ਜਦੋਂ ਅੰਪਾਇਰ ਨੇ ਗੇਂਦਬਾਜ਼ ਅੰਕਿਤ ਨਾਲ ਕੀਤੀ ਸ਼ਰਾਰਤ, ਗੇਂਦ ਲੁਕਾ ਕੇ ਬਣੇ ਅਣਜਾਣ (Video)

Thursday, Apr 25, 2019 - 12:42 PM (IST)

ਜਦੋਂ ਅੰਪਾਇਰ ਨੇ ਗੇਂਦਬਾਜ਼ ਅੰਕਿਤ ਨਾਲ ਕੀਤੀ ਸ਼ਰਾਰਤ, ਗੇਂਦ ਲੁਕਾ ਕੇ ਬਣੇ ਅਣਜਾਣ (Video)

ਨਵੀਂ ਦਿੱਲੀ : ਡਿਵਿਲੀਅਰਜ਼ (ਅਜੇਤੂ 82) ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਮਾਰਕਸ ਸਟੋਨਿਸ ਅਜੇਤੂ (46) ਦੀ ਤੂਫਾਨੀ ਪਾਰੀ ਤੋਂ ਬਾਅਦ ਗੇਂਦਬਾਜ਼ੀ ਦੇ ਦਮ 'ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਬੁੱਧਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਨੂੰ 17 ਦੌੜਾਂ ਨਾਲ ਹਰਾ ਦਿੱਤਾ। ਬੈਂਗਲੁਰੂ ਦੀ 11 ਮੈਚਾਂ ਵਿਚ ਇਹ ਚੌਥੀ ਜਿੱਤ ਹੈ ਅਤੇ ਹੁਣ ਉਹ 8 ਅੰਕਾਂ ਨਾਲ ਅੰਕ ਸੂਚੀ ਵਿਚ 7ਵੇਂ ਨੰਬਰ 'ਤੇ ਪਹੁੰਚ ਗਈ ਹੈ। ਬੈਂਗਲੁਰੂ ਦੇ ਅਜੇ ਪਲੇਆਫ 'ਚ ਪਹੁੰਚਣ ਦੀ ਉਮੀਦ ਹੈ। ਉੱਥੇ ਹੀ ਪੰਜਾਬ ਨੂੰ 11 ਮੈਚਾਂ ਵਿਚ 6ਵੀਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਟੀਮ 10 ਅੰਕਾਂ ਨਾਲ 5ਵੇਂ ਨੰਬਰ 'ਤੇ ਹੈ।

ਮੈਚ ਦੌਰਾਨ ਇਕ ਮਜ਼ੇਦਾਰ ਪਲ ਵੀ ਦੇਖਣ ਨੂੰ ਮਿਲਿਆ। ਦਰਅਸਲ, ਅੰਕਿਤ ਰਾਜਪੂਤ 15ਵੇਂ ਓਵਰ ਦੀ ਪਹਿਲੀ ਗੇਂਦ ਸੁੱਟਣ ਲਈ ਤਿਆਰ ਸੀ। ਉਸ ਨੇ ਓਵਰ ਸ਼ੁਰੂ ਕਰਨ ਲਈ ਕਪਤਾਨ ਅਸ਼ਵਿਨ ਤੋਂ ਗੇਂਦ ਮੰਗੀ ਪਰ ਅਸ਼ਵਿਨ ਕੋਲ ਗੇਂਦ ਨਹੀਂ ਸੀ। ਇਸ ਤੋਂ ਬਾਅਦ ਅੰਕਿਤ ਨੇ ਅੰਪਾਇਰ ਨੂੰ ਵੀ ਗੇਂਦ ਦੇਣ ਲਈ ਕਿਹਾ ਪਰ ਅੰਪਾਇਰ ਨੇ ਵੀ ਮੰਨ੍ਹਾ ਕਰ ਦਿੱਤਾ। ਇਸ ਦੌਰਾਨ ਨਾਨ ਸਟ੍ਰਾਈਕ 'ਤੇ ਖੜੇ ਬੱਲੇਬਾਜ਼ ਡਿਵਿਲੀਅਰਜ਼ ਵੀ ਹੱਸਣ ਲੱਗੇ। ਆਖਰ 'ਚ ਗੇਂਦ ਫੀਲਡ ਅੰਪਾਇਰ ਦੀ ਜੇਬ ਵਿਚੋਂ ਨਿਕਲੀ।


Related News