ਰੋਹਿਤ ਨੇ ਬੇਟੀ ਸਮਾਇਰਾ ਨਾਲ ਮੈਦਾਨ 'ਤੇ ਮਨਾਇਆ ਜਿੱਤ ਦਾ ਜਸ਼ਨ, Video ਹੋਈ ਵਾਇਰਲ

Monday, May 06, 2019 - 12:26 PM (IST)

ਰੋਹਿਤ ਨੇ ਬੇਟੀ ਸਮਾਇਰਾ ਨਾਲ ਮੈਦਾਨ 'ਤੇ ਮਨਾਇਆ ਜਿੱਤ ਦਾ ਜਸ਼ਨ, Video ਹੋਈ ਵਾਇਰਲ

ਮੁੰਬਈ : 2015 ਵਿਚ ਆਪਣੀ ਗਰਲਫ੍ਰੈਂਡ ਰਿਤਿਕਾ ਨਾਲ ਵਿਆਹ ਕਰਨ ਤੋਂ ਬਾਅਦ ਪਿਛਲੇ ਸਾਲ ਦੇ ਆਖਰ 'ਚ ਪਿਤਾ ਬਣੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦੀਆਂ ਚੁਝ ਤਸਵੀਰਾਂ ਇੰਟਰਨੈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਜੋ ਪ੍ਰਸ਼ੰਸਕਾ ਨੂੰ ਕਾਫੀ ਪਸੰਦ ਆ ਰਹੀਆਂ ਹਨ। ਦਰਅਸਲ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਜਿੱਤ ਦਾ ਜਸ਼ਨ ਆਪਣੀ ਬੇਟੀ ਸਮਾਇਰਾ ਨਾਲ ਮੈਦਾਨ 'ਤੇ ਮਨਾਇਆ। ਦੁਨੀਆ ਦੇ ਹਰ ਕੋਨੇ ਵਿਚ ਆਪਣੇ ਪਤੀ ਨੂੰ ਚੀਅਰ ਕਰਨ ਪਹੁੰਚਣ ਵਾਲੀ ਰਿਤਿਕਾ ਆਈ. ਪੀ. ਐੱਲ. ਵਿਚ ਆਪਣੀ ਨੰਨ੍ਹੀ ਬੇਟੀ ਸਮਾਇਰਾ ਨਾਲ ਲਗਾਤਾਰ ਮੈਚ ਦੇਖਣ ਪਹੁੰਚਦੀ ਰਹੀ ਹੈ। 5 ਮਈ ਨੂੰ ਕੋਲਕਾਤਾ ਖਿਲਾਫ ਲੀਗ ਸਟੇਜ ਦੇ ਆਖਰੀ ਗੇੜ ਵਿਚ ਅਰਧ ਸੈਂਕੜਾ ਲਗਾਉਂਦਿਆਂ ਰੋਹਿਤ ਨੇ ਵੀ ਸਮਾਇਰਾ ਲਈ ਆਪਣਾ ਪਿਆਰ ਦਿਖਾਇਆ।

PunjabKesari

ਇੰਨਾ ਹੀ ਨਹੀਂ ਰੋਹਿਤ ਨੇ ਆਪਣੀ ਬੇਟੀ ਨੂੰ ਗੋਦ ਵਿਚ ਲੈ ਕੇ ਪਤਨੀ ਸਮਾਇਰਾ ਦੇ ਨਾਲ ਸੈਲਫੀ ਵੀ ਲਈ। ਹੁਣ ਸ਼ਰਮਾ ਪਰਿਵਾਰ ਦੀ ਇਹ ਤਸਵੀਰ ਇੰਟਰਨੈਟ 'ਤੇ ਖੂਬ ਵਾਇਰਲ ਹੋ ਰਹੀ ਹੈ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਦੁਨੀਆ ਨੇ ਸਮਾਇਰਾ ਲਈ ਰੋਹਿਤ ਦਾ ਪਿਆਰ ਦੇਖਿਆ ਹੋਵੇ।

 


author

Ranjit

Content Editor

Related News