IPL 2019 : ਫਾਈਨਲ 'ਚ ਪਹੁੰਚੀ ਮੁੰਬਈ ਇੰਡੀਅਨਜ਼, ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ

05/07/2019 10:59:18 PM

ਚੇਨਈ- ਲੈੱਗ ਸਪਿਨਰ ਰਾਹੁਲ ਚਾਹਰ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੂਰਯਕੁਮਾਰ ਯਾਦਵ ਦੇ ਅਰਧ ਸੈਂਕੜੇ ਨਾਲ ਮੁੰਬਈ ਇੰਡੀਅਨਜ਼  ਨੇ ਆਈ. ਪੀ. ਐੱਲ.-12 ਦੇ ਪਹਿਲੇ ਕੁਆਲੀਫਾਇਰ ਵਿਚ ਮੰਗਲਵਾਰ ਨੂੰ ਇੱਥੇ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਫਾਈਨਲ ਵਿਚ ਜਗ੍ਹਾ ਬਣਾਈ। ਸੁਪਰ ਕਿੰਗਜ਼ ਵਲੋਂ ਦਿੱਤੇ ਜਿੱਤ ਲਈ 132 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਦੀ ਟੀਮ ਨੇ ਸੂਰਯਕੁਮਾਰ (ਅਜੇਤੂ 71) ਤੇ ਇਸ਼ਾਨ ਕਿਸ਼ਨ (28) ਵਿਚਾਲੇ ਤੀਜੀ ਵਿਕਟ ਲਈ 80 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 9 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ 'ਤੇ 132 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਸੂਰਯ ਕੁਮਾਰ ਨੇ 54 ਗੇਂਦਾਂ ਦੀ ਆਪਣੀ ਪਾਰੀ ਵਿਚ 10 ਚੌਕੇ ਲਾਏ। ਮੌਜੂਦਾ ਸੈਸ਼ਨ ਵਿਚ ਸੁਪਰ ਕਿੰਗਜ਼ ਵਿਰੁੱਧ ਇਹ ਮੁੰਬਈ ਦੀ ਤਿੰਨ ਮੈਚਾਂ ਵਿਚ ਤੀਜੀ ਜਿੱਤ ਹੈ।

PunjabKesari
ਇਸ ਤੋਂ ਪਹਿਲਾਂ ਅੰਬਾਤੀ ਰਾਇਡੂ ਨੇ 37 ਗੇਂਦਾਂ 'ਤੇ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਅਜੇਤੂ 42 ਦੌੜਾਂ ਬਣਾਉਣ ਦੇ ਇਲਾਵਾ ਕਪਤਾਨ ਮਹਿੰਦਰ ਸਿੰਘ ਧੋਨੀ (29 ਗੇਂਦਾਂ 'ਤੇ ਅਜੇਤੂ 37 ਦੌੜਾਂ, 3 ਛੱਕੇ) ਦੇ ਨਾਲ 5ਵੀਂ ਵਿਕਟ ਲਈ 66 ਦੌੜਾਂ ਦੀ ਅਜੇਤੂ ਸਾਂਝੇਦਾਰੀ ਕਰਕੇ ਟੀਮ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ।  ਇਨ੍ਹਾਂ ਦੋਵਾਂ ਤੋਂ ਇਲਾਵਾ ਮੁਰਲੀ ਵਿਜੇ (26) ਹੀ 20 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਸਕਿਆ।

PunjabKesari

ਚੇਨਈ ਵਲੋਂ ਰਾਹੁਲ (14 ਦੌੜਾਂ 'ਤੇ 2 ਵਿਕਟਾਂ), ਕਰੁਣਾਲ ਪੰਡਯਾ (21 ਦੌੜਾਂ 'ਤੇ 1 ਵਿਕਟ) ਤੇ ਜਯੰਤ ਯਾਦਵ (25 ਦੌੜਾਂ 'ਤੇ 1 ਵਿਕਟ) ਦੀ ਫਿਰਕੀ ਦੇ ਸਾਹਮਣੇ ਲਗਾਤਾਰ ਫਰਕ ਨਾਲ ਵਿਕਟਾਂ ਗੁਆਈਆਂ ਤੇ ਕਦੇ ਵੀ ਵੱਡੇ ਸਕੋਰ ਵੱਲ ਵਧਦੀ ਨਹੀਂ ਦਿਸੀ। ਸੁਪਰ ਕਿੰਗਜ਼ ਕੋਲ ਹਾਲਾਂਕਿ ਅਜੇ ਵੀ 12 ਮਈ ਨੂੰ ਹੋਣ ਵਾਲੇ ਫਾਈਨਲ ਵਿਚ ਜਗ੍ਹਾ ਬਣਾਉਣ ਦਾ ਮੌਕਾ ਹੈ ਪਰ ਇਸਦੇ ਲਈ ਉਸ ਨੂੰ 10 ਮਈ ਨੂੰ ਹੋਣ ਵਾਲੇ ਦੂਜੇ ਕੁਆਲੀਫਾਇਰ ਵਿਚ 8 ਮਈ ਨੂੰ ਦਿੱਲੀ ਕੈਪੀਟਲਸ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਹੋਣ ਵਾਲੇ ਐਲਿਮੀਨੇਟਰ ਦੀ ਜੇਤੂ ਨੂੰ ਹਰਾਉਣਾ ਪਵੇਗਾ।

ਟੀਮਾਂ:
ਚੇਨਈ ਸੁਪਰ ਕਿੰਗਜ਼ : ਸ਼ੇਨ ਵਾਟਸਨ, ਮੁਰਲੀ ਵਿਜੇ, ਫਾਫ ਡੂ ਪਲੇਸਿਸ, ਸੁਰੇਸ਼ ਰੈਨਾ, ਮਹਿੰਦਰ ਸਿੰਘ ਧੋਨੀ (ਕਪਤਾਨ), ਅੰਬਾਤੀ ਰਾਇਡੂ, ਡਵੇਨ ਬਰਾਵੋ, ਰਵਿੰਦਰ ਜਡੇਜਾ, ਹਰਭਜਨ ਸਿੰਘ, ਦੀਪਕ ਚਾਹਰ, ਇਮਰਾਨ ਤਾਹਿਰ।
ਮੁੰਬਈ ਇੰਡੀਅਨਜ਼ : ਕੁਇੰਟਨ ਡੀ ਕਾਕ, ਰੋਹਿਤ ਸ਼ਰਮਾ (ਕਪਤਾਨ), ਸੂਰਯ ਕੁਮਾਰ ਯਾਦਵ, ਈਸ਼ਾਨ ਕਿਸ਼ਨ, ਹਰਦਿਕ ਪੰਡਯਾ, ਕ੍ਰਾਂਲ ਪੰਡਯਾ, ਕੀਰੋਨ ਪੋਲਾਰਡ, ਜੈਅੰਤ ਯਾਦਵ, ਰਾਹੁਲ ਚਾਹਰ, ਜਸਪ੍ਰੀਤ ਬੁਮਰਾਹ, ਲਸਿਥ ਮਲਿੰਗਾ।


Related News