IPL 2020 : ਅੱਜ ਪੰਜਾਬ ਦਾ ਚੇਨਈ ਅਤੇ ਕੋਲਕਾਤਾ ਦਾ ਰਾਜਸਥਾਨ ਨਾਲ ਹੋਵੇਗਾ ਕਰੋ ਜਾਂ ਮਰੋ ਦਾ ਮੁਕਾਬਲਾ

11/01/2020 11:07:04 AM

ਆਬੂਧਾਬੀ/ਦੁਬਈ : ਕਿੰਗਜ਼ ਇਲੈਵਨ ਪੰਜਾਬ ਨੂੰ ਆਪਣੇ ਪਿਛਲੇ ਮੁਕਾਬਲੇ ਵਿਚ ਰਾਜਸਥਾਨ ਰਾਇਲਜ਼ ਹੱਥੋਂ ਹਾਰ ਜਾਣ ਤੋਂ ਬਾਅਦ ਅੱਜ ਦੁਪਹਿਰ ਨੂੰ ਚੇਨਈ ਸੁਪਰ ਕਿੰਗਜ਼ ਵਿਰੁੱਧ ਹੋਣ ਵਾਲੇ ਆਈ.ਪੀ.ਐਲ. ਮੈਚ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ ਨਹੀਂ ਤਾਂ ਉਸ ਦਾ ਸਫ਼ਰ ਖ਼ਤਮ ਹੋ ਜਾਵੇਗਾ। ਚੇਨਈ ਦੀ ਟੀਮ ਪਲੇਅ-ਆਫ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਹੈ ਅਤੇ ਉਹ ਸਿਰਫ਼ ਪੰਜਾਬ ਦੀ ਖੇਡ ਖ਼ਰਾਬ ਕਰ ਸਕਦੀ ਹੈ। ਪਲੇਅ-ਆਫ ਦੀ ਦੌੜ ਵਿਚੋਂ ਬਾਹਰ ਹੋ ਜਾਣ ਤੋਂ ਬਾਅਦ ਚੇਨਈ ਨੇ ਅਗਲੇ 2 ਮੈਚਾਂ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਨੂੰ 8 ਵਿਕਟਾਂ ਨਾਲ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਚੇਨਈ ਦੀਆਂ ਨਜ਼ਰਾਂ ਆਪਣੇ ਆਖ਼ਰੀ ਲੀਗ ਮੈਚ ਵਿਚ ਜਿੱਤ ਹਾਸਲ ਕਰਕੇ ਟੂਰਨਾਮੈਂਟ ਤੋਂ ਸਨਮਾਨਜਨਕ ਵਿਦਾਈ ਲੈਣ 'ਤੇ ਲੱਗੀਆਂ ਹੋਈਆਂ ਹਨ। ਚੇਨਈ ਦੀ ਇਹ ਪ੍ਰਤੀਬੱਧਤਾ ਪੰਜਾਬ ਦੀਆਂ ਉਮੀਦਾਂ 'ਤੇ ਭਾਰੀ ਪੈ ਸਕਦੀ ਹੈ। ਪੰਜਾਬ ਦੇ 13 ਮੈਚਾਂ ਵਿਚੋਂ 12 ਅੰਕ ਹਨ ਅਤੇ ਉਸ ਨੂੰ ਪਲੇਅ-ਆਫ ਵਿਚ ਉਮੀਦਾਂ ਲਈ ਆਪਣੀ ਅੰਕ ਸੰਖਿਆ ਨੂੰ 14 ਪਹੁੰਚਾਉਣ ਦੀ ਲੋਣ ਹੈ ਤਾਂ ਕਿ ਆਖ਼ਰੀ ਸਮੀਕਰਣ ਵਿਚ ਉਹ ਨੈਟ ਰਨ ਰੇਟ ਦੇ ਆਧਾਰ 'ਤੇ ਪਲੇਅ-ਆਫ ਵਿਚ ਜਾ ਸਕੇ। ਪੰਜਾਬ ਅਜੇ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਹੈ ਪਰ ਉਸ ਦਾ ਜਿੱਤ ਦੇ ਬਿਨਾਂ ਕੰਮ ਨਹੀਂ ਬਣੇਗਾ।

