ਪੰਜਾਬ ''ਚ ਗਰਮੀ ਕੱਢੇਗੀ ਵੱਟ! ਅਗਲੇ 6 ਦਿਨਾਂ ਲਈ ਵਿਭਾਗ ਨੇ ਕੀਤੀ ਭਵਿੱਖਬਾਣੀ
Thursday, Apr 03, 2025 - 11:51 AM (IST)

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਵਿਚ ਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ। ਸੂਬੇ ਦੇ ਤਾਪਮਾਨ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕਈ ਜ਼ਿਲ੍ਹਿਆਂ ਵਿਚ ਤਾਪਮਾਨ 35 ਡਿਗਰੀ ਤੋਂ ਵੀ ਪਾਰ ਹੋ ਚੁੱਕਿਆ ਹੈ। ਪਿਛਲੇ 24 ਘੰਟਿਆਂ ਵਿਚ ਵੀ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿਚ 1.4 ਡਿਗਰੀ ਵਾਧਾ ਦਰਜ ਕੀਤਾ ਗਿਆ, ਜੋ ਆਮ ਤਾਪਮਾਨ ਨਾਲੋਂ 2.5 ਡਿਗਰੀ ਵੱਧ ਦੱਸਿਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿਚ ਵੀ ਤਾਪਮਾਨ ਵਿਚ ਲਗਾਤਾਰ ਵਾਧਾ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗੀ ਨਵੀਂ ਪਾਬੰਦੀ! ਰੋਜ਼ ਸ਼ਾਮ 7 ਵਜੇ ਤੋਂ ਬਾਅਦ...
ਮੌਸਮ ਵਿਭਾਗ ਪਹਿਲਾਂ ਹੀ ਚੇਤਾਵਨੀ ਦਿੱਤੀ ਜਾ ਚੁੱਕੀ ਹੈ ਕਿ ਇਸ ਵਾਰ ਗਰਮੀ ਜ਼ਿਆਦਾ ਪਵੇਗੀ। ਆਉਣ ਵਾਲੇ ਦਿਨਾਂ ਵਿਚ ਵੀ ਪੰਜਾਬ ਵਿਚ ਤਾਪਮਾਨ ਲਗਾਤਾਰ ਵਧੇਗਾ। ਵਿਭਾਗ ਮੁਤਾਬਕ ਆਉਣ ਵਾਲੇ 6 ਦਿਨਾਂ ਵਿਚ ਤਾਪਮਾਨ ਵਿਚ 4 ਤੋਂ 5 ਡਿਗਰੀ ਤਕ ਵਾਧਾ ਹੋਵੇਗਾ। ਇਸ ਕਾਰਨ ਲੋਕਾਂ ਨੂੰ ਹੋਰ ਜ਼ਿਆਦਾ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਇਸ ਵੇਲੇ ਸੂਬੇ ਵਿਚ ਤਾਪਮਾਨ 35 ਡਿਗਰੀ ਤੋਂ ਪਾਰ ਹੋ ਚੁੱਕਿਆ ਹੈ। ਕੱਲ੍ਹ ਬਠਿੰਡਾ 36.6 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਗਰਮ ਰਿਹਾ। ਇਸ ਤੋਂ ਇਲਾਵਾ ਪਟਿਆਲਾ ਵਿਚ 35.1 ਡਿਗਰੀ, ਲੁਧਿਆਣਾ ਵਿਚ 34.5 ਡਿਗਰੀ, ਫਰੀਦਕੋਟ ਅਤੇ ਫ਼ਤਹਿਗੜ੍ਹ ਸਾਹਿਬ ਵਿਚ ਤਾਪਮਾਨ 33.6 ਡਿਗਰੀ ਅਤੇ ਅੰਮ੍ਰਿਤਸਰ ਵਿਚ ਤਾਪਮਾਨ 32.7 ਡਿਗਰੀ ਦਰਜ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ - Punjab: ਨਿੱਕੇ ਭਰਾ ਨੂੰ ਕੁਲਚੇ ਲੈਣ ਭੇਜ ਵੱਡੇ ਨੇ ਕੁੜੀ ਨੂੰ ਕੀਤਾ Message ਤੇ ਫ਼ਿਰ... ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
ਭਾਰਤੀ ਮੌਸਮ ਵਿਗਿਆ ਕੇਂਦਰ ਮੁਤਾਬਕ ਇਸ ਵੇਲੇ ਪਾਕਿਸਤਾਨ ਵਿਚ ਪੱਛਮੀ ਪ੍ਰਭਾਅ ਜ਼ਰੂਰ ਸਰਗਰਮ ਹੈ, ਪਰ ਇਸ ਦਾ ਅਸਰ ਪੰਜਾਬ ਦੇ ਮੌਸਮ 'ਤੇ ਵੇਖਣ ਨੂੰ ਨਹੀਂ ਮਿਲੇਗਾ। ਆਉਣ ਵਾਲੇ ਕੁਝ ਦਿਨ ਸੂਬੇ ਵਿਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਤੇ ਗਰਮੀ ਵਿਚ ਲਗਾਤਾਰ ਵਾਧਾ ਹੁੰਦਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8