IPL 2020: ਦਿੱਲੀ ਤੇ ਬੈਂਗਲੁਰੂ ਲਈ ਅੱਜ ਕਰੋ ਜਾਂ ਮਰੋ ਦੀ ਸਥਿਤੀ, ਹਾਰਨ ਵਾਲੀ ਟੀਮ ਹੋ ਸਕਦੀ ਹੈ ਬਾਹਰ
Monday, Nov 02, 2020 - 01:24 PM (IST)
ਸਪੋਰਟਸ ਡੈਸਕ : ਦਿੱਲੀ ਕੈਪੀਟਲਸ ਅਤੇ ਰਾਇਲ ਚੈਲੰਜਰਸ ਬੈਂਗਲੁਰੂ ਦੇ ਵਿਚਕਾਰ ਆਈ.ਪੀ.ਐੱਲ.2020 ਦਾ 55ਵਾਂ ਮੈਚ ਅੱਜ ਸ਼ਾਮ 7.30 ਵਜੇ ਆਬੂਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ 'ਚ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਟੀਮਾਂ ਦੇ ਲਈ ਬੇਹੱਦ ਮੁੱਖ ਹੋਵੇਗਾ ਕਿਉਂਕਿ ਜਿੱਤਣ ਵਾਲੀ ਟੀਮ ਪਲੇਅ-ਆਫ ਦੇ ਲਈ ਕੁਆਲੀਫਾਈ ਕਰ ਜਾਵੇਗੀ ਜਦੋਂਕਿ ਹਾਰਨ ਵਾਲੀ ਦੇ ਉੱਪਰ ਪਲੇਅ-ਆਫ ਤੋਂ ਬਾਹਰ ਹੋਣ ਦਾ ਖਤਰਾ ਬਣ ਜਾਵੇਗਾ।
ਹੈਂਡ ਟੂ ਹੈਂਡ
ਕੈਪੀਟਲਸ ਅਤੇ ਰਾਇਲ ਚੈਲੰਜਰਸ ਦੇ ਵਿਚਕਾਰ ਹੁਣ ਤੱਕ 24 ਆਈ.ਪੀ.ਐੱਲ. ਮੈਚ ਖੇਡੇ ਗਏ ਹਨ। ਜਿਨ੍ਹਾਂ 'ਚੋਂ 9 ਵਾਰ ਦਿੱਲੀ ਅਤੇ 14 ਵਾਰ ਬੈਂਗਲੁਰੂ ਨੇ ਜਿੱਤ ਦਰਜ ਕੀਤੀ ਹੈ। ਉੱਧਰ ਇਕ ਮੈਚ ਤਾਂ ਬਾਰਿਸ਼ ਦੀ ਭੇਂਟ ਚੜ੍ਹ ਗਿਆ ਸੀ।
ਪਿਛਲਾ ਆਈ.ਪੀ.ਐੱਲ. ਮੈਚ (ਦਿੱਲੀ ਬਨਾਮ ਬੈਂਗਲੁਰੂ)
ਇਹ ਵੀ ਪੜੋ:ਨਾਸ਼ਤੇ 'ਚ ਖਾਓ ਕੱਚਾ ਪਨੀਰ, ਮਜ਼ਬੂਤ ਹੱਡੀਆਂ ਦੇ ਨਾਲ ਭਾਰ ਵੀ ਰਹੇਗਾ ਕੰਟਰੋਲ
ਇਨ੍ਹਾਂ ਟੀਮਾਂ ਦੇ ਵਿਚਕਾਰ ਖੇਡਿਆ ਗਿਆ ਪਿਛਲਾ ਮੈਚ ਵੀ ਆਬੂਧਾਬੀ 'ਚ ਹੋਇਆ ਸੀ ਅਤੇ ਇਸ ਦੌਰਾਨ ਦਿੱਲੀ ਨੇ 59 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਕੈਪੀਟਲਸ ਨੇ ਪਹਿਲੇ ਬੱਲੇਬਾਜ਼ੀ ਕਰਦੇ ਹੋਏ 4 ਵਿਕਟ ਦੇ ਨੁਕਸਾਨ 'ਤੇ 196 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਮੈਦਾਨ 'ਚ ਉਤਰੀ ਆਰ.ਸੀ.ਬੀ. 9 ਵਿਕਟਾਂ ਗੁਆ ਕੇ 137 ਦੌੜਾਂ ਹੀ ਬਣਾ ਪਾਈ ਸੀ।