ਇਹ ਵੀ ਪੜ੍ਹੋ: ਇਕ ਸਾਲ ਦੀ ਗੱਲਬਾਤ ਮਗਰੋਂ ਪੱਕੀ ਹੋਈ ਡੀਲ, ਮੁਕੇਸ਼ ਅੰਬਾਨੀ ਨੂੰ ਮਿਲੇਗਾ 1 ਅਰਬ ਡਾਲਰ ਦਾ ਚੈੱਕ

ਉਥੇ ਹੀ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਅੱਜ ਸ਼ਾਮ ਨੂੰ ਹੋਣ ਵਾਲਾ ਆਈ.ਪੀ.ਐਲ. ਮੈਚ ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਦਾ ਮੁਕਾਬਲਾ ਹੋਵੇਗਾ। ਰਾਜਸਥਾਨ 13 ਮੈਚਾਂ ਵਿਚ 6 ਜਿੱਤਾਂ, 7 ਹਾਰਾਂ ਅਤੇ 12 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ, ਜਦੋਂ ਕਿ ਕੋਲਕਾਤਾ 13 ਮੈਚਾਂ ਵਿਚ 6 ਜਿੱਤਾਂ, 7 ਹਾਰ ਅਤੇ 12 ਅੰਕਾਂ ਨਾਲ 6ਵੇਂ ਸਥਾਨ 'ਤੇ ਹੈ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਕਰੋ ਜਾਂ ਮਰੋ ਦਾ ਮੁਕਾਬਲਾ ਹੈ। ਇਸ ਮੁਕਾਬਲੇ ਨੂੰ ਜਿੱਤਣ ਵਾਲੀ ਟੀਮ ਦੀ 14 ਅੰਕਾਂ ਦੇ ਨਾਲ ਉਮੀਦਾਂ ਬਣੀਆਂ ਰਹਿਣਗੀਆਂ, ਜਦੋਂ ਕਿ ਹਾਰਨ ਵਾਲੀ ਟੀਮ ਪਲੇਅ-ਆਫ ਦੀ ਦੋੜ ਤੋਂ ਬਾਹਰ ਹੋ ਜਾਵੇਗੀ। 14 ਅੰਕਾਂ 'ਤੇ ਪੁੱਜਣ ਦੇ ਬਾਅਦ ਵੀ ਟੀਮ ਆਪਣਾ ਪਲੇਅ-ਆਫ ਯਕੀਨੀ ਨਹੀਂ ਸੱਮਝ ਸਕਦੀ ਹੈ ਕਿਉਂਕਿ ਉਸ ਨੂੰ ਦੂਜੀਆਂ ਟੀਮਾਂ ਦੇ ਨਤੀਜੇ ਅਤੇ ਨੈਟ ਰਨ ਰੇਟ ਨੂੰ ਵੀ ਵੇਖਣਾ ਹੋਵੇਗਾ। ਇਸ ਲਈ ਇਸ ਮੁਕਾਬਲੇ ਵਿਚ ਕੋਲਕਾਤਾ ਅਤੇ ਰਾਜਸਥਾਨ ਨੂੰ ਜਿੱਤ ਦੇ ਨਾਲ-ਨਾਲ ਆਪਣੇ ਨੈਟ ਰਣ ਰੇਟ ਨੂੰ ਸੁਧਾਰਣ 'ਤੇ ਵੀ ਧਿਆਨ ਲਗਾਉਣਾ ਹੋਵੇਗਾ, ਕਿਉਂਕਿ ਆਖਰੀ ਸਮੀਕਰਣ ਵਿਚ ਨੈਟ ਰਣ ਰੇਟ ਨਿਰਣਾਇਕ ਰਹੇਗਾ।


cherry

Content Editor

Related News