IPL 2019 : ਚੇਨਈ ਸੁਪਰ ਕਿੰਗਜ਼ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ

04/23/2019 11:33:27 PM

ਚੇਨਈ— ਸਲਾਮੀ ਬੱਲੇਬਾਜ਼ ਸ਼ੇਨ ਵਾਟਸਨ ਸੈਂਕੜੇ ਤੋਂ ਖੁੰਝ ਗਿਆ ਪਰ ਉਸ ਦੀ ਤੂਫਾਨੀ ਪਾਰੀ ਦੀ ਬਦੌਲਤ ਚੇਨਈ ਸੁਪਰ ਕਿੰਗਜ਼ ਨੇ ਆਈ. ਪੀ.ਐੱਲ.-ਵਿਚ ਮੰਗਲਵਾਰ ਨੂੰ ਇੱਥੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾ ਕੇ ਫਿਰ ਤੋਂ ਅੰਕ ਸੂਚੀ ਵਿਚ ਚੋਟੀ 'ਤੇ ਜਗ੍ਹਾ ਬਣਾ ਕੇ ਪਲੇਅ ਆਫ ਵੱਲ ਮਜ਼ਬੂਤ ਕਦਮ ਵਧਾਏ। ਵਾਟਸਨ ਨੇ 53 ਗੇਂਦਾਂ ਵਿਚ 9 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 96 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਸੁਪਰ ਕਿੰਗਜ਼ ਨੇ 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 19.5 ਓਵਰਾਂ ਤੇ 4 ਵਿਕਟਾਂ 'ਤੇ 176 ਦੌੜਾਂ ਬਣਾ ਕੇ ਜਿੱਤ ਦਰਜ ਕਰ ਲਈ। 
PunjabKesari

ਵਾਟਸਨ ਨੇ ਸੁਰੇਸ਼ ਰੈਨਾ (38) ਨਾਲ ਦੂਜੀ ਵਿਕਟ ਲਈ 77  ਤੇ ਅੰਬਾਤੀ ਰਾਇਡੂ (21) ਨਾਲ ਤੀਜੀ ਵਿਕਟ ਲਈ 80 ਦੌੜਾਂ ਦੀ ਸਾਂਝੇਦਾਰੀ ਕਰਕੇ ਸੁਪਰ ਕਿੰਗਜ਼ ਦੀ ਜਿੱਤ ਦਾ ਰਸਤਾ ਆਸਾਨ ਕੀਤਾ। ਹੈਦਰਾਬਾਦ ਲਈ ਇਸ ਤੋਂ ਪਹਿਲਾਂ ਮਨੀਸ਼ ਪਾਂਡੇ (ਅਜੇਤੂ 83) ਤੇ ਸਲਾਮੀ ਬੱਲੇਬਾਜ਼ੀ ਡੇਵਿਡ ਵਾਰਨਰ (57) ਨੇ ਅਰਧ ਸੈਂਕੜੇ ਲਾਉਣ ਦੇ ਇਲਾਵਾ ਦੂਜੀ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਟੀਮ 3 ਵਿਕਟਾਂ 'ਤੇ 175 ਦੌੜਾਂ ਬਣਾਉਣ ਵਿਚ ਸਫਲ ਰਹੀ। ਪਾਂਡੇ ਨੇ 49 ਗੇਂਦਾਂ ਦੀ ਆਪਣੀ ਪਾਰੀ ਵਿਚ 7 ਚੌਕੇ ਤੇ 3 ਛੱਕੇ ਲਾਏ। ਉਸ ਨੇ ਵਿਜੇ ਸ਼ੰਕਰ(26) ਨਾਲ ਵੀ ਤੀਜੀ ਵਿਕਟ ਲਈ 47 ਦੌੜਾਂ ਜੋੜੀਆਂ।

 PunjabKesari

ਹੈਦਰਾਬਾਦ ਨੇ ਹਾਲਾਂਕਿ ਆਖਰੀ 5 ਓਵਰਾਂ ਵਿਚ ਹੌਲੀ ਬੱਲੇਬਾਜ਼ੀ ਕੀਤੀ ਤੇ ਟੀਮ ਇਸ ਦੌਰਾਨ 41 ਦੌੜਾਂ ਹੀ ਜੋੜ ਸਕੀ, ਜਿਸ ਨਾਲ ਉਸ ਨੂੰ ਖਾਮਿਆਜ਼ਾ ਭੁਗਤਣਾ ਪਿਆ। ਚੇਨਈ ਦੀ ਟੀਮ 11 ਮੈਚਾਂ ਵਿਚੋਂ 8ਵੀਂ ਜਿੱਤ  ਨਾਲ 16 ਅੰਕਾਂ ਨਾਲ ਚੋਟੀ 'ਤੇ ਪਹੁੰਚ ਗਈ ਹੈ ਜਦਕਿ ਲਗਾਤਾਰ ਦੋ ਜਿੱਤਾਂ ਤੋਂ ਬਾਅਦ ਇਸ ਹਾਰ ਨਾਲ ਹੈਦਰਾਬਾਦ ਦੀ ਟੀਮ 10 ਮੈਚਾਂ 'ਚੋਂ 5 ਜਿੱਤਾਂ ਨਾਲ 10 ਅੰਕ ਲੈ ਕੇ ਚੌਥੇ ਸਥਾਨ 'ਤੇ ਬਰਕਰਾਰ ਹੈ।

ਟੀਮਾਂ:
ਸਨਰਾਈਜ਼ਰਸ ਹੈਦਰਾਬਾਦ
: ਡੇਵਿਡ ਵਾਰਨਰ, ਜਾਨੀ ਬੇਅਰਸਟੋ , ਮਨੀਸ਼ ਪਾਂਡੇ, ਵਿਜੇ ਸ਼ੰਕਰ, ਸ਼ਕਿਬ ਅਲ ਹਸਨ, ਯੂਸਫ ਪਠਾਨ, ਦੀਪਕ ਹੁੱਡਾ, ਰਸ਼ੀਦ ਖਾਨ, ਭੁਵਨੇਸ਼ਵਰ ਕੁਮਾਰ (ਕਪਤਾਨ), ਸੰਦੀਪ ਸ਼ਰਮਾ, ਖਲੀਲ ਅਹਿਮਦ।

ਚੇਨਈ ਸੁਪਰਕਿੰਗਜ਼ : ਸ਼ੇਨ ਵਾਟਸਨ, ਫਾਫ ਡੂ ਪਲੇਸਿਸ, ਸੁਰੇਸ਼ ਰੈਨਾ, ਅੰਬਾਤੀ ਰਾਇਡੂ, ਕੇਦਾਰ ਜਾਧਵ, ਮਹਿੰਦਰ ਸਿੰਘ ਧੋਨੀ (ਕਪਤਾਨ), ਡਵੇਨ ਬਰਾਵੋ, ਰਵਿੰਦਰ ਜਡੇਜਾ, ਦੀਪਕ ਚਾਹਰ, ਹਰਭਜਨ ਸਿੰਘ, ਇਮਰਾਨ ਤਾਹਿਰ।


Related News