IPL 2019 : ਰਾਹੁਲ ਦੀ ਤੂਫਾਨੀ ਪਾਰੀ, ਪੰਜਾਬ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ

05/05/2019 7:30:19 PM

ਮੋਹਾਲੀ— ਆਈ. ਪੀ. ਐੱਲ. ਸੀਜ਼ਨ 12 ਦਾ 55 ਵਾਂ ਮੁਕਾਬਲਾ ਆਈ. ਐੱਸ. ਬਿੰਦਰਾ ਮੋਹਾਲੀ ਸਟੇਡੀਅਮ ਵਿਚ ਕਿੰਗਜ਼ ਇਲੈਵਨ ਪੰਜਾਬ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਗਿਆ, ਜਿਸ ਵਿਚ ਪੰਜਾਬ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੇ ਪੰਜਾਬ ਨੂੁੰ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 171 ਦੌਡ਼ਾਂ ਦਾ ਟੀਚਾ ਦਿੱਤਾ। ਜਿਸ ਨੂੰ ਪੰਜਾਬ ਨੇ ਲੋਕੇਸ਼ ਰਾਹੁਲ ਦੀ ਧਮਾਕੇਦਾਰ 36 ਗੇਂਦਾਂ 'ਚ 71 ਦੌਡ਼ਾਂ ਦੀ ਪਾਰੀ ਦੀ ਬਦਲੌਤ 6 ਵਿਕਟਾਂ ਨਾਲ ਹਾਸਲ ਕਰ ਲਿਆ।

ਟੀਚੇ ਦਾ ਪਿੱਛਾ ਕਰਨ ਉੱਤਰੀ ਪੰਜਾਬ ਨੇ ਤੂਫਾਨੀ ਸ਼ੁਰੂਆਤ ਕੀਤੀ। ਕੇ. ਐੱਲ. ਰਾਹੁਲ ਨੇ ਇਸ ਦੌਰਾਨ 19 ਗੇਂਦਾਂ ਵਿਚ ਆਪਣਾ ਅਰਧ ਸੈਂਕਡ਼ਾ ਵੀ ਪੂਰਾ ਕੀਤਾ। ਇਸ ਪਾਰੀ ਨੂੰ ਅੱਗੇ ਵਧਾਉਣ 'ਚ ਕ੍ਰਿਸ ਗੇਲ ਨੇ ਵੀ ਰਾਹੁਲ ਦਾ ਪੂਰਾ ਸਾਥ ਦਿੱਤਾ। ਦੋਵਾਂ ਵਿਚਾਲੇ 108 ਦੌਡ਼ਾਂ ਦੀ ਸਾਂਝੇਦਾਰੀ ਹੋਈ ਪਰ ਇਹ ਜੋਡ਼ੀ ਇਸ ਤੋਂ ਅੱਗੇ ਨਾ ਜਾ ਸਕੀ ਅਤੇ ਹਰਭਜਨ ਦੀ ਗੇਂਦ 'ਤੇ ਰਾਹੁਲ ਨੇ ਕ੍ਰੀਜ਼ ਤੋਂ ਬਾਹਰ ਆ ਕੇ ਸ਼ਾਟ ਮਾਰਨ ਦੀ ਕੋਸ਼ਿਸ਼ ਵਿਚ ਧਰੁਵ ਸ਼ੋਰੇ ਨੂੰ ਕੈਚ ਦੇ ਦਿੱਤਾ। ਹਰਭਜਨ ਦੀ ਅਗਲੀ ਗੇਂਦ 'ਤੇ ਕ੍ਰਿਸ ਗੇਲ ਵੀ 28 ਦੌਡ਼ਾਂ ਬਣਾ ਕੇ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਤੀਜੀ ਸਫਲਤਾ ਵੀ ਚੇਨਈ ਨੂੰ ਮਯੰਕ ਅਗ੍ਰਵਾਲ (7) ਦੇ ਰੂਪ 'ਚ ਹਰਭਜਨ ਨੇ ਹੀ ਦਿਵਾਈ। ਨਿਕੋਲਸ ਪੂਰਨ ਨੇ ਵੀ ਤੇਜ਼ ਬੱਲੇਬਾਜ਼ੀ ਕੀਤੀ ਅਤੇ 2 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 22 ਗੇਂਦਾਂ 36 ਦੌਡ਼ਾਂ ਦੀ ਪਾਰੀ ਖੇਡੀ।

