IPL 2020 : KKR ਦੇ ਮੈਂਟੋਰ ਡੈਵਿਡ ਹਸੀ ਦਾ ਵੱਡਾ ਬਿਆਨ, ਆਪਣੀ ਖ਼ਰਾਬ ਸਥਿਤੀ ਲਈ ਅਸੀਂ ਖ਼ੁਦ ਜ਼ਿੰਮੇਦਾਰ ਹਾਂ

Friday, Oct 30, 2020 - 04:31 PM (IST)

ਦੁਬਈ (ਭਾਸ਼ਾ) : ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਲਈ ਚੇਨਈ ਸੁਪਰ ਕਿੰਗਜ਼ ਦੇ ਹੱਥੋਂ ਹਾਰ ਦੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਪਲੇਅ-ਆਫ ਦੀ ਦੋੜ ਮੁਸ਼ਕਲ ਹੋ ਗਈ ਹੈ ਅਤੇ ਉਸ ਦੇ ਮੈਂਟੋਰ ਡੈਵਿਡ ਹਸੀ ਇਸ ਤੋਂ ਖੁਸ਼ ਨਹੀਂ ਹਨ। ਕੇ.ਕੇ.ਆਰ. ਦੇ ਗੇਂਦਬਾਜ਼ 172 ਦੌੜਾਂ ਦੇ ਸਕੋਰ ਦਾ ਬਚਾਅ ਕਰਣ ਵਿਚ ਅਸਫ਼ਲ ਰਹੇ।

ਚੇਨਈ ਨੇ ਵੀਰਵਾਰ ਨੂੰ ਖੇਡਿਆ ਗਿਆ ਇਹ ਮੈਚ 6 ਵਿਕਟਾਂ ਨਾਲ ਜਿੱਤਿਆ। ਇਸ ਨਤੀਜੇ ਦਾ ਮਤਲੱਬ ਹੈ ਕਿ ਕੇ.ਕੇ.ਆਰ. 12 ਅੰਕਾਂ ਨਾਲ 5ਵੇਂ ਸਥਾਨ 'ਤੇ ਹੀ ਬਣਿਆ ਹੋਇਆ ਹੈ। ਹੁਣ ਉਸ ਨੂੰ ਲੀਗ ਵਿਚ ਆਪਣਾ ਆਖਰੀ ਮੈਚ ਜਿੱਤਣ ਦੇ ਨਾਲ-ਨਾਲ ਬਾਕੀ ਮੈਚਾਂ ਵਿਚ ਵੀ ਅਨੁਕੂਲ ਨਤੀਜੇ ਦੀ ਜ਼ਰੂਰਤ ਹੋਏਗੀ।

ਹਸੀ ਨੇ ਮੈਚ ਦੇ ਬਾਅਦ ਪੱਤਰਕਾਰ ਸੰਮੇਲਨ ਵਿਚ ਕਿਹਾ, 'ਆਪਣੀ ਇਸ ਸਥਿਤੀ ਲਈ ਅਸੀਂ ਖ਼ੁਦ ਜ਼ਿੰਮੇਦਾਰ ਹਾਂ। ਅਸੀਂ ਮੈਚ ਗਵਾਏ ਪਰ ਹੁਣ ਵੀ ਮੁਕਾਬਲੇ ਵਿਚ ਸਾਡੀਆਂ ਉਮੀਦਾਂ ਬਣੀਆਂ ਹੋਈਆਂ ਹਨ।' ਉਨ੍ਹਾਂ ਕਿਹਾ, 'ਸਾਨੂੰ ਫਿਰ ਤੋਂ ਖ਼ੁਦ ਨੂੰ ਤਿਆਰ ਕਰਕੇ ਸੁਤੰਤਰ ਰੂਪ ਵਿਚ ਵਿਚ ਕ੍ਰਿਕਟ ਖੇਲਣਾ ਚਾਹੀਦਾ ਹੈ। ਕੋਈ ਨਹੀਂ ਜਾਣਦਾ ਕਿ ਕੀ ਹੋਵੇਗਾ । ਨਤੀਜੇ ਸਾਡੇ ਅਨੁਕੂਲ ਜਾ ਸਕਦੇ ਹਾਂ ਅਤੇ ਅਸੀਂ ਪਲੇਅ-ਆਫ ਵਿਚ ਪਹੁੰਚ ਸਕਦੇ ਹਾਂ।'

ਹਸੀ ਨੇ ਕਿਹਾ ਕਿ ਚੇਨਈ ਸੁਪਰ ਕਿੰਗਸ ਨੇ ਚੰਗੀ ਖੇਡ ਵਿਖਾਈ ਅਤੇ ਉਨ੍ਹਾਂ ਨੇ ਅੰਬਾਤੀ ਰਾਇਡੂ ਅਤੇ ਰੁਤੂਰਾਜ ਗਾਇਕਵਾੜ ਦੀ ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜੀ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, 'ਹਰ ਇਕ ਹਾਰ ਮੁਸ਼ਕਲ ਹੁੰਦੀ ਹੈ ਪਰ ਚੇਨਈ ਨੂੰ ਪੂਰਾ ਸਿਹਰਾ ਜਾਂਦਾ ਹੈ। ਉਹ ਜਿੱਤ ਦੇ ਹੱਕਦਾਰ ਸਨ। ਉਨ੍ਹਾਂ ਨੇ ਚੰਗੀ ਗੇਂਦਬਾਜ਼ੀ ਅਤੇ ਫੀਲਡਿੰਗ ਕੀਤੀ ਅਤੇ ਫਿਰ ਟੀਚਾ ਹਾਸਲ ਕੀਤਾ।' ਹਸੀ ਨੇ ਕਿਹਾ, 'ਮੇਰਾ ਮੰਨਣਾ ਹੈ ਕਿ 175 ਚੰਗਾ ਸਕੋਰ ਸੀ। ਚੇਨਈ ਨੂੰ ਪੂਰਾ ਸਿਹਰਾ ਜਾਂਦਾ ਹੈ। ਰਾਇਡੂ ਅਤੇ ਮਹਾਰਾਸ਼ਟਰ ਦੇ ਨੌਜਵਾਨ ਬੱਲੇਬਾਜ (ਗਾਇਕਵਾੜ) ਦੇ ਵਿਚਾਲੇ ਦੂਜੀ ਵਿਕਟ ਦੀ ਸਾਂਝੇਦਾਰੀ ਨੇ ਉਨ੍ਹਾਂ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ।'


cherry

Content Editor

Related News