ਡੇਢ ਸਾਲ ਦੀ ਬੱਚੀ ਨੇ ਸਾਰੇ ਟੱਬਰ ਨੂੰ ਪਾਈਆਂ ਭਾਜੜਾਂ, ਜਦੋਂ ਦੇਖੀ CCTV ਫੁਟੇਜ ਤਾਂ ਉੱਡ ਗਏ ਹੋਸ਼
Thursday, Jan 30, 2025 - 11:11 PM (IST)
ਸ੍ਰੀ ਮੁਕਤਸਰ ਸਾਹਿਬ- ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਡੇਢ ਸਾਲਾ ਬੱਚੀ ਮਹਿਕ ਆਪਣੇ ਹੀ ਘਰ 'ਚ ਪਏ ਇਕ ਪਾਣੀ ਦੇ ਡਰੰਮ 'ਚ ਜਾ ਡਿੱਗੀ ਤੇ ਕਰੀਬ 10 ਮਿੰਟ ਤੱਕ ਇਸ ਡਰੰਮ 'ਚ ਪਈ ਰਹੀ। ਜਦੋਂ ਬੱਚੀ ਘਰ 'ਚ ਨਾ ਦਿਖੀ ਤਾਂ ਪਰਿਵਾਰ ਵਾਲਿਆਂ ਨੂੰ ਮਿੰਟਾਂ 'ਚ ਭਾਜੜਾਂ ਪੈ ਗਈਆਂ।
ਹਾਲਾਂਕਿ ਉਨ੍ਹਾਂ ਨੇ ਭੱਜ-ਦੌੜ ਦੌਰਾਨ ਜਦੋਂ ਘਰ 'ਚ ਲੱਗੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਤਾਂ ਉਨ੍ਹਾਂ ਦੀ ਜਾਨ 'ਚ ਜਾਨ ਆਈ। ਫੁਟੇਜ ਦੇਖ ਕੇ ਉਨ੍ਹਾਂ ਜਾ ਕੇ ਬੱਚੀ ਨੂੰ ਬਚਾਇਆ। ਉਕਤ ਘਟਨਾ ਪਿੰਡ ਗੁਰੂਸਰ ਦੀ ਹੈ, ਜਿੱਥੇ ਇੱਕ ਡੇਢ ਸਾਲ ਦੀ ਬੱਚੀ ਆਪਣੇ ਹੀ ਘਰ ਵਿਚ ਪਏ ਪਾਣੀ ਵਾਲੇ ਡਰੰਮ ਵਿਚ ਜਾ ਡਿੱਗੀ ਅਤੇ ਕਰੀਬ 9 ਮਿੰਟ ਇਸ ਡਰੰਮ ਵਿਚ ਰਹੀ। ਜਦੋਂ ਉਨ੍ਹਾਂ ਨੇ ਬੱਚੀ ਨੂੰ ਪਾਣੀ 'ਚੋਂ ਬਾਹਰ ਕੱਢਿਆ ਤਾਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਗੁਰੂਸਰ ਵਾਸੀ ਡੇਢ ਸਾਲਾ ਮਹਿਕ ਆਪਣੇ ਘਰ ਵਿਚ ਖੇਡ ਰਹੀ ਸੀ ਤਾਂ ਇਸ ਦੌਰਾਨ ਉਸ ਦੀ ਖਿਡੌਣਾ ਗੁੱਡੀ ਘਰ ਵਿਚ ਪਏ ਪਾਣੀ ਦੇ ਭਰੇ ਡਰੰਮ ਵਿਚ ਜਾ ਡਿੱਗੀ। ਜਦੋਂ ਉਸ ਨੇ ਗੁੱਡੀ ਨੂੰ ਪਾਣੀ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਖ਼ੁਦ ਵੀ ਸਿਰ ਭਾਰ ਪਾਣੀ ਦੇ ਡਰੰਮ ਵਿਚ ਡਿੱਗ ਗਈ। ਉਸ ਨੇ ਬਾਹਰ ਨਿਕਲਣ ਦਾ ਖ਼ੂਬ ਯਤਨ ਕੀਤਾ ਪਰ ਉਹ ਬੁਰੀ ਤਰ੍ਹਾਂ ਫਸ ਗਈ।
ਇਹ ਵੀ ਪੜ੍ਹੋ- ਪੁਲਸ ਨੇ ਨਾਕਾ ਲਾ ਕੇ SUV ਸਣੇ ਚੱਕ ਲਿਆ 'ਥਾਣੇਦਾਰ'
ਇਸ ਦੌਰਾਨ ਮਹਿਕ ਦੇ ਪਰਿਵਾਰਕ ਮੈਂਬਰ ਉਸ ਨੂੰ ਇਧਰ-ਉਧਰ ਲੱਭਣ ਲੱਗੇ, ਪਰ ਜਦੋਂ ਉਨ੍ਹਾਂ ਨੂੰ ਮਹਿਕ ਕਿਸੇ ਪਾਸੇ ਨਾ ਦਿਖੀ ਤਾਂ ਉਨ੍ਹਾਂ ਨੇ ਘਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਨ੍ਹਾਂ ਨੂੰ ਸਾਰੀ ਘਟਨਾ ਦਾ ਪਤਾ ਲੱਗਾ। ਇਸ ਮਗਰੋਂ ਉਨ੍ਹਾਂ ਨੇ ਤੁਰੰਤ ਜਾ ਕੇ ਮਹਿਕ ਨੂੰ ਉਸ ਡਰੰਮ 'ਚੋਂ ਕੱਢਿਆ ਤੇ ਇਲਾਜ ਲਈ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੇ ਇਲਾਜ ਉਪਰੰਤ ਮਹਿਕ ਦੀ ਜ਼ਿੰਦਗੀ ਬਚ ਗਈ ਹੈ ਤੇ ਉਹ ਹੁਣ ਖ਼ਤਰੇ 'ਚੋਂ ਬਾਹਰ ਹੈ।
ਮਹਿਕ ਦੇ ਪਿਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੇ ਕਾਰਨ ਹੀ ਉਨ੍ਹਾਂ ਦੀ ਬੱਚੀ ਦੀ ਜਾਨ ਬਚ ਸਕੀ ਹੈ। ਬੱਚੀ ਦਾ ਪਿਤਾ ਇੱਕ ਸਕੂਲ ਦੀ ਵੈਨ ਚਲਾਉਂਦੇ ਹਨ ਅਤੇ ਮਹਿਕ ਉਨ੍ਹਾਂ ਦੀ ਇਕਲੌਤੀ ਬੱਚੀ ਹੈ, ਜਿਸ ਕਾਰਨ ਉਹ ਹੁਣ ਪਰਮਾਤਮਾ ਦਾ ਸ਼ੁਕਰ ਕਰਦਿਆਂ ਥੱਕ ਨਹੀਂ ਰਹੇ।
ਇਹ ਵੀ ਪੜ੍ਹੋ- Cold Drink ਦੀ ਆੜ 'ਚ ਵੇਚ ਰਿਹਾ ਸੀ 'ਮੌਤ ਦਾ ਸਾਮਾਨ', ਪੁਲਸ ਨੇ ਰੇਡ ਮਾਰ ਰੰਗੇ ਹੱਥੀਂ ਚੁੱਕਿਆ ਦੁਕਾਨਦਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e