PunjabKesari

ਇਸ ਤੋਂ ਪਹਿਲਾਂ ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉੱਤਰੀ ਚੇਨਈ ਨੇ ਤੇਜ਼ ਸ਼ੁਰੂਆਤ ਕੀਤੀ ਸੀ ਪਰ ਉਹ ਆਪਣੀ ਇਹ ਸ਼ੁਰੂਆਤ ਜਾਰੀ ਨਾ ਰੱਖ ਸਕੀ ਅਤੇ 5ਵੇਂ ਓਵਰ ਦੀ ਪਹਿਲੀ ਗੇਂਦ 'ਤੇ ਵਾਟਸਨ ਆਪਣੀ ਵਿਕਟ ਦੇ ਬੈਠੇ। ਇਸ ਤੋਂ ਬਾਅਦ ਪਾਰੀ ਨੂੰ ਸੰਭਾਲਣ ਦਾ ਕੰਮ ਫਾਫ ਡੂ ਪਲੇਸਿਸ ਅਤੇ ਸੁਰੇਸ਼ ਰੈਨਾ ਨੇ ਕੀਤਾ। ਦੋਵਾਂ ਨੇ ਮਿਲ ਕੇ 100 ਤੋਂ ਵੱਧ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਡੂ ਪਲੇਸਿਸ ਅਤੇ ਸੁਰੇਸ਼ ਰੈਨਾ ਨੇ ਆਪਣੇ ਅਰਧ ਸੈਂਕਡ਼ੇ ਪੂਰੇ ਕੀਤੇ। ਪੰਜਾਬ ਨੂੰ ਦੂਜੀ ਸਫਲਤਾ ਵੀ ਸੈਮ ਕੁਰੇਨ ਨੇ ਸੁਰੇਸ਼ ਰੈਨਾ ਦੇ ਰੂਪ 'ਚ ਦਿਵਾਈ। ਇਸ ਤੋਂ ਬਾਅਦ ਤੀਜੀ ਸਫਲਤਾ ਵੀ ਕੁਰੇਨ ਨੇ ਡੂ ਪਲੇਸਿਸ ਦੇ ਰੁਪ 'ਚ ਦਿਵਾਈ। ਚੌਥਾ ਅਤੇ 5ਵਾਂ ਵਿਕਟ ਮੁਹੰਮਦ ਸ਼ਮੀ ਨੇ ਰਾਇਡੂ (1) ਅਤੇ ਕੇਦਾਰ ਜਾਧਵ (0) ਦੇ ਰੂਪ 'ਚ ਦਿਵਾਈ।

PunjabKesari

ਟੀਮਾਂ :
ਕਿੰਗਜ਼ ਇਲੈਵਨ ਪੰਜਾਬ: ਕ੍ਰਿਸ ਗੇਲ, ਲੋਕੇਸ਼ ਰਾਹੁਲ, ਮਯੰਕ ਅਗਰਵਾਲ, ਨਿਕੋਲਸ ਪੂਰਨ, ਮਨਦੀਪ ਸਿੰਘ, ਸੈਮ ਕੁਰੇਨ, ਹਰਪ੍ਰੀਤ ਬਰਾੜ, ਰਵੀਚੰਦਰਨ ਅਸ਼ਵਿਨ (ਕਪਤਾਨ), ਐਂਡਰਿਊ ਟਾਈ, ਮੁਰੁਗਨ ਅਸ਼ਵਿਨ, ਮੁਹੰਮਦ ਸ਼ਮੀ।
ਚੇਨਈ ਸੁਪਰ ਕਿੰਗਜ਼ : ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ (ਕਪਤਾਨ), ਕੇਦਾਰ ਜਾਧਵ, ਰਵਿੰਦਰ ਜਡੇਜਾ, ਡਵੇਨ ਬਰਾਵੋ, ਦੀਪਕ ਚਾਹਰ, ਹਰਭਜਨ ਸਿੰਘ, ਇਮਰਾਨ ਤਾਹਿਰ।


Related News