰਥਾ ਦਾ ਚੰਗਾ ਪ੍ਰਦਰਸ਼ਨ ਪੇਸ਼ ਕੀਤਾ ਹੈ। ਅਜਿਹੇ ਵਿਚ ਨਰਾਇਣ ਦੀ ਗੈਰ-ਮੌਜੂਦਗੀ ਵਾਲੇ ਕੇ.ਕੇ.ਆਰ. ਦੇ ਹਮਲੇ 'ਤੇ ਉਹ ਹਾਵੀ ਹੋ ਸਕਦੇ ਹਨ।

ਇਹ ਵੀ ਪੜ੍ਹੋ: ਸ਼ਰਮਨਾਕ: ਗਰਭਵਤੀ ਬੀਬੀ ਦਾ ਕਤਲ ਕਰਕੇ ਕੁੱਖ਼ 'ਚੋਂ ਬਾਹਰ ਕੱਢਿਆ ਭਰੂਣ

ਗੇਂਦਬਾਜੀ ਵਿਭਾਗ ਵਿਚ ਵੀ ਮੁੰਬਈ ਦੀ ਟੀਮ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਟਰੇਂਟ ਬੋਲਟ ਅਤੇ ਜਸਪ੍ਰੀਤ ਬੁਮਰਾਹ ਉਨ੍ਹਾਂ ਨੂੰ ਸ਼ੁਰੂ ਵਿਚ ਹੀ ਵਿਕਟ ਦਿਵਾ ਰਹੇ ਹਨ, ਜਦੋਂ ਕਿ ਆਸਟਰੇਲੀਆ ਦੇ ਜੇਮਸ ਪੈਟਿਨਸਨ ਉਨ੍ਹਾਂ ਦਾ ਚੰਗਾ ਸਾਥ ਦੇ ਰਹੇ ਹਨ। ਸਪਿਨਰ ਰਾਹੁਲ ਚਾਹਰ ਅਤੇ ਕਰੁਣਾਲ ਕੇ.ਕੇ.ਆਰ. ਦੇ ਬੱਲੇਬਾਜ਼ਾਂ 'ਤੇ ਅੰਕੁਸ਼ ਲਗਾਉਣ ਦੀ ਕੋਸ਼ਿਸ਼ ਕਰਣਗੇ। ਕੇ.ਕੇ.ਆਰ. ਦੀ ਸਭ ਤੋਂ ਵੱਡੀ ਪਰੇਸ਼ਾਨੀ ਉਸ ਦੇ ਬੱਲੇਬਾਜ਼ਾਂ ਦਾ ਲਗਾਤਾਰ ਇਕ ਵਰਗਾ ਪ੍ਰਦਰਸ਼ਨ ਨਹੀਂ ਕਰ ਪਾਉਣਾ ਹੈ। ਆਂਦਰੇ ਰਸੇਲ ਦੀ ਖ਼ਰਾਬ ਫ਼ਾਰਮ ਉਸ ਦੇ ਲਈ ਚਿੰਤਾ ਦਾ ਵਿਸ਼ਾ ਹੈ। ਰਸੇਲ ਨੇ ਹੁਣ ਤੱਕ 7 ਮੈਚਾਂ ਵਿਚ ਸਿਰਫ਼ 71 ਦੌੜਾਂ ਬਣਾਈਆਂ ਹਨ। ਕੋਲਕਾਤਾ ਕੋਲ ਵੀ ਕਈ ਅਜਿਹੇ ਬੱਲੇਬਾਜ਼ ਹਨ ਜੋ ਕਿਸੇ ਵੀ ਹਮਲੇ ਦੀਆਂ ਧੱਜੀਆਂ ਉੱਡਾ ਸੱਕਦੇ ਹਨ। ਇਨ੍ਹਾਂ ਵਿਚ ਨੌਜਵਾਨ ਸ਼ੁਭਮਨ ਗਿਲ, ਇੰਗਲੈਂਡ  ਦੇ ਵਿਸ਼ਵ ਕੱਪ ਜੇਤੂ ਕਪਤਾਨ ਇਯੋਨ ਮੋਰਗਨ, ਨਿਤਿਸ਼ ਰਾਣਾ ਅਤੇ ਕਪਤਾਨ ਦਿਨੇਸ਼ ਕਾਰਤਿਕ ਪ੍ਰਮੁੱਖ ਹੈ ਪਰ ਕੁੱਝ ਮੈਚਾਂ ਨੂੰ ਛੱਡ ਕੇ ਉਹ ਲਗਾਤਾਰ ਲੰਮੀਆਂ ਪਾਰੀਆਂ ਨਹੀਂ ਖੇਡ ਸਕੇ।

ਕੇ.ਕੇ.ਆਰ. ਦੇ ਗੇਂਦਬਾਜ਼ਾਂ ਨੇ ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰਕਿੰਗਜ਼ ਖ਼ਿਲਾਫ਼ ਕਰੀਬੀ ਅੰਤਰ ਨਾਲ ਜਿੱਤ ਵਿਚ ਚੰਗੀ ਭੂਮਿਕਾ ਨਿਭਾਈ ਸੀ ਪਰ ਆਰ.ਸੀ.ਬੀ. ਖ਼ਿਲਾਫ਼ ਉਹ ਪ੍ਰਭਾਵ ਨਹੀਂ ਛੱਡ ਸਕੇ। ਇਸ ਮੈਚ ਵਿਚ ਪੈਟ ਕਮਿੰਸ ਨੇ 38 ਅਤੇ ਪ੍ਰਸਿੱਧ ਕ੍ਰਿਸ਼ਣਾ ਨੇ 42 ਦੌੜਾਂ ਲੁਟਾਈਆਂ। ਉਹ ਹੁਣ ਪਿਛਲੇ ਪ੍ਰਦਰਸ਼ਨ ਨੂੰ ਭੁਲਾ ਕੇ ਫ਼ਾਰਮ ਵਿਚ ਪਰਤਣਾ ਚਾਹੁੰਣਗੇ। ਇਹੀ ਨਹੀਂ ਕੇ.ਕੇ.ਆਰ. ਕੁਲਦੀਪ ਯਾਦਵ ਨੂੰ ਤੀਜੇ ਤੇਜ਼ ਗੇਂਦਬਾਜ਼ ਦੇ ਸਥਾਨ 'ਤੇ ਫਿਰ ਤੋਂ ਮੌਕਾ ਦੇ ਸਕਦੇ ਹਨ। ਉਨ੍ਹਾਂ ਨੂੰ ਪਿਛਲੇ ਤਿੰਨ ਮੈਚਾਂ ਵਿਚ ਨਹੀਂ ਉਤਾਰਿਆ ਗਿਆ ਸੀ। ਉਹ ਰਹੱਸਮਈ ਸਪਿਨਰ ਵਰੁਣ ਚੱਕਰਵਰਤੀ ਦੇ ਨਾਲ ਲਾਭਦਾਇਕ ਸਾਬਤ ਹੋ ਸਕਦੇ ਹਨ।


author

cherry

Content Editor

Related News