ਲਾਵਾਰਿਸ ਬੈਗ ’ਚੋਂ 6 ਦੇਸੀ ਪਿਸਤੌਲ ਤੇ ਮੈਗਜ਼ੀਨ ਬਰਾਮਦ

Saturday, Apr 05, 2025 - 09:57 PM (IST)

ਲਾਵਾਰਿਸ ਬੈਗ ’ਚੋਂ 6 ਦੇਸੀ ਪਿਸਤੌਲ ਤੇ ਮੈਗਜ਼ੀਨ ਬਰਾਮਦ

ਰਾਜਪੁਰਾ (ਹਰਵਿੰਦਰ, ਜਤਿੰਦਰ) - ਪੰਜਾਬ ਪੁਲਸ ਵਲੋਂ ਭੈੜੇ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਈ ਮੁਹਿੰਮ ਤਹਿਤ ਜੀ. ਆਰ. ਪੀ. ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ, ਜਦੋਂ ਚੈਕਿੰਗ ਦੌਰਾਨ ਇਕ ਲਾਵਾਰਿਸ ਬੈਗ ’ਚ 6 ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਹਏ।

ਜਾਣਕਾਰੀ ਦਿੰਦਿਆਂ ਰਾਜਪੁਰਾ ਜੀ. ਆਰ. ਪੀ. ਚੌਕੀ ਇੰਚਾਰਜ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਡੀ. ਜੀ. ਪੀ. ਰੇਲਵੇਜ਼ ਤੇ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੀ. ਆਰ. ਪੀ. ਪਟਿਆਲਾ ਦੇ ਦਿਸ਼ਾ-ਨਿਰਦੇਸ਼ਾਂ ਦੌਰਾਨ ਜਸਵਿੰਦਰ ਸਿੰਘ ਇੰਚਾਰਜ ਚੌਕੀ ਜੀ. ਆਰ. ਪੀ. ਰਾਜਪੁਰਾ ਸਮੇਤ ਪੁਲਸ ਪਾਰਟੀ ਰੇਲਵੇ ਸਟੇਸ਼ਨ ਰਾਜਪੁਰਾ ’ਤੇ ਚੈਕਿੰਗ ਕਰ ਰਹੇ ਸੀ ਤਾਂ ਪੀ. ਐੱਫ. ਨੰਬਰ 01 ’ਤੇ ਇਕ ਲਾਵਾਰਿਸ ਪਿੱਠੂ ਬੈਗ ਮਿਲਿਆ ਬੈਗ ’ਚ ਕੱਪੜਿਆਂ ’ਚ ਲਪੇਟੇ ਹੋਏ 6 ਦੇਸੀ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ 3 ਸਪੇਅਰ ਖਾਲੀ ਮੈਗਜ਼ੀਨ ਬਰਾਮਦ ਹੋਏ। ਜੀ. ਆਰ. ਪੀ. ਪੁਲਸ ਨੇ ਅਣਪਛਾਤੇ ਵਿਅਕਤੀ/ਵਿਅਕਤੀਆਂ ’ਤੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News