ਪਿਛਲੇ ਪੰਜ ਮੈਚ
ਇਕ ਸਮੇਂ ਸ਼ਾਨਦਾਰ ਫਾਰਮ 'ਚ ਚੱਲ ਰਹੀ ਦਿੱਲੀ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਪਿਛਲੇ ਪੰਜ 'ਚੋਂ ਇਕ ਹੀ ਮੈਚ ਜਿੱਤ ਪਾਈ ਹੈ। ਉੱਧਰ ਆਰ.ਸੀ.ਬੀ. ਦੀ ਗੱਲ ਕਰੀਏ ਤਾਂ ਉਸ ਦੀ ਵੀ ਸਥਿਤੀ ਕੁੱਝ ਚੰਗੀ ਨਹੀਂ ਹੈ। ਆਰ.ਸੀ.ਬੀ. ਨੇ ਵੀ ਪੰਜ 'ਚੋਂ 2 ਹੀ ਮੈਚ ਜਿੱਤੇ ਹਨ।
ਇਹ ਵੀ ਪੜੋ:ਖਿਚੜੀ ਖਾਣ ਦੇ ਸ਼ੌਕੀਨ ਹੁੰਦੇ ਹਨ ਭਾਰਤੀ, ਜਾਣੋ ਇਸ ਦੇ ਗੁਣਕਾਰੀ ਫ਼ਾਇਦਿਆਂ ਦੇ ਬਾਰੇ
ਮਾਰਕ ਸ਼ੀਟ 'ਚ ਵਰਤਮਾਨ ਸਥਿਤੀ
ਆਰ.ਸੀ.ਬੀ. ਇਸ ਸਮੇਂ 13 'ਚੋਂ 17 ਮੈਚ ਜਿੱਤ ਕੇ 14 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹੈ।
ਦਿੱਲੀ ਨੇ ਵੀ 13 'ਚੋਂ 7 ਮੈਚ ਜਿੱਤੇ ਹਨ ਅਤੇ ਉਸ ਦੇ ਵੀ 14 ਅੰਕ ਹਨ ਪਰ ਨੈੱਟ ਦੌੜ ਰੇਟ ਦੇ ਕਾਰਨ ਉਹ ਤੀਜੇ ਸਥਾਨ 'ਤੇ ਹੈ।
ਟਾਪ ਖਿਡਾਰੀ
ਬੱਲੇਬਾਜ਼
ਸ਼ਿਖਰ ਧਵਨ(ਡੀ.ਸੀ.)-471 ਦੌੜਾਂ
ਵਿਰਾਟ ਕੋਹਲੀ (ਆਰ.ਸੀ.ਬੀ.-431 ਦੌੜਾਂ
ਦੇਵਦੱਤ ਪਡਿਕੱਲ (ਆਰ.ਸੀ.ਬੀ.)-422 ਦੌੜਾਂ
ਸ਼ੇਅਰਸ ਅਈਅਰ (ਡੀ.ਸੀ.)-414 ਦੌੜਾਂ
ਏਬੀ ਡਿਵਿਲੀਅਰਸ (ਆਰ.ਸੀ.ਬੀ.)-363 ਦੌੜਾਂ
ਰਿਸ਼ਭ ਪੰਤ (ਡੀ.ਸੀ.)-247 ਦੌੜਾਂ
ਗੇਂਦਬਾਜ਼
ਕਗਿਸੋ ਰਬਾਡਾ (ਡੀ.ਸੀ.)-23 ਵਿਕਟਾਂ
ਯੁਜਵਿੰਦਰ ਚਹਿਲ (ਆਰ.ਸੀ.ਬੀ.)-20 ਵਿਕਟਾਂ
ਐਨਰਿਚ ਨਾਰਟਜੇ (ਡੀ.ਸੀ.)-16 ਵਿਕਟਾਂ
ਕ੍ਰਿਸ ਮਾਰਿਸ (ਆਰ.ਸੀ.ਬੀ.)-11 ਵਿਕਟਾਂ
ਆਰ ਅਸ਼ਵਿਨ (ਡੀ.ਸੀ.)-9 ਵਿਕਟਾਂ
ਮੁਹੰਮਦ ਸਿਰਾਜ (ਆਰ.ਸੀ.ਬੀ.)-8 ਵਿਕਟਾਂ