IPL 2020 : ਧੋਨੀ ਜਿੱਤ ਤੋਂ ਬਾਅਦ ਬੋਲੇ- ਸਾਨੂੰ ਕਿਵੇਂ ਮਿਲੀ ਕਾਮਯਾਬੀ

Monday, Oct 05, 2020 - 12:18 AM (IST)

IPL 2020 : ਧੋਨੀ ਜਿੱਤ ਤੋਂ ਬਾਅਦ ਬੋਲੇ- ਸਾਨੂੰ ਕਿਵੇਂ ਮਿਲੀ ਕਾਮਯਾਬੀ

ਦੁਬਈ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਖਰਕਾਰ ਸੈਸ਼ਨ ਦਾ ਦੂਜਾ ਮੈਚ ਜਿੱਤਣ ਤੋਂ ਬਾਅਦ ਸੁੱਖ ਦਾ ਸਾਹ ਲਿਆ। ਚੇਨਈ ਲਈ ਸਭ ਤੋਂ ਵੱਡੀ ਖੁਸ਼ੀ ਓਪਨਰ ਬੱਲੇਬਾਜ਼ਾਂ ਵਲੋਂ ਬਣਾਈਆਂ ਗਈਆਂ ਦੌੜਾਂ ਸੀ। ਦੋਵੇਂ ਬੱਲੇਬਾਜ਼ਾਂ ਨੇ 181 ਦੌੜਾਂ ਦੀ ਸਾਂਝੇਦਾਰੀ ਕਰ ਚੇਨਈ ਨੂੰ ਮੈਚ ਜਿੱਤਾ ਦਿੱਤਾ। ਮੈਚ ਜਿੱਤਣ ਤੋਂ ਬਾਅਦ ਧੋਨੀ ਨੇ ਦੱਸਿਆ ਕਿ ਕਿਵੇਂ ਆਖਰ ਉਸ ਦੀ ਟੀਮ ਪ੍ਰਦਰਸ਼ਨ ਸੁਧਾਰਨ 'ਚ ਕਾਮਯਾਬ ਰਹੀ। ਧੋਨੀ ਨੇ ਕਿਹਾ-ਅਸੀਂ ਸਿਰਫ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਸਹੀ ਕੀਤਾ ਹੈ। ਸਾਨੂੰ ਪ੍ਰਕਿਰਿਆ 'ਚ ਪੂਰਾ ਵਿਸ਼ਵਾਸ ਸੀ। ਅਸੀਂ ਅੱਜ ਦੀ ਤਰ੍ਹਾਂ ਸ਼ੁਰੂਆਤ ਦੇ ਲਈ ਦੇਖ ਰਹੇ ਸੀ।

PunjabKesari
ਧੋਨੀ ਨੇ ਵਾਟਸਨ ਦੀ ਪਾਰੀ 'ਤੇ ਕਿਹਾ - ਉਹ ਅੱਜ ਨੈੱਟਸ 'ਚ ਵਧੀਆ ਦਿਖ ਰਹੇ ਸਨ ਪਰ ਜੋ ਤੁਸੀਂ ਚਾਹੁੰਦੇ ਹੋ ਉਸਨੂੰ ਦੁਹਰਾਉਣਾ ਹੁੰਦਾ ਹੈ। ਉਹ ਕੁਝ ਸਮੇਂ ਤੋਂ ਚੱਲ ਨਹੀਂ ਰਹੇ ਸਨ। ਫਾਫ ਸਾਡੇ ਲਈ ਹਮੇਸ਼ਾਂ ਵਧੀਆ ਰਿਹਾ ਹੈ। ਉਹ ਇਕ ਦੂਜੇ ਦੀ ਸ਼ਲਾਘਾ ਵੀ ਕਰਦੇ ਹਨ।

PunjabKesari
ਕੋਚ ਫਲੇਮਿੰਗ ਦੇ ਨਾਲ ਸਬੰਧ 'ਤੇ ਧੋਨੀ ਨੇ ਕਿਹਾ- ਇਸ ਵਿਅਕਤੀ ਨੂੰ ਉਨੀ ਪਹਿਚਾਣ ਨਹੀਂ ਮਿਲੀ ਹੈ ਜਿੰਨੀ ਉਸ ਨੂੰ ਮਿਲਣੀ ਚਾਹੀਦੀ ਸੀ। ਸਾਡੇ ਵਿਚਕਾਰ ਚੰਗੀ ਗੱਲ ਇਹ ਹੈ ਕਿ ਅਸੀਂ ਆਪਣੇ ਵਿਚ ਦੀ ਹਰ ਗੱਲ ਨੂੰ ਤੈਅ ਕਰਦੇ ਹਾਂ। ਅਜਿਹਾ ਨਹੀਂ ਹੈ ਕਿ ਸਾਡੀ ਚੋਣ 'ਤੇ ਬਹਿਸ ਨਹੀਂ ਹੁੰਦੀ ਹੈ ਪਰ ਇਹ ਸਾਡੇ ਵਿਚਕਾਰ ਰਹਿੰਦੀ ਹੈ।


author

Gurdeep Singh

Content Editor

Related News