IPL 2019 : ਕੋਲਕਾਤਾ ਨੇ ਰਾਜਸਥਾਨ ਰਾਇਲਜ਼ ਨੂੰ 8 ਵਿਕਟਾਂ ਨਾਲ ਹਰਾਇਆ

Sunday, Apr 07, 2019 - 10:50 PM (IST)

IPL 2019 : ਕੋਲਕਾਤਾ ਨੇ ਰਾਜਸਥਾਨ ਰਾਇਲਜ਼ ਨੂੰ 8 ਵਿਕਟਾਂ ਨਾਲ ਹਰਾਇਆ

ਜੈਪੁਰ— ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਓਪਨਰ ਕ੍ਰਿਸ ਲਿਨ (50) ਦੇ ਅਰਧ ਸੈਂਕੜੇ ਤੇ ਸੁਨੀਲ ਨਾਰਾਇਣ (47) ਦੀ ਉਪਯੋਗੀ ਪਾਰੀ ਤੇ ਉਸ ਨਾਲ 91 ਦੌੜਾਂ ਦੀ ਜ਼ਬਰਦਸਤ ਓਪਨਿੰਗ ਸਾਂਝੇਦਾਰੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰਾਇਲਜ਼ ਨੂੰ ਐਤਵਾਰ ਨੂੰ ਉਸੇ ਦੇ ਮੈਦਾਨ ਵਿਚ ਆਈ. ਪੀ. ਐੱਲ.-12 ਦੇ ਮੁਕਾਬਲੇ ਵਿਚ 8 ਵਿਕਟਾਂ ਨਾਲ  ਹਰਾ ਦਿੱਤਾ। ਕੋਲਕਾਤਾ ਨੇ ਰਾਜਸਥਾਨ ਨੂੰ 20 ਓਵਰਾਂ ਵਿਚ 3 ਵਿਕਟਾਂ 'ਤੇ 139 ਦੌੜਾਂ 'ਤੇ ਰੋਕਿਆ ਤੇ ਫਿਰ ਆਪਣੇ ਓਪਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 13.5 ਓਵਰਾਂ ਵਿਚ  2 ਵਿਕਟਾਂ 'ਤੇ 140 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕੋਲਕਾਤਾ ਦੀ ਪੰਜ ਮੈਚਾਂ ਵਿਚ ਇਹ ਚੌਥੀ ਜਿੱਤ ਹੈ ਜਦਕਿ ਰਾਜਸਥਾਨ ਨੂੰ ਪੰਜ ਮੈਚਾਂ ਵਿਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ।

PunjabKesari


author

satpal klair

Content Editor

Related News