IPL 2019 : ਸ਼ਿਖਰ ਧਵਨ ਨੇ ਕੀਤੀ ਗੰਭੀਰ-ਵਿਰਾਟ ਦੇ ਵੱਡੇ ਰਿਕਾਰਡ ਦੀ ਬਰਾਬਰੀ

04/23/2019 12:13:09 AM

ਜਲੰਧਰ— ਦਿੱਲੀ ਕੈਪੀਟਲਸ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਇਕ ਬਾਰ ਫਿਰ ਤੋਂ ਸ਼ਾਨਦਾਰ ਪਾਰੀ ਖੇਡ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਰਾਜਸਥਾਨ ਵਲੋਂ ਮਿਲੇ 192 ਦੌੜਾਂ ਦਾ ਟੀਚਾ ਮਿਲਣ ਤੋਂ ਬਾਅਦ ਧਵਨ ਨੇ ਦਿੱਲੀ ਵਲੋਂ ਧਮਾਕੇਦਾਰ ਸ਼ੁਰੂਆਤ ਕੀਤੀ। ਇਸ ਦੌਰਾਨ ਧਵਨ ਨੇ ਆਪਣੇ ਆਈ. ਪੀ. ਐੱਲ. ਕਰੀਅਰ ਦਾ 36ਵਾਂ ਅਰਧ ਸੈਂਕੜਾ ਪੂਰਾ ਕੀਤਾ ਤੇ ਨਾਲ ਹੀ ਸੀਜ਼ਨ 'ਚ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਖਿਡਾਰੀ ਵੀ ਬਣ ਗਏ।
ਦੇਖੋਂ ਰਿਕਾਰਡ—
ਆਈ. ਪੀ .ਐੱਲ. 'ਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ

PunjabKesari
42 ਡੇਵਿਡ ਵਾਰਨਰ, ਹੈਦਰਾਬਾਦ
36 ਸ਼ਿਖਰ ਧਵਨ, ਦਿੱਲੀ ਕੈਪੀਟਲਸ
36 ਵਿਰਾਟ ਕੋਹਲੀ, ਆਰ. ਸੀ. ਬੀ.
36 ਸੁਰੇਸ਼ ਰੈਨਾ, ਚੇਨਈ ਸੁਪਰ ਕਿੰਗਜ਼
36 ਗੌਤਮ ਗੰਭੀਰ, ਦਿੱਲੀ ਕੈਪੀਟਲਸ
ਸੀਜ਼ਨ 'ਚ ਸਭ ਤੋਂ ਜ਼ਿਆਦਾ ਚੌਕੇ

PunjabKesari
50 ਸ਼ਿਖਰ ਧਵਨ, ਦਿੱਲੀ ਕੈਪੀਟਲਸ
48 ਜਾਨੀ ਬੇਅਰਸਟੋ, ਹੈਦਰਾਬਾਦ
47 ਡੇਵਿਡ ਵਾਰਨਰ, ਹੈਦਰਾਬਾਦ
39 ਵਿਰਾਟ ਕੋਹਲੀ, ਆਰ. ਸੀ. ਬੀ
38 ਜੋਸ ਬਟਲਰ, ਰਾਜਸਥਾਨ ਰਾਇਲਜ਼ 
ਸ਼ਿਖਰ ਧਵਨ ਆਈ. ਪੀ. ਐੱਲ. 'ਚ ਵੀ ਚੌਕੇ ਲਗਾਉਣ 'ਚ ਨੰਬਰ 1 ਹਨ, ਉਸ ਦੇ ਨਾਂ 510 ਚੌਕੇ ਦਰਜ ਹਨ।
ਮੋਸਟ ਸਕੋਰ ਸੂਚੀ 'ਚ 5ਵਾਂ ਸਥਾਨ

PunjabKesari
5335 ਵਿਰਾਟ ਕੋਹਲੀ, ਆਰ. ਸੀ. ਬੀ.
5192 ਸੁਰੇਸ਼ ਰੈਨਾ, ਚੇਨਈ ਸੁਪਰ ਕਿੰਗਜ਼
4721 ਰੋਹਿਤ ਸ਼ਰਮਾ, ਮੁੰਬਈ ਇੰਡੀਅਨਜ਼ 
4531 ਡੇਵਿਡ ਵਾਰਨਰ, ਹੈਦਰਾਬਾਦ
4459 ਸਿਖਰ ਧਵਨ, ਦਿੱਲੀ ਕੈਪੀਟਲਸ


Gurdeep Singh

Content Editor

Related News